Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 11, 2026

    9:33:19 PM

  • transfers in punjab

    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ...

  • sukhbir singh badal appointments

    ਸੁਖਬੀਰ ਸਿੰਘ ਬਾਦਲ ਵੱਲੋਂ 20 ਨਵੇਂ ਜ਼ਿਲ੍ਹਾ...

  • india new currency notes

    ਭਾਰਤ ਵਿਚ ਫ਼ਿਰ ਬਦਲਣਗੇ ਨੋਟ! ਵਿੱਤ ਮੰਤਰੀ ਨਿਰਮਲਾ...

  • train manufactured in punjab s kapurthala factory will run in bangladesh

    ਵਿਦੇਸ਼ 'ਚ ਚੱਲੇਗੀ ਪੰਜਾਬ ਦੀ ਕਪੂਰਥਲਾ ਫੈਕਟਰੀ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਨਰਸਾਂ ਨੇ ਜੋ ਕੀਤਾ, ਉਹ ਕਲਪਨਾ ਤੋਂ ਵੀ ਪਰੇ: ਗਿਰੀਜਾ ਓਕ

ENTERTAINMENT News Punjabi(ਤੜਕਾ ਪੰਜਾਬੀ)

ਨਰਸਾਂ ਨੇ ਜੋ ਕੀਤਾ, ਉਹ ਕਲਪਨਾ ਤੋਂ ਵੀ ਪਰੇ: ਗਿਰੀਜਾ ਓਕ

  • Edited By Cherry,
  • Updated: 13 Jun, 2026 01:19 PM
Entertainment
film bharat bhagya vidhata  theaters
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ - 12 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਫ਼ਿਲਮ ‘ਭਾਰਤ ਭਾਗਿਆ ਵਿਧਾਤਾ’ ਸੱਚੀ ਘਟਨਾ ’ਤੇ ਅਧਾਰਿਤ ਹੈ। ਫ਼ਿਲਮ ’ਚ ਕੰਗਨਾ ਰਣੌਤ, ਗਿਰਿਜਾ ਓਕ, ਸਮਿਤਾ ਤਾਂਬੇ ਅਤੇ ਈਸ਼ਾ ਡੇ ਮੁੱਖ ਭੂਮਿਕਾ ’ਚ ਹਨ। ਫ਼ਿਲਮ ਦੀ ਕਹਾਣੀ 2008 ਦੇ ਮੁੰਬਈ ਹਮਲਿਆਂ ਦੌਰਾਨ ਇਕ ਹਸਪਤਾਲ ’ਚ ਫਸੀਆਂ ਉਨ੍ਹਾਂ ਨਰਸਾਂ ਅਤੇ ਹਸਪਤਾਲ ਦੇ ਕਰਮਚਾਰੀਆਂ ’ਤੇ ਕੇਂਦਰਿਤ ਹੈ ਜੋ ਜਾਨ ਦੀ ਪਰਵਾਹ ਕੀਤੇ ਬਿਨਾਂ ਮਰੀਜ਼ਾਂ ਦੀ ਜਾਨ ਬਚਾਉਂਦੇ ਹਨ। ਫ਼ਿਲਮ ਨੂੰ ਮਨੋਜ ਤਾਪੜੀਆ ਨੇ ਡਾਇਰੈਕਟ ਕੀਤਾ ਹੈ ਅਤੇ ਇਸ ਦੀ ਨਿਰਮਾਤਾ ਕੰਗਨਾ ਰਣੌਤ ਹੈ। ਫ਼ਿਲਮ ਬਾਰੇ ਗਿਰਿਜਾ ਓਕ ਗੋਡਬੋਲੇ, ਸਮਿਤਾ ਤਾਂਬੇ ਅਤੇ ਈਸ਼ਾ ਡੇ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸ਼ੇਅਰ ਕੀਤੀਆਂ...

ਫ਼ਿਲਮ ਸਿਰਫ਼ ਅੱਤਵਾਦੀ ਹਮਲੇ ਦੀ ਨਹੀਂ, ਸੰਕਟ ’ਚ ਜਾਰੀ ਜ਼ਿੰਦਗੀ ਦੀ ਕਹਾਣੀ ਹੈ : ਗਿਰੀਜਾ ਓਕ

Q ਜਦੋਂ ਸਕ੍ਰਿਪਟ ਪੜ੍ਹੀ ਤਾਂ ਕੀ ਰਿਐਕਸ਼ਨ ਸੀ? ਕੀ ਪਹਿਲਾਂ ਤੋਂ ਇਸ ਘਟਨਾ ਬਾਰੇ ਜਾਣਦੀ ਸੀ?

