ਜਲੰਧਰ- ਹੁਵਾਵੇ ਨੇ ਆਖਿਰਕਾਰ ਆਪਣੇ ਹਾਨਰ ਬਰਾਂਡ ਦਾ ਇਕ ਡਿਊਲ ਰਿਅਰ ਕੈਮਰੇ ਵਾਲਾ ਸ਼ਾਨਦਾਰ ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਹਾਨਰ 6ਐਕਸ ਨਾਮ ਨਾਲ ਲਾਂਚ ਹੋਇਆ ਇਹ ਸਮਾਰਟਫੋਨ ਅੱਜ ਦੀ ਤਾਰੀਖ 'ਚ ਮਾਰਕੀਟ ਦਾ ਸਭ ਤੋਂ ਸਸਤਾ ਡਿਊਲ ਰਿਅਰ ਕੈਮਰਾ ਫੋਨ ਹੈ। 3 ਜੀ. ਬੀ ਰੈਮ ਅਤੇ 32 ਜੀ. ਬੀ ਸਟੋਰੇਜ ਵਾਲਾ ਵੇਰਿਅੰਟ 12,999 ਰੁਪਏ 'ਚ ਅਤੇ 4 ਜੀ. ਬੀ ਰੈਮ ਅਤੇ 64 ਜੀ. ਬੀ ਸਟੋਰੇਜ ਵਾਲੇ ਵੇਰਿਅੰਟ ਦੀ ਕੀਮਤ 15,999 ਰੁਪਏ ਹੈ। ਸਮਾਰਟਫੋਨ ਐਕਸਕਲੂਸਿਵ ਤੌਰ 'ਤੇ ਈ-ਕਾਮਰਸ ਸਾਈਟ ਐਮਜ਼ਨ ਇੰਡੀਆ 'ਤੇ ਫਲੈਸ਼ ਸੇਲ 'ਚ ਉਉਪਲੱਬਧ ਹੋਵੇਗਾ। ਇਸ ਦੇ ਲਈ ਰਜਿਸਟਰੇਸ਼ਨ 24 ਜਨਵਰੀ ਨੂੰ ਦੁਪਹਿਰ ਦੋ ਵਜੇ ਸ਼ੁਰੂ ਹੋਣਗੇ। ਪਹਿਲੀ ਫਲੈਸ਼ ਸੇਲ 2 ਫਰਵਰੀ ਨੂੰ ਆਯੋਜਿਤ ਕੀਤੀ ਜਾਵੇਗੀ।
ਸਪੈਸੀਫਿਕੇਸ਼ਨਜ਼
ਹਾਨਰ 6 ਐਕਸ 'ਚ 5.5 ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਰੈਜ਼ੋਲਿਊਸ਼ਨ 2.5ਡੀ ਕਰਵਡ ਗਲਾਸ ਆਈ. ਪੀ. ਐੱਸ ਡਿਸਪਲੇ, 1.7 ਗੀਗਾਹਰਟਜ ਆਕਟਾ-ਕੋਰ ਕਿਰਨ 655 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ। ਗਰਾਫਿਕਸ ਲਈ ਮਾਲੀ ਟੀ830-ਐੱਮ. ਪੀ2 ਇੰਟੀਗਰੇਟਡ ਹੈ। ਇਹ ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਈ. ਐੱਮ. ਯੂ. ਆਈ 4 .1 'ਤੇ ਚੱਲੇਗਾ। ਹਾਨਰ 6ਐਕਸ 'ਚ ਹਾਇ-ਬਰਿਡ ਡਿਊਲ ਸਿਮ ਸਲਾਟ ਹੈ।
ਇਸ ਸਮਾਰਟਫੋ 'ਚ ਡਿਊਲ ਕੈਮਰਾ ਸੈਟਅਪ ਹੈ। ਰਿਅਰ ਕੈਮਰੇ 'ਚ ਇਕ ਸੈਂਸਰ 12 ਮੈਗਾਪਿਕਸਲ ਦਾ ਹੈ ਅਤੇ ਦੂੱਜਾ 2 ਮੈਗਾਪਿਕਸਲ ਦਾ ਹੈ। ਇਹ ਫੇਜ਼ ਡਿਟੈਕਸ਼ਨ ਆਟੋ ਫੋਕਸ ਅਤੇ ਐੱਲ. ਈ. ਡੀ ਫਲੈਸ਼ ਨਾਲ ਲੈਸ ਹੈ। ਸੈਲਫੀ ਸ਼ੌਕਿਨਾਂ ਲਈ ਮੌਜੂਦ ਰਹੇਗਾ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਣ ਵਾਲੇ ਇਸ ਫੋਨ ਨੂੰ ਪਾਵਰ ਦੇਣ ਲਈ 3340 ਐੱਮ. ਏ. ਐੱਚ ਦੀ ਬੈਟਰੀ ਮੌਜੂਦ ਹੈ। ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਬਾਰੇ 'ਚ 600 ਘੰਟੇ ਤੱਕ ਦਾ ਸਟੈਂਡਬਾਏ ਟਾਇਮ ਅਤੇ 23 ਘੰਟੇ ਤੱਕ ਦਾ ਟਾਕ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਕੁਨੈਕਟੀਵਿਟੀ ਫੀਚਰ 'ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ ਵੀ4.1, ਮਾਇਕ੍ਰੋ- ਯੂ. ਐੱਸ. ਬੀ ਅਤੇ ਜੀ. ਪੀ. ਐੱਸ ਸ਼ਾਮਿਲ ਹਨ। ਇਸ ਦਾ ਡਾਇਮੇਂਸ਼ਨ 150.9x76.2x 8.2 ਮਿਲੀਮੀਟਰ ਹੈ ਅਤੇ ਭਾਰ 162 ਗਰਾਮ।
4G VoLTE ਸਪੋਰਟ ਦੇ ਨਾਲ ਲਾਂਚ ਹੋਇਆ it1518 ਸਮਾਰਟਫੋਨ
NEXT STORY