ਗੈਜੇਟ ਡੈਸਕ– ਅੱਜ-ਕੱਲ੍ਹ ਇਕ ਖ਼ਬਰ ਖੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਨਾਂ ਇੰਟਰਨੈੱਟ ਦੇ ਵੀ ਤੁਸੀਂ ਯੂ.ਪੀ.ਆਈ. ਪੇਮੈਂਟ ਕਰ ਸਕਦੇ ਹੋ। ਖ਼ਬਰ ’ਚ ਬਿਨਾਂ ਇੰਟਰਨੈੱਟ ਯੂ.ਪੀ.ਆਈ. ਪੇਮੈਂਟ ਕਰਨ ਦਾ ਤਰੀਕਾ ਵੀ ਦੱਸਿਆ ਜਾ ਰਿਹਾ ਹੈ ਜੋ ਕਿ ਅਧੂਰਾ ਹੈ। ਇਹ ਗੱਲ ਸੱਚ ਹੈ ਕਿ ਤੁਸੀਂ ਬਿਨਾਂ ਇੰਟਰਨੈੱਟ ਯੂ.ਪੀ.ਆਈ. ਪੇਮੈਂਟ ਕਰ ਸਕਦੇ ਹੋ ਪਰ ਇਸ ਲਈ ਤੁਹਾਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਨਾ ਹੋਵੇਗਾ ਜਿਸ ਬਾਰੇ ਵਾਇਰਲ ਹੋ ਰਹੀ ਖ਼ਬਰ ’ਚ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਖ਼ੈਰ, ਆਓ ਅਸੀਂ ਤੁਹਾਨੂੰ ਅਸਲ ’ਚ ਬਿਨਾਂ ਇੰਟਰਨੈੱਟ ਜਾਂ ਫੀਚਰ ਫੋਨ ਰਾਹੀਂ ਯੂ.ਪੀ.ਆਈ. ਪੇਮੈਂਟ ਕਰਨ ਦਾ ਤਰੀਕਾ ਦੱਸਦੇ ਹਾਂ।
ਕੀ ਹੈ *99# USSD ਕੋਡ?
ਤੁਹਾਨੂੰ ਦੱਸ ਦੇਈਏ ਕਿ ਸਾਲ 2012 ’ਚ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ USSD ਕੋਡ ਆਧਾਰਿਤ ਮੋਬਾਇਲ ਬੈਂਕਿੰਗ ਦੀ ਸ਼ੁਰੂਆਤ ਕੀਤੀ ਸੀ। ਸ਼ੁਰੂਆਤ ’ਚ ਇਸ ਨੂੰ ਸਿਰਫ ਐੱਮ.ਟੀ.ਐੱਨ.ਐੱਲ. ਅਤੇ ਬੀ.ਐੱਸ.ਐੱਨ.ਐੱਲ. ਦੇ ਗਾਹਕਾਂ ਲਈ ਹੀ ਪੇਸ਼ ਕੀਤਾ ਗਿਆ ਸੀ। ਬਾਅਦ ’ਚ 2016 ’ਚ ਯੂਨੀਫਾਇਡ ਪੇਮੈਂਟ ਇੰਟਰਫੇਸ (UPI) ਨੂੰ ਲਾਂਚ ਕੀਤਾ ਗਿਆ ਅਤੇ ਇਸ ਯੂ.ਪੀ.ਆਈ. ਨੂੰ ਸਮਾਰਟਫੋਨ ਅਤੇ ਫੀਚਰ ਫੋਨ ਦੋਵਾਂ ਲਈ ਉਪਲੱਬਧ ਕਰਵਾਇਆ ਗਿਆ। *99# USSD ਨੂੰ ਲਾਂਚ ਕਰਨ ਦਾ ਮਕਸਦ ਫੀਚਰ ਫੋਨ ਯੂਜ਼ਰਸ ਲਈ ਡਿਜੀਟਲ ਪੇਮੈਂਟ ਨੂੰ ਉਪਲੱਬਧ ਕਰਵਾਉਣਾ ਸੀ। ਹੁਣ *99# USSD ਕੋਡ ਸਾਰੀਆਂ ਟੈਲੀਕਾਮ ਕੰਪਨੀਆਂ ਲਈ ਉਪਲੱਬਧ ਹੈ।