- ਕਾਮਾ ਹਸਪਤਾਲ ਬਾਰੇ ਅਸੀਂ ਅਖ਼ਬਾਰਾਂ ਅਤੇ ਕੁਝ ਪ੍ਰਕਾਸ਼ਨਾਂ ’ਚ ਥੋੜ੍ਹਾ-ਬਹੁਤ ਪੜ੍ਹਿਆ ਸੀ ਪਰ ਇਹ ਖ਼ਬਰ ਹਮੇਸ਼ਾ 2-4 ਲਾਈਨਾਂ ’ਚ ਹੀ ਸਿਮਟ ਕੇ ਰਹਿ ਗਈ। ਮੈਨੂੰ ਨਹੀਂ ਲੱਗਦਾ ਕਿ ਇਸ ਦੇ ਪਿੱਛੇ ਕੋਈ ਖ਼ਾਸ ਵਜ੍ਹਾ ਸੀ, ਬੱਸ ਇਹ ਕਹਾਣੀ ਲੋਕਾਂ ਤੱਕ ਓਨੀ ਨਹੀਂ ਪੁੱਜੀ। ਜਿਨ੍ਹਾਂ ਥਾਵਾਂ ’ਤੇ ਜ਼ਿਆਦਾ ਜਾਨਾਂ ਗਈਆਂ, ਜਿੱਥੇ ਜ਼ਿਆਦਾ ਗੋਲੀਬਾਰੀ ਹੋਈ, ਉਨ੍ਹਾਂ ਦਾ ਰਿਪੋਰਟੇਜ਼ ਵੀ ਜ਼ਿਆਦਾ ਹੋਇਆ। ਕਾਮਾ ਹਸਪਤਾਲ ’ਚ ਮੌਤਾਂ ਘੱਟ ਹੋਈਆਂ, ਜਾਨਾਂ ਜ਼ਿਆਦਾ ਬਚਾਈਆਂ ਗਈਆਂ। ਅਸੀਂ ਅਕਸਰ ਕਹਿੰਦੇ ਹਾਂ ਕਿ ਬਾਕੀ ਥਾਵਾਂ ’ਤੇ ‘ਡੈੱਥ ਟੋਲ’ ਜ਼ਿਆਦਾ ਸੀ, ਜਦ ਕਿ ਇਥੇ ‘ਸੇਵ ਟੋਲ’ ਜ਼ਿਆਦਾ ਸੀ। ਸ਼ਾਇਦ ਇਸੇ ਵਜ੍ਹਾ ਕਰ ਕੇ ਇਹ ਕਹਾਣੀ ਭੀੜ ’ਚ ਕਿਤੇ ਗੁਆਚ ਗਈ। ਮੈਨੂੰ ਵੀ ਉਸ ਰਾਤ ਕਾਮਾ ਹਸਪਤਾਲ ਅੰਦਰ ਕੀ ਹੋਇਆ ਸੀ, ਇਸ ਦੀ ਕੋਈ ਜਾਣਕਾਰੀ ਨਹੀਂ ਸੀ।

ਸਕ੍ਰਿਪਟ ਪੜ੍ਹਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਉਸ ਹਸਪਤਾਲ ਅੰਦਰ ਕਿੰਨਾ ਕੁਝ ਵਾਪਰਿਆ ਸੀ। ਪਰ ਮੈਨੂੰ ਲੱਗਦਾ ਹੈ ਕਿ ਫ਼ਿਲਮ ਦਾ ਸਭ ਤੋਂ ਵੱਡਾ ਫੋਕਸ ਸਿਰਫ਼ ਅੱਤਵਾਦੀ ਹਮਲਾ ਨਹੀਂ ਹੈ, ਸਗੋਂ ਉਸ ਹਮਲੇ ਦੇ ਬਾਵਜੂਦ ਹਸਪਤਾਲ ਅੰਦਰ ਚੱਲ ਰਹੀ ਜ਼ਿੰਦਗੀ ਹੈ। ਉੱਥੇ ਡਿਲੀਵਰੀ ਹੋ ਰਹੀ ਸੀ, ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ, ਲੋਕਾਂ ਨੂੰ ਸੁਰੱਖਿਅਤ ਲੁਕਾਇਆ ਜਾ ਰਿਹਾ ਸੀ। ਇਹ ਇਕ ਬੇਹਦ ਮਹੱਤਵਪੂਰਨ ਕਹਾਣੀ ਹੈ, ਜਿਸ ਨੂੰ ਲੋਕਾਂ ਸਾਹਮਣੇ ਆਉਣਾ ਹੀ ਚਾਹੀਦਾ ਸੀ।

Q ਇੰਨੇ ਗੰਭੀਰ ਅਤੇ ਭਾਵਨਾਤਮਕ ਕਿਰਦਾਰ ਨਿਭਾਉਣ ਤੋਂ ਬਾਅਦ ਘਰ ਪਰਤ ਕੇ ਫਿਰ ਤੋਂ ਮਾਂ ਅਤੇ ਘਰੇਲੂ ਮਹਿਲਾ ਬਣਨਾ ਕਿੰਨਾ ਮੁਸ਼ਕਿਲ ਹੁੰਦਾ ਹੈ?

