ਗੈਜੇਟ ਡੈਸਕ– ਹੁਵਾਵੇਈ ਦੇ ਸਬ ਬ੍ਰਾਂਡ ਆਨਰ ਨੇ ਚੀਨ ’ਚ ਆਪਣਾ ਨਵਾਂ ਟੈਬਲੇਟ Honor Tab 5 ਨੂੰ ਲਾਂਚ ਕਰ ਦਿੱਤਾ ਹੈ। ਇਹ ਟੈਬਲੇਟ ਬੇਸਿਕ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇਸ ਦੇ ਬਾਟਮ ’ਚ ਪਤਲੇ ਬੇਜ਼ਲਸ ਅਤੇ ਬੈਕ ’ਚ ਬੇਸਿਕ ਡਿਜ਼ਾਈਨ ਹੈ। ਤੁਸੀਂ ਇਸ ਟੈਬਲੇਟ ਨੂੰ Wi-Fi only ਅਤੇ Wi-Fi + LTE ਆਪਸ਼ਨ ਦੇ ਨਾਲ ਖਰੀਦ ਸਕਦੇ ਹੋ।
ਕੀਮਤ ਤੇ ਉਪਲੱਬਧਤਾ
Honor Tab 5 ਦੇ ਬੇਸ ਮਾਡਲ ’ਚ 3 ਜੀ.ਬੀ. ਰੈਮ ਦੇ ਨਾਲ 32 ਜੀ.ਬੀ. ਸਟੋਰੇਜ (Wi-Fi only) ਦਿੱਤੀ ਗਈ ਹੈ। GizmoChina ਦੀ ਰਿਪੋਰਟ ਮੁਤਾਬਕ ਇਸ ਟੈਬ ਨੂੰ RMB 1,099 (ਕਰੀਬ 11,600 ਰੁਪਏ) ’ਚ ਲਾਂਚ ਕੀਤਾ ਗਿਆ ਹੈ। ਇਸ ਦੇ 4 ਜੀ.ਬੀ. ਰੈਮ + 64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ RMB 1,299 (ਕਰੀਬ 13,700 ਰੁਪਏ) ਹੈ।
Wi-Fi + LTE ਬੇਸ ਵੇਰੀਐਂਟ ਦੀ ਕੀਮਤ RMB 1,399 (ਕਰੀਬ 14,750 ਰੁਪਏ) ਅਤੇ ਟਾਪ ਮਾਡਲ ਦੀ ਕੀਮਤ RMB 1,499 (ਕਰੀਬ 15,800 ਰੁਪਏ) ਹੈ। ਚੀਨ ’ਚ 12 ਮਾਰਚ ਨੂੰ ਇਸ ਟੈਬਲੇਟ ਦੀ ਵਿਕਰੀ ਸ਼ੁਰੂ ਹੋਵੇਗੀ। ਚੀਨ ਤੋਂ ਬਾਹਰਲੇ ਬਾਜ਼ਾਰ ’ਚ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ।
ਫੀਚਰਜ਼
Honor Tab 5 ’ਚ 8 ਇੰਚ ਦੀ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1920×1200 ਪਿਕਸਲ ਹੈ। ਟੈਬਲੇਟ ’ਚ four Cortex-A73 cores at 2.2GHz, ਅਤੇ four Cortex-A53 cores clocked at 1.7GHz ਹੈ। ਫੋਨ ਦਾ ਚਿੱਪਸੈੱਟ ARM Mali G51 MP4 GPU ਦੇ ਨਾਲ ਆਉਂਦਾ ਹੈ। ਇਸ ਟੈਬ ’ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਟੈਬਲੇਟ ’ਚ 5,100mAh ਦੀ ਬੈਟਰੀ ਹੈ। ਟੈਬਲੇਟ ’ਚ ਡਿਊਲ ਸਟੀਰੀਓ ਸਪੀਕਰਜ਼ ਹਨ।
2019 geneva-motor-show: ਟਾਟਾ altroz ਤੋਂ ਉਠਿਆ ਪਰਦਾ, ਜਾਣੋ ਖੂਬੀਆਂ
NEXT STORY