ਜਲੰਧਰ- ਹੁਵਾਵੇ ਦੇ ਆਨਰ ਬਰਾਂਡ ਨੇ ਭਾਰਤ 'ਚ ਆਪਣਾ ਲੇਟੈਸਟ ਬਜਟ ਸਮਾਰਟਫੋਨ ਆਨਰ ਬੀ 2 ਲਾਂਚ ਕਰ ਦਿੱਤਾ ਹੈ। ਹਾਨਰ ਬੀ 2 ਦੀ ਕੀਮਤ 7,499 ਰੁਪਏ ਹੈ। ਅਤੇ ਇਹ ਫੋਨ ਦੇਸ਼ਭਰ ਦੇ ਸਾਰੇ ਹਾਨਰ ਪਾਰਟਨਰ ਸਟੋਰ 'ਤੇ ਮਿਲੇਗਾ। ਫੋਨ 15 ਮਹੀਨੇ ਦੀ ਸਰਵਿਸ ਵਾਰੰਟੀ ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ ਗੋਲਡ, ਵਾਈਟ ਅਤੇ ਬਲੈਕ ਕਲਰ ਵੇਰਿਅੰਟ 'ਚ ਉਪਲੱਬਧ ਹੈ।
ਆਨਰ ਬੀ 2 'ਚ 4.5 ਇੰਚ (854x480 ਪਿਕਸਲ) ਐੱਫ. ਡਬਲਿਊ. ਵੀ. ਜੀ. ਏ ਡਿਸਪਲੇ ਹੈ। ਇਸ ਫੋਨ 'ਚ 1.3 ਗੀਗਾਹਰਟਜ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫੋਨ 'ਚ 1 ਜੀ. ਬੀ ਰੈਮ ਹੈ। ਇਨਬਿਲਟ ਸਟੋਰੇਜ 8 ਜੀ. ਬੀ ਦਿੱਤੀ ਗਈ ਹੈ ਜਿਨੂੰ ਮਾਇਕ੍ਰੋ ਐੱਸ. ਡੀ ਕਾਰਡ ਰਾਹੀ 32 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ। ਕੈਮਰਾ ਸੈਟਅਪ 'ਚ ਡਿਊਲ ਐੱਲ. ਈ. ਡੀ ਫਲੈਸ਼ ਨਾਲ ਇਕ 5 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਸ਼ੌਕੀਨਾਂ ਲਈ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਇਹ ਇਕ ਡਿਊਲ ਸਿਮ ਸਮਾਰਟਫੋਨ ਹੈ।
ਹਾਨਰ ਬੀ 2 ਐਂਡ੍ਰਾਇਡ 5.1 ਲਾਲੀਪਾਪ 'ਤੇ ਚੱਲਦਾ ਹੈ ਜਿਸ 'ਤੇ ਇਮੋਸ਼ਨ ਯੂ. ਆਈ 3.1 ਦਿੱਤੀ ਗਈ ਹੈ। ਇਸ ਫੋਨ ਵਿੱਚ ਇਕ ਸਮਾਰਟ ਕੀ ਹੈ ਜੋ ਡਿਵਾਇਸ ਦੇ ਖੱਬੇ ਬੇਜੇਲ 'ਤੇ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 2100 ਐੱਮ. ਏ. ਐੱਚ ਦੀ ਬੈਟਰੀ ਹੈ। ਕੁਨੈਕਟੀਵਿਟੀ 'ਚ ਤਾਂ 4ਜੀ ਵੀ. ਓ. ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0, ਜੀ. ਪੀ. ਐੱਸ, 3.5 ਐੱਮ. ਐੱਮ ਆਡੀਓ ਜੈੱਕ ਅਤੇ ਐੱਫ. ਐੱਮ ਰੇਡੀਓ ਜਿਵੇਂ ਫੀਚਰ ਹਨ। ਇਸ ਸਮਾਰਟਫੋਨ ਦਾ ਡਾਇਮੇਂਸ਼ਨ 134.18x66.7x9.9 ਮਿਲੀਮੀਟਰ ਹੈ।
ਭਾਰਤ 'ਚ ਲਾਂਚ ਹੋਇਆ Amazon Fire TV Stick, ਜਾਣੋ ਕੀਮਤ
NEXT STORY