- ਮੈਨੂੰ ਲੱਗਦਾ ਹੈ ਕਿ ਮੈਂ ਅੱਜ ਤੱਕ ਜਿੰਨੇ ਵੀ ਕਿਰਦਾਰ ਨਿਭਾਏ ਹਨ, ਉਨ੍ਹਾਂ ’ਚੋਂ ਹਰ ਕਿਰਦਾਰ ਦਾ ਥੋੜ੍ਹਾ-ਥੋੜ੍ਹਾ ਹਿੱਸਾ ਮੇਰੇ ਅੰਦਰ ਰਹਿ ਗਿਆ ਹੈ। ਜਦੋਂ ਤੁਸੀਂ ਸੈੱਟ ਤੋਂ ਬਾਹਰ ਨਿਕਲਦੇ ਹੋ ਤਾਂ ਤੁਹਾਨੂੰ ਬਹੁਤ ਜਲਦੀ ਆਪਣੀ ਅਸਲੀ ਜ਼ਿੰਦਗੀ ’ਚ ਪਰਤਣਾ ਪੈਂਦਾ ਹੈ। ਦੁਨੀਆ ਤੁਹਾਡੇ ਮੂਡ ਜਾਂ ਕਿਰਦਾਰ ਦੇ ਹਿਸਾਬ ਨਾਲ ਨਹੀਂ ਚੱਲ ਸਕਦੀ। ਮੇਰਾ ਬੇਟਾ ਹੈ ਅਤੇ ਉਸ ਦੀ ਉਮੀਦ ਹੁੰਦੀ ਹੈ ਕਿ ਜਦੋਂ ਮੈਂ ਘਰ ਆਵਾਂ ਤਾਂ ਉਸ ਨੂੰ ਉਸ ਦੀ ਮਾਂ ਮਿਲੇ। ਕਦੇ-ਕਦੇ ਅਜਿਹਾ ਹੁੰਦਾ ਹੈ ਕਿ ਕਿਸੇ ਕਿਰਦਾਰ ਜਾਂ ਸੀਨ ਦਾ ਅਸਰ ਕੁਝ ਸਮੇਂ ਤੱਕ ਰਹਿੰਦਾ ਹੈ ਪਰ ਮੈਂ ਖ਼ੁਦ ਨੂੰ ਥੋੜ੍ਹਾ ਸਮਾਂ ਦੇ ਕੇ ਫਿਰ ਆਪਣੇ ਪਰਿਵਾਰ ਅਤੇ ਆਪਣੀ ਜ਼ਿੰਦਗੀ ’ਚ ਪਰਤ ਆਉਂਦੀ ਹਾਂ। ਪਿਛਲੇ 20-22 ਸਾਲਾਂ ਤੋਂ ਮੈਂ ਇਹ ਕੰਮ ਕਰ ਰਹੀ ਹਾਂ, ਇਸ ਲਈ ਹੁਣ ਇਹ ਪ੍ਰਕਿਰਿਆ ਸਹਿਜ ਹੋ ਗਈ ਹੈ। ਅੱਜ ਜਦੋਂ ਮੈਂ ਸੈੱਟ ਤੋਂ ਬਾਹਰ ਨਿਕਲਦੀ ਹਾਂ ਤਾਂ ਮੇਰਾ 80-90 ਫ਼ੀਸਦੀ ਕਿਰਦਾਰ ਉੱਥੇ ਹੀ ਰਹਿ ਜਾਂਦਾ ਹੈ।

ਥੀਏਟਰ ਕਲਾਕਾਰ ਨੂੰ ਡੂੰਘਾਈ ਦਿੰਦਾ ਹੈ : ਸਮਿਤਾ ਤਾਂਬੇ

Q ਤੁਹਾਡਾ ਥੀਏਟਰ ਬੈਕਗ੍ਰਾਊਂਡ ਰਿਹਾ ਹੈ। ਕੀ ਇਸ ਕਿਰਦਾਰ ਦੀ ਤਿਆਰੀ ’ਚ ਥੀਏਟਰ ਨੇ ਤੁਹਾਡੀ ਮਦਦ ਕੀਤੀ?

