ਜਲੰਧਰ- ਸਮਾਰਟਫੋਨ 'ਚ ਆਏ ਦਿਨ ਹੋ ਰਹੇ ਬਦਲਾਵਾਂ ਨੇ ਕੁਆਲਿਟੀ 'ਚ ਜ਼ਬਰਦਸਤ ਬਦਲਾਅ ਲਿਆਇਆ ਹੈ ਪਰ ਇਸ ਸਭ ਦੇ ਬਾਵਜੂਦ ਵੀ ਕੁਝ ਅਜਿਹਾ ਹੈ, ਜੋ ਪ੍ਰੋਫੈਸ਼ਨਲ ਕੈਮਰੇ ਨੂੰ ਸਮਾਰਟਫੋਨ ਕੈਮਰਾ ਤੋਂ ਅਲਗ ਬਣਾਉਂਦਾ ਹੈ। ਕੁਝ ਇੰਝ ਹੀ ਕੈਮਰੇ ਦੇ ਬਾਰੇ 'ਚ ਦੱਸਾਂਗੇ, ਜੋ ਫੋਟੋਗਰਾਫੀ ਦੇ ਸਮੇਂ ਤੁਹਾਡੇ ਕਾਫੀ ਕੰਮ ਆਉਣਗੇ।
Olympus OM-D E-M10 Mark II mirrorless camera
ਕੈਮਰੇ 'ਚ 16 ਮੈਗਾਪਿਕਸਲ ਦਾ ਸੈਂਸਰ, 14-42 ਐੈੱਮ. ਐੱਮ ਦਾ ਜ਼ੂਮ ਲੈਂਨਜ਼, 60 ਐੱਫ. ਪੀ. ਐੈੱਸ ਅਤੇ 1080 ਪਿਕਸਲ ਦੇ ਨਾਲ ਫੁੱਲ ਐੈੱਚ. ਡੀ. ਕੁਆਲਿਟੀ ਦਿੰਦਾ ਹੈ। 3 ਇੰਚ ਦੀ ਐੈੱਲ. ਸੀ. ਡੀ ਟੱਚ ਸਕ੍ਰੀਨ ਦਿੱਤੀ ਗਈ ਹੈ। ਕੈਮਰੇ ਦੀ ਕੀਮਤ ਕਰੀਬ 32,325 ਰੁਪਏ ਹੈ (ਕੀਮਤ 'ਚ ਬਦਲਾਅ ਹੋ ਸਕਦਾ ਹੈ)
Canon EOS Rebel T6
ਸਿੰਗਲ ਲੈਨਜ਼ ਰਿਫੇਕਸ ਦੇ ਤੌਰ 'ਤੇ ਇਹ ਸ਼ਾਨਦਾਰ ਕੈਮਰਾ ਹੈ। ਕੈਮਰੇਂ 'ਚ 18 ਮੈਗਾਪਿਕਸਲ ਦਾ ਸੈਂਸਰ, ਈ. ਐਪ-ਐੈੱਸ 18-55 ਐੱਮ. ਐੈੱਮ ਆਈ. ਐੱਸ ਜ਼ੂਮ ਲੈਨਜ਼ ਦਿੱਤਾ ਗਿਆ ਹੈ। ਕੈਮਰਾ ਦੀ ਮਦਦ ਨਾਲ 1080 ਪਿਕਸਲ ਦੀ ਐੈੱਚ. ਡੀ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ। ਡੀ. ਐੈੱਸ. ਐੈੱਲ. ਆਰ. ਕੈਮਰੇ ਦੀ ਕੀਮਤ ਕਰੀਬ 28,086 ਰੁਪਏ ਹੈ (ਕੀਮਤ 'ਚ ਬਦਲਾਅ ਹੋ ਸਕਦਾ ਹੈ)
Nikon D3400 DSLR camera
ਡਿਜੀਟਲ ਸਿੰਗਲ ਲੈਨਜ਼ ਰਿਫੇਕਸ ਕੈਮਰੇ ਦੇ ਤੌਰ 'ਤੇ ਨਿਕਾਨ ਦਾ ਇਹ ਕੈਮਰਾ ਬਜਟ ਫ੍ਰੈਂਡਲੀ ਹੈ। ਕੈਮਰੇ 'ਚ 24.2 ਮੈਗਾਪਿਕਸਲ ਦਾ ਸੈਂਸਰ ਹੈ। ਤੁਹਾਨੂੰ ਪੈਕੇਜ 'ਚ 18 - 55 ਐੱਮ. ਐੱਮ ਅਤੇ 70-300 ਐੱਮ. ਐੱਮ ਦੇ ਏ. ਐੱਫ-ਪੀ ਨਿਕਾਨ ਲੈਨਜ਼ ਮਿਲਣਗੇ। ਕੈਮਰੇ ਦਾ ਆਈ. ਐੱਸ. ਓ. ਰੇਂਜ 100 ਤੋਂ 25,600 ਦਾ ਹੈ। ਡੀ. ਐੱਸ. ਐੱਲ. ਆਰ. ਕੈਮਰੇ ਦੀ ਕੀਮਤ ਕਰੀਬ 38,673 ਰੁਪਏ ਹੈ (ਕੀਮਤ 'ਚ ਬਦਲਾਅ ਹੋ ਸਕਦਾ ਹੈ)
Yi M1 Mirrorless camera
Yi M1 ਇਕ ਮਿਰਰਲੈੱਸ ਇੰਟਰ ਚੇਂਚਬਲ ਕੈਮਰਾ ਹੈ। ਕੈਮਰਾ 12-40 ਐੱਮ. ਐੱਮ ਐੱਫ 3 5-5.6 ਜ਼ੂਮ ਲੈਨਜ਼ ਦੇ ਨਾਲ ਆਉਂਦਾ ਹੈ। ਕੈਮਰੇ 'ਚ 20 ਮੈਗਾਪਿਕਸਲ ਦਾ ਇਮੇਜ ਸੈਂਸਰ,ਕੈਮਰੇ ਤੋਂ 4k ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਇਸ 'ਚ 3 ਇੰਚ ਦਾ ਐੱਲ. ਸੀ. ਡੀ. ਟੱਚ ਸਕ੍ਰੀਨ ਦਿੱਤਾ ਹੋਇਆ ਹੈ। ਕੈਮਰੇ ਦੀ ਕੀਮਤ ਕਰੀਬ 22,673 ਰੁਪਏ ਹੈ (ਕੀਮਤ 'ਚ ਬਦਲਾਅ ਹੋ ਸਕਦਾ ਹੈ)
ਡਾਟਾ ਲੀਕ ਵਿਵਾਦ ਦੇ ਚੱਲਦੇ ਫੇਸਬੁੱਕ ਨੂੰ ਹੋਏ ਇਹ ਨੁਕਸਾਨ
NEXT STORY