ਜਲੰਧਰ- HP ਕੰਪਨੀ ਨੇ ਹਾਲ ਹੀ 'ਚ ਆਪਣੇ ਨਵੇਂ Spectre 13.3 ਨਾਂ ਦੇ ਲੈਪਟਾਪ ਨੂੰ Versailles ( ਫ਼ਰਾਂਸ ) 'ਚ ਪੇਸ਼ ਕੀਤਾ ਹੈ । ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਔਰਤਾਂ ਦੇ ਪਰਸ ਅਤੇ ਗਹਿਣਿਆਂ ਤੋਂ ਪ੍ਰੇਰਿਤ ਹੋ ਕੇ ਬਣਾਇਆ ਗਿਆ ਹੈ। ਇਹ ਲੈਪਟਾਪ ਸਿਰਫ 10.4mm ਭਾਵ (111 ਬੈਟਰੀ ਤੋਂ ਵੀ) ਪਤਲਾ ਹੈ ਜਿਸ ਨੂੰ ਦੁਨੀਆ ਦਾ ਸਭ ਤੋਂ ਪਤਲਾ ਲੈਪਟਾਪ ਵੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ।
ਇਸ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਗੋਰਿਲਾ ਗਲਾਸ ਪ੍ਰੋਟੈਕਸ਼ਨ ਵਾਲੀ ਸਕ੍ਰੀਨ ਦਿੱਤੀ ਗਈ ਹੈ ਜੋ ਦੇਖਣ 'ਚ ਕੀਬੋਰਡ ਦੇ 'ਤੇ ਤੈਰ ਰਹੀ ਲੱਗਦੀ ਹੈ । ਤੁਹਾਨੂੰ ਦੱਸੀਆਂ ਦੱਸ ਦਈਏ ਕਿ ਇਸ ਟੱਚ ਸਕ੍ਰੀਨ ਦੇ ਦੌਰ 'ਚ ਲੈਪਟਾਪ ਨੂੰ ਪਤਲਾ ਬਣਾਉਣ ਲਈ ਕੰਪਨੀ ਨੇ ਇਸ 'ਚ ਟਚ ਸਕ੍ਰੀਨ ਨਹੀਂ ਲਗਾਈ । ਇਸ 'ਚ ਇੰਟੇਲ ਦਾ 6-ਜਨਰੇਸ਼ਨ ਕੋਰ i5 ਅਤੇ i7 ਪ੍ਰੋਸੈਸਰ ਦੇ ਨਾਲ 8GB RAM ਦਿੱਤੀ ਜਾਵੇਗੀ ।
ਇਸ 'ਚ ਤਿੰਨ US2 ਟਾਇਪ -C ਕੁਨੈਕਟਰ ਅਤੇ 4 ਸੈੱਲ ਤੋਂ ਬਣੀ ਬੈਟਰੀ ਦਿੱਤੀ ਜਾਵੇਗੀ ਜੋ 9.5 ਘੰਟੇ ਦਾ ਬੈਟਰੀ ਬੈਕਅਪ ਦੇਵੇਗੀ । ਉਮੀਦ ਕੀਤੀ ਜਾ ਰਹੀ ਹੈ ਕਿ ਇਸ Spectre 13.3 ਨਾਂ ਦੇ ਲੈਪਟਾਪ ਨੂੰ 22 ਮਈ ਨੂੰ $1 ,250 (83081 ਰੁਪਏ) ਕੀਮਤ 'ਚ ਲਾਂਚ ਕੀਤਾ ਜਾਵੇਗਾ । ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਦੇ 18-ਕੈਰਟ ਗੋਲਡ ਨਾਲ ਬਣੇ ਸਪੈਸ਼ਲ - ਅਡੀਸ਼ਨ ਮਾਡਲ ਨੂੰ ਵੀ ਲਾਂਚ ਕਰੇਗੀ ।
ਐਪਲ ਦੇ ਇਕ ਹੋਰ ਬੱਗ ਨੇ ਵਧਾਈ ਆਈਫੋਨ ਯੂਜ਼ਰਜ਼ ਦੀ ਮੁਸ਼ਕਿਲ
NEXT STORY