ਯੂਪੀ : ਉੱਤਰ ਪ੍ਰਦੇਸ਼ ਵਿਚ ਦੇਵਰੀਆ ਦੇ ਰਵਿੰਦਰ ਕਿਸ਼ੋਰ ਸ਼ਾਹੀ ਸਟੇਡੀਅਮ ਵਿੱਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਸੰਸਦੀ ਖੇਡ ਮੁਕਾਬਲੇ ਦੇ ਸਮਾਪਤੀ ਸਮਾਰੋਹ ਦੌਰਾਨ ਵੱਡੀ ਗਿਣਤੀ ਵਿਚ ਮਧੂ-ਮੱਖੀਆਂ ਦਾ ਝੁੰਡ ਆ ਗਿਆ। ਇਸ ਦੌਰਾਨ ਸਮਾਰੋਹ ਵਿਚ ਮੌਜੂਦ ਭਾਜਪਾ ਸੰਸਦ ਮੈਂਬਰ ਸ਼ਸ਼ਾਂਕ ਮਣੀ ਤ੍ਰਿਪਾਠੀ ਸਟੇਜ 'ਤੇ ਖਿਡਾਰੀਆਂ ਨੂੰ ਸੰਬੋਧਨ ਕਰ ਰਹੇ ਹਨ। ਸੰਬੋਧਨ ਕਰਦੇ ਹੀ ਉਨ੍ਹਾਂ 'ਤੇ ਮਧੂ-ਮੱਖੀਆਂ ਦੇ ਝੁੰਡ ਨੇ ਅਚਾਨਕ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਸਮਾਗਮ ਅਟਲ ਬਿਹਾਰੀ ਵਾਜਪਾਈ ਦੀ ਜਨਮ ਸ਼ਤਾਬਦੀ ਨੂੰ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ। ਇਸ ਦੌਰਾਨ ਵਾਪਰੀ ਇਹ ਘਟਨਾ ਨੇ ਸਾਰਿਆਂ ਨੂੰ ਸੋਚਾਂ ਵਿਚ ਪਾ ਦਿੱਤਾ।
ਪੜ੍ਹੋ ਇਹ ਵੀ - ਹਾਈਕੋਰਟ: ਭਾਰਤ 'ਚ 16 ਸਾਲਾਂ ਤੋਂ ਘੱਟ ਉਮਰ ਦੇ ਨਿਆਣੇ ਨਾ ਚਲਾਉਣ FB, INSTA, ਲੱਗੇ ਸੋਸ਼ਲ ਮੀਡੀਆ 'ਤੇ ਪਾਬੰਦੀ
ਇਸ ਦੌਰਾਨ ਮੌਜਦੂ ਕਈ ਲੋਕ ਘਬਰਾ ਗਏ ਪਰ ਭਾਜਪਾ ਸੰਸਦ ਮੈਂਬਰ ਘਬਰਾਉਣ ਦੀ ਬਜਾਏ ਆਪਣਾ ਭਾਸ਼ਣ ਪੂਰਾ ਕਰਨ ਵਿਚ ਲੱਗੇ ਰਹੇ। ਭਾਸ਼ਣ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮਧੂ-ਮੱਖੀਆਂ ਦੇ ਝੁੰਡ ਤੋਂ ਬਚਣ ਲਈ ਟਰੈਕ 'ਤੇ ਜਾਣਾ ਪਵੇਗਾ। ਇਸ ਮੌਕੇ ਸੰਸਦ ਮੈਂਬਰ ਨੇ ਨਾਲ-ਨਾਲ ਵਰਕਰਾਂ ਨੇ ਵੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਦੌੜ ਲਗਾਈ। ਇਸ ਮੌਕੇ ਸਟੇਜ 'ਤੇ ਮੌਜੂਦ ਭਾਜਪਾ ਦੇ ਖੇਤਰੀ ਪ੍ਰਧਾਨ ਸਹਜਾਨੰਦ ਰਾਏ ਨੇ ਉਨ੍ਹਾਂ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ ਅਤੇ ਜ਼ੋਰਦਾਰ ਤਾੜੀਆਂ ਮਾਰੀਆਂ। ਉਨ੍ਹਾਂ ਨੇ ਨਾਲ-ਨਾਲ ਸਟੇਜ 'ਤੇ ਮੌਜੂਦ ਖਿਡਾਰੀਆਂ ਨੇ ਵੀ ਤਾੜੀਆਂ ਵਜਾਈਆਂ।
ਪੜ੍ਹੋ ਇਹ ਵੀ - ਅਗਲੇ 48 ਘੰਟੇ ਅਹਿਮ! ਭਾਰੀ ਮੀਂਹ ਦੇ ਨਾਲ-ਨਾਲ ਪਵੇਗੀ ਹੰਢ ਚੀਰਵੀਂ ਠੰਡ, ਅਲਰਟ 'ਤੇ ਇਹ ਸੂਬੇ
ਨਵੇਂ ਸਾਲ ਤੋਂ ਪਹਿਲਾਂ ਕਟੜਾ 'ਚ ਵਧੀ ਹਲਚਰ, ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ
NEXT STORY