- ਥੀਏਟਰ ਜੀਵਨ ’ਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਅਨੁਸ਼ਾਸਨ ਸਿਖਾਉਂਦਾ ਹੈ। ਥੀਏਟਰ ’ਚ ਕਿਰਦਾਰ ਨੂੰ ਸਮਝਣ ਅਤੇ ਉਸ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ। ਨਾਟਕਾਂ ਦੀ ਰਿਹਰਸਲ ਅਸਲ ’ਚ ਇਕ ਲੰਬੀ ਪ੍ਰਕਿਰਿਆ ਹੁੰਦੀ ਹੈ, ਜੋ ਕਲਾਕਾਰ ਨੂੰ ਡੂੰਘਾਈ ਦਿੰਦੀ ਹੈ। ਸਕ੍ਰੀਨ ’ਤੇ ਇੰਨਾ ਸਮਾਂ ਨਹੀਂ ਮਿਲਦਾ ਅਤੇ ਨਾ ਹੀ ਸਾਰੇ ਸਹਿ-ਕਲਾਕਾਰਾਂ ਨਾਲ ਲੰਬੀ ਰਿਹਰਸਲ ਹੁੰਦੀ ਹੈ। ਪਰ ਥੀਏਟਰ ਤੋਂ ਜੋ ਅਨੁਭਵ ਮਿਲਦਾ ਹੈ, ਉਹ ਅਭਿਨੈ ਦੇ ਹਰ ਪਹਿਲੂ ’ਚ ਮਦਦ ਕਰਦਾ ਹੈ। ਹਾਲਾਂਕਿ ਸਕ੍ਰੀਨ ਅਤੇ ਥੀਏਟਰ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ, ਪਰ ਚਰਿੱਤਰ ਨਿਰਮਾਣ, ਅਨੁਸ਼ਾਸਨ ਅਤੇ ਦਰਸ਼ਕਾਂ ਦੀ ਪ੍ਰਤੀਕਿਰਿਆ ਨੂੰ ਸਮਝਣ ਦੀ ਸਮਰੱਥਾ ਥੀਏਟਰ ਤੋਂ ਹੀ ਆਉਂਦੀ ਹੈ।

Q ਕਲਾਕਾਰਾਂ ਵਿਚਾਲੇ ਤਾਲਮੇਲ ਬਿਠਾਉਣਾ ਕਿੰਨਾ ਜ਼ਰੂਰੀ ਅਤੇ ਕਿੰਨਾ ਚੁਣੌਤੀਪੂਰਨ ਹੁੰਦਾ ਹੈ?

- ਮੇਰਾ ਬੈਕਗ੍ਰਾਊਂਡ ਸਪੋਰਟਸ ਦਾ ਹੈ। ਕੁਝ ਖੇਡਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਖਿਡਾਰੀ ਇਕੱਲਾ ਖੇਡਦਾ ਹੈ, ਪਰ ਫ਼ਿਲਮ ਬਣਾਉਣਾ ਇਕ ਟੀਮ ਗੇਮ ਦੀ ਤਰ੍ਹਾਂ ਹੁੰਦਾ ਹੈ। ਇਹ ਖੋ-ਖੋ ਜਾਂ ਕਬੱਡੀ ਵਰਗਾ ਹੈ, ਜਿੱਥੇ ਪੂਰੀ ਟੀਮ ਮਿਲ ਕੇ ਇਕ ਟੀਚੇ ਤੱਕ ਪਹੁੰਚਦੀ ਹੈ। ਜਦੋਂ ਤੁਸੀਂ ਟੀਮ ’ਚ ਕੰਮ ਕਰਦੇ ਹੋ ਤਾਂ ਕਈ ਵਾਰ ਅਜਿਹੀਆਂ ਚੀਜ਼ਾਂ ਵੀ ਸਵੀਕਾਰ ਕਰਨੀਆਂ ਪੈਂਦੀਆਂ ਹਨ ਜੋ ਸ਼ਾਇਦ ਨਿੱਜੀ ਰੂਪ ’ਚ ਤੁਹਾਨੂੰ ਪਸੰਦ ਨਾ ਹੋਣ ਪਰ ਫ਼ਿਲਮ ਲਈ ਜ਼ਰੂਰੀ ਹੋਣ। ਉੱਥੇ ਹੀ, ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੋਈ ਗੱਲ ਫ਼ਿਲਮ ਨੂੰ ਬਿਹਤਰ ਬਣਾ ਸਕਦੀ ਹੈ ਤਾਂ ਤੁਹਾਨੂੰ ਉਸ ਨੂੰ ਰੱਖਣਾ ਵੀ ਚਾਹੀਦਾ ਹੈ। ਸਭ ਤੋਂ ਜ਼ਰੂਰੀ ਚੀਜ਼ ਡਾਇਲਾਗ ਹੈ। ਜੇਕਰ ਤੁਸੀਂ ਚੰਗੇ ਤਰੀਕੇ ਨਾਲ ਆਪਣੀ ਗੱਲ ਰੱਖਦੇ ਹੋ ਤਾਂ ਸਾਹਮਣਿਓ ਵੀ ਚੰਗਾ ਜਵਾਬ ਮਿਲਦਾ ਹੈ। ਸਪੋਰਟਸ ਨੇ ਮੈਨੂੰ ਟੀਮਵਰਕ ਅਤੇ ਸੰਵਾਦ ਦਾ ਮਹੱਤਵ ਸਿਖਾਇਆ ਹੈ ਅਤੇ ਇਹ ਅਨੁਭਵ ਅੱਜ ਵੀ ਮੇਰੇ ਕੰਮ ’ਚ ਬਹੁਤ ਮਦਦ ਕਰਦਾ ਹੈ।

