ਗੈਜੇਟ ਡੈਸਕ- ਆਨਰ Magic 2 3D ਨੂੰ ਆਖ਼ਿਰਕਾਰ ਚੀਨੀ ਮਾਰਕੀਟ 'ਚ ਉਪਲੱਬਧ ਕਰਾਇਆ ਜਾ ਰਿਹਾ ਹੈ। ਇਸ ਫੋਨ ਨੂੰ ਗੁਜ਼ਰੇ ਸਾਲ ਅਕਤੂਬਰ 'ਚ Honor Magic 2 ਦੇ ਨਾਲ ਪੇਸ਼ ਕੀਤਾ ਗਿਆ ਸੀ। 8onor ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ Honor Magic 2 3D ਦਾ ਟੀਜ਼ਰ ਜਾਰੀ ਕਰਨਾ ਸ਼ੁਰੂ ਕੀਤਾ ਸੀ। ਆਨਰ ਮੈਜਿਕ 2 3ਡੀ ਹੈਂਡਸੈੱਟ ਕਈ ਮਾਮਲਿਆਂ 'ਚ Magic 2 ਦਾ ਅਪਗ੍ਰੇਡ ਹੈ। ਨਵਾਂ ਹੈਂਡਸੈੱਟ ਇਨਹਾਂਸਡ ਫੇਸ ਅਨਲਾਕ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਫੋਨ ਦੀ ਇਨਬਿਲਟ ਸਟੋਰੇਜ ਵੀ ਜ਼ਿਆਦਾ ਹੈ।
Honor Magic 2 3D ਦਾ ਡਿਜ਼ਾਈਨ ਆਨਰ ਮੈਜਿਕ 2 ਵਾਲਾ ਹੀ ਹੈ। ਇਸ 'ਚ ਵੀ ਫਰੰਟ ਕੈਮਰਾ ਸਲਾਈਡਰ ਹੈ। ਆਨਰ ਮੈਜਿਕ 3ਡੀ 'ਚ 6.39 ਇੰਚ ਦੀ ਐਮੋਲੇਡ ਸਕ੍ਰਰੀਨ ਹੈ। ਇਹ ਸਕ੍ਰੀਨ ਫੁੱਲ-ਐੱਚ. ਡੀ+ (1080x2340 ਪਿਕਸਲ) ਰੈਜ਼ੋਲਿਊਸ਼ਨ ਵਾਲੀ ਹੈ ਤੇ ਇਹ 19.5:9 ਆਸਪੈਕਟ ਰੇਸ਼ਿਓ ਨਾਲ ਲੈਸ ਹੈ। ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਇਸ 'ਚ ਹਾਇਸਿਲੀਕਾਨ ਕਿਰਨ 980 ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ 8 ਜੀ. ਬੀ ਰੈਮ ਤੇ 512 ਜੀਬੀ ਤੱਕ ਇਨਬਿਲਟ ਸਟੋਰੇਜ ਦੇ ਨਾਲ ਆਉਂਦਾ ਹੈ। ਕੈਮਰਾ ਸੈਟਅਪ 'ਚ ਟ੍ਰਿਪਲ ਕੈਮਰਾ ਸੈੱਟਅਪ ਹੈ। ਇਸ 'ਚ ਐੱਫ/1.8 ਅਪਰਚਰ ਵਾਲਾ 16 ਮੈਗਾਪਿਕਸਲ ਪ੍ਰਾਇਮਰੀ ਸੈਂਸਰ, ਐਫ/1.8 ਅਪਰਚਰ ਵਾਲਾ 24 ਮੈਗਾਪਿਕਸਲ ਮੋਨੋਕ੍ਰੋਮ ਸੈਂਸਰ ਤੇ ਐਫ/2.2 ਅਪਰਚਰ ਵਾਲਾ 16 ਮੈਗਾਪਿਕਸਲ ਦਾ ਸੁਪਰ ਵਾਈਡ ਐਂਗਲ ਲੈਨਜ਼ ਹੈ। ਫਰੰਟ ਕੈਮਰਾ ਸੈੱਟਅਪ ਦੇ ਬਾਰੇ 'ਚ ਜਾਣਕਾਰੀ ਨਹੀਂ ਮਿਲ ਪਾਈ ਹੈ। ਕੰਪਨੀ ਨੇ ਸਟਰਕਚਰਡ ਲਾਈਟ 3ਡੀ ਸਕੈਨਰ ਦਿੱਤਾ ਹੈ। ਲੰਬੇ ਸਮੇਂ ਤੱਕ ਗੇਮਿੰਗ ਅਨੁਭਵ ਨੂੰ ਬਿਹਤਰ ਰੱਖਣ ਲਈ ਫੋਨ ਗਰੇਫੀਨ ਕੂਲਿੰਗ ਪੈਡ ਨਾਲ ਲੈਸ ਹੈ। ਹੁਣ ਜਦ ਫੋਨ ਦੀ ਵਿਕਰੀ ਸ਼ੁਰੂ ਹੋਵੇਗੀ ਤਾਂ ਇਸ ਦੀ ਕੀਮਤ 5,799 ਚੀਨੀ ਯੂਆਨ (ਕਰੀਬ 61,000 ਰੁਪਏ) ਹੋਵੇਗੀ।
ਫਰੋਡ ਮਾਮਲਿਆਂ ਨਾਲ ਨਜਿੱਠਣ ਲਈ Google Maps ਨੇ ਲੱਭਿਆ ਨਵਾਂ ਤਰੀਕਾ
NEXT STORY