ਬਿਨਾਂ ਇੰਟਰਨੈੱਟ *99# USSD ਦੀ ਮਦਦ ਨਾਲ ਇੰਝ ਭੇਜੋ ਪੈਸੇ
- ਸਭ ਤੋਂ ਪਹਿਲਾਂ ਕਿਸੇ ਵੀ ਮੋਬਾਇਲ (ਸਮਾਰਟਫੋਨ ਜਾਂ ਫੀਚਰ ਫੋਨ) ਤੋਂ *99# ਡਾਇਲ ਕਰੋ।
- ਹੁਣ ਤੁਹਾਡੇ ਸਾਹਮਣੇ ਇਕ ਮੀਨੂ ਆਏਗਾ ਜਿਸ ਵਿਚ ਆਪਣੇ ਬੈਂਕ ਦਾ ਨਾਂ ਜਾਂ ਆਪਣੇ ਬੈਂਕ ਦੇ IFSC ਕੋਡ ਦੇ ਪਹਿਲੇ ਚਾਰ ਅੰਕ ਭਰੋ।
- ਹੁਣ ਤੁਹਾਡੇ ਸਾਰਹਣੇ ਉਨ੍ਹਾਂਸਾਰੇ ਬੈਂਕਅਕਾਊਂਟ ਦੀ ਲਿਸਟ ਆਏਗੀ ਜਿਨ੍ਹਾਂ ’ਚ ਤੁਹਾਡਾ ਮੋਬਾਇਲ ਨੰਬਰ ਜੁੜਿਆ (ਰਜਿਸਟਰਡ) ਹੋਵੇਗਾ।
- ਹੁਣ ਆਪਣੇ ਉਸ ਬੈਂਕ ਅਕਾਊਂਟ ਨੂੰ ਦਿੱਤੇ ਗਏ ਨੰਬਰ (1,2,3..) ਨਾਲ ਰਿਪਲਾਈ ਚੁਣੋ ਅਤੇ ਰਿਪਲਾਈ ਕਰੋ।
- ਹੁਣ ਤੁਹਾਨੂੰ ਆਪਣੇ ਬੈਂਕ ਦੇ ਡੈਬਿਟ ਕਾਰਡ (ਏ.ਟੀ.ਐੱਮ.) ਕਾਰਡ ਦੇ ਆਖਰੀ 6 ਅੰਕ ਭਰਨੇ ਹੋਣਗੇ ਅਤੇ ਫਿਰ ਸੈਂਡ ’ਤੇ ਕਲਿੱਕ ਕਰਨਾ ਹੋਵੇਗਾ।
- ਹੁਣ ਡੈਬਿਟ ਕਾਰਡ ਦੀ ਐਕਸਪਾਇਰੀ ਤਾਰੀਖ ਭਰੋ, ਇਸ ਤੋਂ ਬਾਅਦ ਤੁਹਾਡਾ ਯੂ.ਪੀ.ਆਈ. ਪਿੰਨ ਬਣ ਜਾਵੇਗਾ।
- ਹੁਣ ਫਿਰ ਤੋਂ ਤੁਹਾਨੂੰ *99# ਡਾਇਲ ਕਰਨਾ ਹੋਵੇਗਾ।
- *99# ਡਾਇਲ ਕਰਨ ਤੋਂ ਬਾਅਦ ਤੁਹਾਨੂੰ ਕਈ ਆਪਸ਼ਨ ਮਿਲਣਗੇ ਜਿਨ੍ਹਾਂ ’ਚ ਸੈੰਡ ਤੋਂ ਲੈ ਕੇ ਟ੍ਰਾਂਜੈਕਸ਼ਨ ਤਕ ਦੀ ਜਾਣਕਾਰੀ ਹੋਵੇਗੀ।
- ਜੇਕਰ ਤੁਸੀਂ ਸਿਰਫ ਪੈਸੇ ਭੇਜਣੇ ਹਨ ਤਾਂ 1 ਦਬਾਅ ਕੇ ਰਿਪਲਾਈ ਕਰੋ।
- ਉਸ ਤੋਂ ਬਾਅਦ ਜਿਸ ਨੂੰ ਪੈਸੇ ਭੇਜਣੇ ਹੋਣ ਉਸ ਦਾ ਮੋਬਾਇਲ ਨੰਬਰ ਭਰੋ।
- ਹੁਣ ਤੁਹਾਡੇ ਕੋਲੋਂ ਪੁੱਛਿਆ ਜਾਵੇਗਾ ਕਿ ਕਿੰਨੇ ਪੈਸੇ ਭੇਜਣੇ ਹਨ, ਉਸ ਦੀ ਜਾਣਕਾਰੀ ਦਿਓ।
- ਹੁਣ ਫੀਈਨਲ ਪੇਮੈਂਟ ਲਈ ਯੂ.ਪੀ.ਆਈ. ਪਿੰਨ ਭਰੋ। ਪੇਮੈਂਟ ਹੋ ਜਾਵੇਗੀ।
ਮਾਰੂਤੀ ਸੁਜ਼ੂਕੀ ਸਵਿੱਫਟ ਦੇ ਨਾਂ ਨਵਾਂ ਮੁਕਾਮ, 25 ਲੱਖ ਵਿਕਰੀ ਦਾ ਅੰਕੜਾ ਪਾਰ
NEXT STORY