ਕੰਗਨਾ ਬਾਰੀਕੀਆਂ 'ਤੇ ਨਜ਼ਰ ਰੱਖਦੀ ਹੈ : ਈਸ਼ਾ ਡੇ

Q ਜਦੋਂ ਤੁਸੀਂ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸੀ, ਉਦੋਂ ਤੁਸੀਂ ਉਨ੍ਹਾਂ ਭਿਆਨਕ ਪਲਾਂ ਨੂੰ ਦੁਬਾਰਾ ਜੀ ਰਹੀ ਸੀ। ਸੈੱਟ ਦਾ ਮਾਹੌਲ ਕਿਹੋ ਜਿਹਾ ਰਹਿੰਦਾ ਸੀ?

- ਸੈੱਟ ’ਤੇ ਸਾਡੇ ਲਈ ਇਕ ਬਹੁਤ ਸੁਰੱਖਿਅਤ ਮਾਹੌਲ ਬਣਾਇਆ ਗਿਆ ਸੀ। ਪੂਰਾ ਸੈੱਟ ਕਾਮਾ ਹਸਪਤਾਲ ਦੀ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਸੀ, ਇਸ ਲਈ ਸਾਨੂੰ ਅਜਿਹਾ ਮਹਿਸੂਸ ਹੁੰਦਾ ਸੀ ਜਿਵੇਂ ਅਸੀਂ ਅਸਲ ’ਚ ਉਸੇ ਸਥਿਤੀ ਦਾ ਹਿੱਸਾ ਹੋਈਏ। ਉਸ ਦਿਨ ਕੰਮ ਕਰਨ ਵਾਲੇ ਸਾਰੇ ਮੈਡੀਕਲ ਪ੍ਰੋਫੈਸ਼ਨਲਜ਼ ਲਈ ਸਾਡੇ ਮਨ ’ਚ ਬੇਹਦ ਸਨਮਾਨ ਅਤੇ ਸ਼ੁਕਰਗੁਜ਼ਾਰੀ ਸੀ। ਸਿਰਫ਼ ਉਸ ਰਾਤ ਹੀ ਨਹੀਂ ਸਗੋਂ ਹਰ ਦਿਨ ਮੈਡੀਕਲ ਪ੍ਰੋਫੈਸ਼ਨਲਜ਼ ਜੋ ਕੰਮ ਕਰਦੇ ਹਨ ਉਹ ਅਸਾਧਾਰਨ ਹੈ।

Q ਕੰਗਨਾ ਰਣੌਤ ਨੂੰ ਇਕ ਲੀਡਰ ਅਤੇ ਫ਼ਿਲਮਮੇਕਰ ਦੇ ਤੌਰ ’ਤੇ ਕਿਹੋ ਜਿਹਾ ਜਾਣਿਆ?

- ਮੈਂ ਉਨ੍ਹਾਂ ਨੂੰ ਬੇਹਦ ਬੁੱਧੀਮਾਨ ਇਨਸਾਨ ਮੰਨਦੀ ਹਾਂ। ਇਕ ਵਾਰ ਸੈੱਟ ’ਤੇ ਮੈਂ ਅਤੇ ਮਨੋਜ ਸਰ ਕਿਸੇ ਸੀਨ ’ਤੇ ਚਰਚਾ ਕਰ ਰਹੇ ਸੀ। ਕੰਗਨਾ ਉੱਥੇ ਆਈ ਅਤੇ ਹਰ ਨਰਸ ਦੇ ਕਿਰਦਾਰ ਦੀ ਯਾਤਰਾ ਅਤੇ ਉਸ ਦੀਆਂ ਬਾਰੀਕੀਆਂ ’ਤੇ ਵਿਸਥਾਰ ਨਾਲ ਗੱਲ ਕਰਨ ਲੱਗੀ।

Q ਕੀ ਤੁਸੀਂ ਵੀ ਇਸ ਬਾਰੇ ਸੰਖੇਪ ’ਚ ਜਾਣਦੇ ਸੀ?

-ਹਾਂ, ਮੈਨੂੰ ਵੀ ਇਸ ਬਾਰੇ ਸਿਰਫ਼ ਸੰਖੇਪ ’ਚ ਹੀ ਜਾਣਕਾਰੀ ਸੀ। 26/11 ਸਾਡੇ ਸਾਰਿਆਂ ਦੇ ਦਿਲਾਂ ’ਚ ਇਕ ਬਹੁਤ ਦਰਦਨਾਕ ਅਤੇ ਕਾਲੀ ਯਾਦ ਦੀ ਤਰ੍ਹਾਂ ਮੌਜੂਦ ਹੈ ਪਰ ਇਹ ਫ਼ਿਲਮ ਉਸੇ ਕਾਲੀ ਰਾਤ ਅੰਦਰ ਉਮੀਦ ਦੀ ਇਕ ਕਿਰਨ ਦਿਖਾਉਂਦੀ ਹੈ।

