ਗੈਜੇਟ ਡੈਸਕ– ਅੱਜ-ਕੱਲ੍ਹ ਜ਼ਿਆਦਾਤਰ ਲੋਕ 4ਜੀ ਕੁਨੈਕਟੀਵਿਟੀ ਵਾਲੇ ਸਮਾਰਟਫੋਨ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਮੋਬਾਇਲ ’ਚ ਪੂਰੇ ਨੈੱਟਵਰਕ ਆਉਣ ਤੋਂ ਬਾਅਦ ਵੀ 4ਜੀ ਸਪੀਡ ਨਾਲ ਡਾਟਾ ਨਹੀਂ ਮਿਲਦਾ। ਅਜਿਹੇ ’ਚ ਸਵਾਲ ਉਠਦਾ ਹੈ ਕਿ ਐਂਡਰਾਇਡ ਫੋਨ ਦੀ ਇੰਟਰਨੈੱਟ ਸਪੀਡ ਨੂੰ ਕਿਵੇਂ ਵਧਾਇਆ ਜਾਵੇ। ਇਸ ਦਾ ਜਵਾਬ ਤੁਹਾਨੂੰ ਸਾਡੀ ਇਸ ਖ਼ਬਰ ’ਚ ਮਿਲੇਗਾ। ਅੱਜ ਅਸੀਂ ਇਥੇ ਤੁਹਾਨੂੰ ਸਮਾਰਟਫੋਨ ’ਚ 4ਜੀ ਨੈੱਟਵਰਕ ਦੀ ਸਪੀਡ ਵਧਾਉਣ ਦੇ ਤਰੀਕੇ ਦੱਸਾਂਗੇ ਜੋ ਤੁਹਾਡੇ ਬਹੁਤ ਕੰਮ ਆਉਣਗੇ।
ਇਹ ਵੀ ਪੜ੍ਹੋ– iPhone ਦੇ ਬੈਕ ਪੈਨਲ ’ਚ ਲੁਕਿਆ ਹੈ ਕਮਾਲ ਦਾ ਬਟਨ, ਇੰਝ ਕਰੋ ਇਸਤੇਮਾਲ
ਇੰਝ ਵਧਾਓ ਇੰਟਰਨੈੱਟ ਦੀ ਸਪੀਡ
-ਜੇਕਰ ਤੁਹਾਡੇ ਮੋਬਾਇਲ ਦਾ ਇੰਟਰਨੈੱਟ ਸਲੋਅ ਚੱਲ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਫੋਨ ਦੀ ਸੈਟਿੰਗ ਚੈੱਕ ਕਰੋ। ਫੋਨ ਦੀ ਸੈਟਿੰਗ ’ਚ ਜਾ ਕੇ ਨੈੱਟਵਰਕ ਸੈਟਿੰਗ ਆਪਸ਼ਨ ’ਤੇ ਟੈਪ ਕਰੋ।
-ਇਥੇ preferred type of network ਨੂੰ 4G ਜਾਂ LTE ਚੁਣੋ।
ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ
APN ਚੈੱਕ ਕਰੋ
ਇੰਟਰਨੈੱਟ ਦੀ ਸਪੀਡ ਵਧਾਉਣ ਲਈ Access Point Network ਯਾਨੀ APN ਦੀ ਸੈਟਿੰਗ ਜ਼ਰੂਰ ਚੈੱਕ ਕਰੋ ਕਿਉਂਕਿ ਹਾਈ ਸਪੀਡ ਲਈ APN ਦਾ ਸਹੀ ਹੋਣਾ ਜ਼ਰੂਰੀ ਹੈ। APN ਨੂੰ ਸੈਟਿੰਗ ’ਚ ਜਾ ਕੇ ਮੈਨੁਅਲੀ ਸੈੱਟ ਕਰੋ।
ਇਹ ਵੀ ਪੜ੍ਹੋ– ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 15 ਅਪਡੇਟ, ਵੇਖੋ ਪੂਰੀ ਲਿਸਟ
ਸੋਸ਼ਲ ਮੀਡੀਆ ਐਪ ’ਤੇ ਰੱਖੋ ਨਜ਼ਰ
ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਐਪ ਕਾਰਨ ਵੀ ਇੰਟਰਨੈੱਟ ਦੀ ਸਪੀਡ ਘੱਟ ਜਾਂਦੀ ਹੈ ਕਿਉਂਕਿ ਇਹ ਐਪ ਡਾਟਾ ਦੀ ਖ਼ਪਤ ਜ਼ਿਆਦਾ ਕਰਦੇ ਹਨ। ਅਜਿਹੇ ’ਚ ਸੈਟਿੰਗ ’ਚ ਜਾ ਕੇ ਆਟੋ ਪਲੇਅ ਤੇ ਡਾਊਨਲੋਡ ਆਪਸ਼ਨ ਨੂੰ ਬੰਦ ਕਰੋ ਅਤੇ ਬ੍ਰਾਊਜ਼ਰ ’ਚ ਡਾਟਾ ਸੇਵ ਮੋਡ ਨੂੰ ਓਪਨ ਕਰ ਦਿਓ। ਇਸ ਨਾਲ ਤੁਹਾਡੇ ਫੋਨ ਦੀ ਇੰਟਰਨੈੱਟ ਸਪੀਡ ਵਧ ਜਾਵੇਗੀ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਈ ਇਹ ਖ਼ਤਰਨਾਕ ਐਪ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
ਸਮੇਂ-ਸਮੇਂ ’ਤੇ Cache ਮੈਮਰੀ ਜ਼ਰੂਰ ਕਰੋ ਕਲੀਅਰ
Cache ਮੈਮਰੀ ਫੁਲ ਹੋਣ ਤੋਂ ਬਾਅਦ ਐਂਡਰਾਇਡ ਫੋਨ ਸਲੋ ਹੋ ਜਾਂਦਾ ਹੈ ਜਿਸ ਨਾਲ ਇੰਟਰਨੈੱਟ ਦੀ ਸਪੀਡ ਪ੍ਰਭਾਵਿਤ ਹੁੰਦੀ ਹੈ। ਇਸ ਲਈ ਸਮੇਂ-ਸਮੇਂ ’ਤੇ Cache ਕਲੀਅਰ ਕਰੋ। ਇਸ ਨਾਲ ਤੁਹਾਡੇ ਮੋਬਾਇਲ ਦੀ ਇੰਟਰਨੈੱਟ ਸਪੀਡ ਵਧ ਜਾਵੇਗੀ।
Google Pay ਤੋਂ 'ਮਨੀ ਟ੍ਰਾਂਸਫਰ' ਕਰਨ ਲਈ ਭਾਰਤੀ ਯੂਜ਼ਰਸ ਕੋਲੋਂ ਨਹੀਂ ਲਏ ਜਾਣਗੇ ਪੈਸੇ : ਗੂਗਲ
NEXT STORY