ਗੈਜੇਟ ਡੈਸਕ- ਆਨਰ ਨੇ ਨਵੇਂ ਸਮਾਰਟਫੋਨ ਦੇ ਤੌਰ 'ਤੇ Honor X7b ਦਾ ਗਲੋਬਲ ਲਾਂਚ ਕੀਤਾ ਹੈ। ਫੋਨ 'ਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 6.8 ਇੰਚ ਦੀ ਡਿਸਪਲੇਅ ਮਿਲਦੀ ਹੈ ਜਿਸ ਵਿਚ 90Hz ਰਿਫ੍ਰੈਸ਼ ਰੇਟ ਦਿੱਤਾ ਗਿਆ ਹੈ। ਫੋਨ 'ਚ ਕੁਆਲਕਾਮ ਸਨੈਪਡ੍ਰੈਗਨ ਚਿੱਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 24GB ਰੈਮ, 50MP ਕੈਮਰਾ ਤੇ 5000mAh ਬੈਟਰੀ ਨਾਲ Redmi K70 ਸੀਰੀਜ਼ ਲਾਂਚ, ਜਾਣੋ ਕੀਮਤ
Honor X7b ਦੀ ਕੀਮਤ ਤੇ ਉਪਲੱਬਧਤਾ
Honor X7b ਦੀ ਕੀਮਤ 249 ਡਾਲਰ (ਕਰੀਬ 20,700 ਰੁਪਏ) ਹੈ। ਫੋਨ ਨੂੰ ਫਲੋਇੰਗ ਸਿਲਵਰ, ਅਮੈਰਲਡ ਗਰੀਨ, ਅਤੇ ਮਿਡਨਾਈਟ ਬਲੈਕ ਰੰਗ 'ਚ ਲਾਂਚ ਕੀਤਾ ਹੈ। ਬਾਜ਼ਾਰਾਂ ਦੇ ਹਿਸਾਬ ਨਾਲ ਫੋਨ ਦੀ ਕੀਮਤ ਵੱਖ-ਵੱਖ ਹੋ ਸਕਦੀ ਹੈ।
Honor X7b ਦੀਆਂ ਖੂਬੀਆਂ
ਫੋਨ 'ਚ 6.8 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਦਿੱਤੀ ਗਈ ਹੈ। ਇਹ ਫੁੱਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹੈ। ਇਸ ਵਿਚ ਸੈਂਟਰ ਪੰਚ ਹੋਲ ਕਟਆਊਟ ਮਿਲਦਾ ਹੈ। ਡਿਸਪਲੇਅ 90Hz ਰਿਫ੍ਰੈਸ਼ ਰੇਟ ਨਾਲ ਆਉਂਦੀ ਹੈ। ਫੋਨ 'ਚ ਸਾਈਡ 'ਚ ਫਿੰਗਰਪ੍ਰਿੰਟ ਸਕੈਨਰ ਹੈ ਜੋ ਪਾਵਰ ਬਟਨ 'ਚ ਦਿੱਤਾ ਗਿਆ ਹੈ। ਫੋਨ 'ਚ ਸਨੈਪਡ੍ਰੈਗਨ 680 ਪ੍ਰੋਸੈਸਰ ਮਿਲੇਗਾ। ਇਹ ਇਕ ਐਕਟਾ ਕੋਰ ਪ੍ਰੋਸੈਸਰ ਹੈ। ਨਾਲ ਹੀ Adreno 610 GPU ਦੀ ਪੇਅਰਿੰਗ ਹੈ ਜੋ ਗ੍ਰਾਫਿਕਸ ਲਈ ਹੈ। ਡਿਵਾਈਸ 'ਚ 2 ਰੈਮ ਆਪਸ਼ਨ ਮਿਲਦੇ ਹਨ ਪਹਿਲਾ 6 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਪੇਅਰਿੰਗ 'ਚ ਆਉਂਦਾ ਹੈ। ਟਾਪ ਵੇਰੀਐਂਟ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਇਸ ਵਿਚ 6000mAh ਦੀ ਬੈਟਰੀ ਦਿੱਤੀ ਗਈ ਹੈ ਜਿਸਦੇ ਨਾਲ 35 ਵਾਟ ਫਾਸਟ ਚਾਰਜਰ ਮਿਲੇਗਾ।
ਫੋਟੋਗ੍ਰਾਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ ਜਿਸ ਵਿਚ ਮੇਨ ਕੈਮਰਾ 108 ਮੈਗਾਪਿਕਸਲ ਦਾ ਹੈ। ਦੂਜਾ 5 ਮੈਗਾਪਿਕਸਲ ਦਾ ਅਲਟਰਾ ਵਾਈਡ ਲੈੱਨਜ਼ ਹੈ ਅਤੇ ਨਾਲ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਹੈ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਐਂਡਰਾਇਡ 13 'ਤੇ ਆਧਾਰਿਤ MagicOS 7.2 'ਤੇ ਰਨ ਕਰਦਾ ਹੈ।
ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ
ਸਪੈਨਿਸ਼ ਅਖਬਾਰ ਸੰਗਠਨ ਨੇ ਮੈਟਾ 'ਤੇ ਠੋਕਿਆ 4600 ਕਰੋੜ ਦਾ ਮੁਕੱਦਮਾ, ਜਾਣੋ ਪੂਰਾ ਮਾਮਲਾ
NEXT STORY