  • film
  • Bharat Bhagya Vidhata
  • theaters
  • Kangana Ranaut
  • Girija Oak
  • Smita Tambe
  • Isha Dey

'ਮੈਨੂੰ ਇਕ ਮੌਕਾ ਦੇ ਦਿਓ..!' ਵਿਵਾਦਤ ਵੀਡੀਓ ਵਾਇਰਲ ਹੋਣ ਮਗਰੋਂ ਮਸ਼ਹੂਰ ਕਾਮੇਡੀਅਨ ਨੇ ਮੰਗੀ ਮੁਆਫ਼ੀ

NEXT STORY

Stories You May Like

  • young son canada visa incident in canada
    ਪਿਓ ਦੀ ਮੌਤ ਮਗਰੋਂ ਮਾਂ ਨੇ ਕਰਜ਼ਾ ਚੁੱਕ ਕੈਨੇਡਾ ਭੇਜਿਆ ਇਕਲੌਤਾ ਪੁੱਤ, ਰੱਬ ਨੇ ਉਹ ਵੀ ਖੋਹ ਲਿਆ
  • the team has many excellent leaders   markram
    ਟੀਮ ਕੋਲ ਕਈ ਸ਼ਾਨਦਾਰ ਲੀਡਰਸ, ਜਿਸ ਨੂੰ ਵੀ ਜ਼ਿੰਮੇਵਾਰੀ ਮਿਲੇਗੀ ਉਹ ਚੰਗੀ ਤਰ੍ਹਾਂ ਸੰਭਾਲੇਗਾ: ਮਾਰਕਰਮ
  • canada deportation
    ਕੈਨੇਡਾ ਨੇ 3,300 ਤੋਂ ਵੱਧ ਭਾਰਤੀਆਂ ਨੂੰ ਕੀਤਾ ਡਿਪੋਰਟ ! ਅਮਰੀਕਾ ਵੀ ਰਹਿ ਗਿਆ ਪਿੱਛੇ
  • sheikh hasina
    ''ਚਾਹੇ ਉਹ ਮੈਨੂੰ ਮਾਰ ਦੇਣ ਜਾਂ ਜੇਲ੍ਹ 'ਚ ਸੁੱਟ ਦੇਣ..!'' ਸ਼ੇਖ ਹਸੀਨਾ ਨੇ 2 ਸਾਲਾਂ 'ਚ ਪਹਿਲੀ ਵਾਰ ਕੀਤਾ...
  • painful incident in punjab police station
    ਪੰਜਾਬ ਦੇ ਥਾਣੇ 'ਚ ਦਰਦਨਾਕ ਘਟਨਾ! ਬੰਦੇ ਨੇ ਬਾਥਰੂਮ 'ਚ ਜਾ ਕੇ ਜੋ ਕੀਤਾ, ਹਰ ਕਿਸੇ ਦੇ ਉੱਡ ਗਏ ਹੋਸ਼
  • v neck  fashion  young women  western
    ਇੰਡੀਅਨ ਤੋਂ ਵੈਸਟਰਨ ਤੱਕ ਹਰ ਲੁੱਕ ’ਚ ਛਾਇਆ ਵੀ-ਨੈੱਕ ਦਾ ਜਾਦੂ
  • vande mataram bill passed in lok sabha
    ਲੋਕ ਸਭਾ 'ਚ ਵੀ ਪਾਸ ਹੋਇਆ ਵੰਦੇ ਮਾਤਰਮ ਬਿੱਲ, ਵਿਰੋਧੀ ਧਿਰ ਨੇ ਕੀਤਾ ਹੰਗਾਮਾ
  • banks collect rs 26 100 crore penalty for minimum balance  hdfc earns most
    ਮਿਨੀਮਮ ਬੈਲੇਂਸ ਨਾ ਹੋਣ ’ਤੇ ਬੈਂਕਾਂ ਨੇ ਵਸੂਲਿਆ 26,100 ਕਰੋੜ ਦਾ ਜੁਰਮਾਨਾ, HDFC ਨੂੰ ਸਭ ਤੋਂ ਵਧ ਕਮਾਈ
  • transfers in punjab
    ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਜਲੰਧਰ ਨਗਰ ਨਿਗਮ ਕਮਿਸ਼ਨਰ ਦੀ ਵੀ ਹੋਈ...
  • heavy rains to occur in punjab on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ...
  • canada pr
    ਕੈਨੇਡਾ ਦੀ PR ਲੈਣ  ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
  • 70 percent work of sports hub completed
    ਸਪੋਰਟਸ ਹੱਬ ਦਾ 70 ਫ਼ੀਸਦੀ ਕੰਮ ਪੂਰਾ, ਕਮਿਸ਼ਨਰ ਨੇ 30 ਸਤੰਬਰ ਤੱਕ ਕੰਮ ਖ਼ਤਮ ਕਰਨ...
  • double blow to jalandhar corporation
    ਜਲੰਧਰ ਨਿਗਮ ’ਤੇ ਦੂਹਰੀ ਮਾਰ: 22 ਕਰੋੜ ਖਾਤਿਆਂ ’ਚ ਫਸੇ, ਹੁਣ 37 ਕਰੋੜ ਦੀ...
  • power cut today
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ power cut
  • major terror attack plot foiled in punjab accused arrested with hand grenade
    ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਹੈਂਡ ਗ੍ਰਨੇਡ ਸਮੇਤ ਇਕ...
  • discussions of alliances in punjab politics ahead of 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਗਠਜੋੜ ਦੀਆਂ...
Trending
Ek Nazar
red alert amid forecast of heavy rain

ਭਾਰੀ ਬਾਰਿਸ਼ ਦੀ ਭਵਿੱਖਬਾਣੀ,  ਬੀਜਿੰਗ ਨੇ 'ਰੈੱਡ ਅਲਰਟ' ਕਰ'ਤਾ ਜਾਰੀ

ebola in congo

ਕਾਂਗੋ 'ਚ ਇਬੋਲਾ ਦਾ ਕਹਿਰ, ਹੁਣ ਤੱਕ 2,000 ਲੋਕਾਂ ਦੀ ਗਈ ਜਾਨ

iran us conflict

ਈਰਾਨ ਨੇ ਖ਼ੁਦ ਨੂੰ ਇੱਕ "ਅਜਿੱਤ ਸ਼ਕਤੀ" ਕੀਤਾ ਹੈ ਸਾਬਤ : ਅਰਾਘਚੀ

immigrants must obey law

ਕਾਨੂੰਨ ਦੀ ਪਾਲਣਾ ਲਾਜ਼ਮੀ : ਇਟਲੀ ਤੇ ਡੈਂਨਮਾਰਕ ਦੀਆਂ ਪ੍ਰਧਾਨ ਮੰਤਰੀਆਂ ਦਾ...

miners in south africa

ਦੱਖਣੀ ਅਫ਼ਰੀਕਾ 'ਚ ਮ੍ਰਿਤਕ ਮਿਲੇ 14 ਖਾਣ ਮਜ਼ਦੂਰ

indian origin cfo sentenced

ਅਮਰੀਕਾ: ਰਿਸ਼ਵਤਖੋਰੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਸੀਐਫਓ ਨੂੰ ਸੁਣਾਈ ਗਈ ਸਜ਼ਾ

police officers in france

ਫਰਾਂਸ 'ਚ ਪੁਲਿਸ ਮੁਲਾਜ਼ਮਾਂ 'ਤੇ ਅੱਤਵਾਦੀ ਹਮਲਾ; ਚਾਕੂਆਂ ਨਾਲ ਕੀਤੇ ਕਈ ਵਾਰ

govinda s wife s big statement on being seen with rumored girlfriend

'ਉਸਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ...'; ਰੂਮਰਡ ਗਰਲਫ੍ਰੈਂਡ ਨਾਲ ਦੇਖੇ ਜਾਣ 'ਤੇ...

indian embassy in slovenia

ਖਾਲਿਸਤਾਨੀ ਕੱਟੜਪੰਥੀਆਂ ਨੇ ਸਲੋਵੇਨੀਆ 'ਚ ਭਾਰਤੀ ਦੂਤਾਵਾਸ 'ਚ ਕੀਤੀ ਭੰਨਤੋੜ,...

sue trump administration

ਸਾਬਕਾ ਹਵਾਈ ਸੈਨਾ ਸਕੱਤਰ ਫ੍ਰੈਂਕ ਕੇਂਡਲ ਟਰੰਪ ਪ੍ਰਸ਼ਾਸਨ 'ਤੇ ਕਰਨਗੇ ਮੁਕੱਦਮਾ

shehnaaz gill accidentally swallows nose ring during shoot

ਖ਼ਤਰੇ 'ਚ ਪਈ ਸ਼ਹਿਨਾਜ਼ ਗਿੱਲ ਦੀ ਜਾਨ ! ਸ਼ੂਟਿੰਗ ਦੌਰਾਨ ਅਚਾਨਕ...

students school bus fire driver police

ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨੂੰ ਲੱਗ ਗਈ ਅੱਗ ! ਧਊਆ ਪਿੰਡ 'ਚ ਮਚ ਗਿਆ...

kumar sanu takes a playful dig at udit narayan  s kiss row

'ਨਾ ਮੈਂ ਚੁੰਮਾ ਦਿੱਤਾ, ਨਾ ਲਿਆ'; ਕੁਮਾਰ ਸਾਨੂ ਨੇ ਉਦਿਤ ਨਾਰਾਇਣ ਦੇ 'ਕਿੱਸ...

700 rupees clash person incident

700 ਰੁਪਏ ਨੂੰ ਲੈ ਕੇ ਹੋਈ ਝੜਪ, ਵਿਅਕਤੀ ਦਾ ਕਰ 'ਤਾ ਕਤਲ, ਦਿੱਲੀ 'ਚ ਫੈਲੀ...

heavy rains alert issued

ਮੰਗਲਵਾਰ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਜਾਰੀ ਹੋ ਗਿਆ ਅਲਰਟ

remittances in july 2026

ਜੁਲਾਈ 2026 'ਚ ਪਾਕਿਸਤਾਨ ਨੂੰ ਪ੍ਰਾਪਤ ਹੋਈ 3.6 ਬਿਲੀਅਨ ਡਾਲਰ ਦੀ ਰੇਮੀਟੈਂਸ

60 day grace period

ਹੋਵੇਗਾ ਵੱਡਾ ਨੁਕਸਾਨ! 60 ਦਿਨਾਂ ਦਾ ਗ੍ਰੇਸ ਪੀਰੀਅਡ ਖਤਮ ਕਰਨ ਵਿਰੁੱਧ ਮਾਹਰਾਂ ਨੇ...

iran us talks

ਵਾਰਤਾ 'ਚ ਈਰਾਨ ਇਸ ਪਾਬੰਦੀ ਨੂੰ ਹਟਾਉਣ ਲਈ ਦੇ ਰਿਹੈ ਤਰਜੀਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • suniel shetty meets bihar cm  discusses upcoming film shoot in patna
      ਸੁਨੀਲ ਸ਼ੈੱਟੀ ਨੇ ਬਿਹਾਰ ਦੇ CM ਸਮਰਾਟ ਚੌਧਰੀ ਨਾਲ ਕੀਤੀ ਮੁਲਾਕਾਤ
    • shehnaaz gill accidentally swallows nose ring during shoot
      ਖ਼ਤਰੇ 'ਚ ਪਈ ਸ਼ਹਿਨਾਜ਼ ਗਿੱਲ ਦੀ ਜਾਨ ! ਸ਼ੂਟਿੰਗ ਦੌਰਾਨ ਅਚਾਨਕ...
    • helly shah  currently shooting in narmadapuram  takes a dip in the narmada
      ਨਰਮਦਾਪੁਰਮ 'ਚ ਸ਼ੂਟਿੰਗ ਕਰ ਰਹੀ ਹੈਲੀ ਸ਼ਾਹ ਨੇ ਨਰਮਦਾ ਨਦੀ 'ਚ ਲਗਾਈ ਡੁਬਕੀ
    • kumar sanu takes a playful dig at udit narayan  s kiss row
      'ਨਾ ਮੈਂ ਚੁੰਮਾ ਦਿੱਤਾ, ਨਾ ਲਿਆ'; ਕੁਮਾਰ ਸਾਨੂ ਨੇ ਉਦਿਤ ਨਾਰਾਇਣ ਦੇ 'ਕਿੱਸ...
    • excel entertainment marks 25 years  launches  excel origins
      ਐਕਸਲ ਐਂਟਰਟੇਨਮੈਂਟ ਦੇ 25 ਸਾਲ ਪੂਰੇ ਹੋਣ 'ਤੇ 'ਐਕਸਲ ਓਰਿਜਿਨਸ' ਦੀ ਸ਼ੁਰੂਆਤ
    • celebrating 30 years of sanjay leela bhansali s directorial journey
      ਸੰਜੇ ਲੀਲਾ ਭੰਸਾਲੀ ਨੇ ਨਿਰਦੇਸ਼ਨ ਦੇ 30 ਸਾਲ ਕੀਤੇ ਪੂਰੇ
    • spider man  brand new day   grosses  500 crore at the box office
      ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫਿਲਮ ਬਣੀ 'ਸਪਾਈਡਰ-ਮੈਨ',...
    • akshay oberoi gets emotional after hearing yash praise him
      ਯਸ਼ ਦੇ ਮੂੰਹੋਂ ਆਪਣੀ ਪ੍ਰਸ਼ੰਸਾ ਸੁਣ ਭਾਵੁਕ ਹੋਏ ਅਕਸ਼ੈ ਓਬਰਾਏ
    • allu arjun launches aaa cinemas in visakhapatnam
      ਅੱਲੂ ਅਰਜੁਨ ਨੇ ਵਿਸ਼ਾਖਾਪਟਨਮ 'ਚ AAA ਸਿਨੇਮਾਜ਼ ਕੀਤਾ ਲਾਂਚ
    • i have never seen an actor more hardworking than yash  nayanthara
      ਮੈਂ ਯਸ਼ ਤੋਂ ਵੱਧ ਮਿਹਨਤੀ ਅਦਾਕਾਰ ਕਦੇ ਨਹੀਂ ਦੇਖਿਆ: ਨਯਨਤਾਰਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +