ਜਲੰਧਰ- ਐੱਚ.ਟੀ.ਸੀ. ਯੂ ਪਲੇ ਨੂੰ ਅਜੇ ਲਾਂਚ ਹੋਏ ਤਿੰਨ ਮਹੀਨੇ ਦਾ ਸਮਾਂ ਵੀ ਨਹੀਂ ਹੋਇਆ ਹੈ ਅਤੇ ਕੰਪਨੀ ਨੇ ਇਸ ਦੀ ਕੀਮਤ 'ਚ 10,000 ਰੁਪਏ ਦੀ ਕਟੌਤੀ ਕਰ ਦਿੱਤੀ ਹੈ। ਐੱਚ.ਟੀ.ਸੀ. ਯੂ ਪਲੇ ਦਾ ਸੇਫਾਇਰ ਬਲੂ ਵੇਰੀਅੰਟ ਐਕਸਕਲੂਜ਼ੀਵ ਤੌਰ 'ਤੇ ਈ-ਕਾਮਰਸ ਸਾਈਟ ਐਮਾਜ਼ਾਨ ਇੰਡੀਆ 'ਤੇ 29,990 ਰੁਪਏ 'ਚ ਵਿਕ ਰਿਹਾ ਹੈ। ਯਾਦ ਰਹੇ ਕਿ ਐੱਚ.ਟੀ.ਸੀ. ਯੂ ਪਲੇ ਨੂੰ ਭਾਰਤ 'ਚ ਐੱਚ.ਟੀ.ਸੀ. ਯੂ ਅਲਟਰਾ ਦੇ ਨਾਲ 21 ਫਰਵਰੀ ਨੂੰ 39,990 ਰੁਪਏ 'ਚ ਲਾਂਚ ਕੀਤਾ ਗਿਆ ਸੀ। ਕਟੌਤੀ ਅਧਿਕਾਰਤ ਹੈ ਅਤੇ ਇਸ ਦੀ ਜਾਣਕਾਰੀ ਐੱਚ.ਟੀ.ਸੀ. ਇੰਡੀਆ ਦੇ ਟਵਿਟਰ ਹੈਂਡਲ ਰਾਹੀਂ ਵੀ ਦਿੱਤੀ ਗਈ ਹੈ।
ਐੱਚ.ਟੀ.ਸੀ. ਯੂ ਪਲੇ ਇਕ ਮਿਡ ਰੇਂਜ ਸਮਾਰਟਫੋਨ ਹੈ। ਇਸ ਵਿਚ 5.2-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਸੁਪਰ ਐੱਲ.ਸੀ.ਡੀ. ਡਿਸਪਲੇ ਹੈ ਜਿਸ 'ਤੇ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਇਸ ਵਿਚ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ10 ਚਿੱਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ। 16 ਮੈਗਾਪਿਕਸਲ ਦਾ ਰਿਅਰ ਕੈਮਰਾ ਬੀ.ਐੱਸ.ਆਈ. ਸੈਂਸਰ, ਆਪਟਿਕਲ ਈਮੇਜ ਸਟੇਬਿਲਾਈਜੇਸ਼ਨ, ਬੀ.ਡੀ.ਏ.ਐੱਫ. ਅਤੇ ਐੱਫ/2.0 ਅਪਰਚਰ ਦੇ ਨਾਲ ਆਉਂਦਾ ਹੈ। ਫਰੰਟ ਕੈਮਰੇ ਦਾ ਸੈਂਸਰ 16 ਮੈਗਾਪਿਕਸਲ ਦਾ ਹੈ। ਇਹ ਅਲਟਰਾਪਿਕਸਲ ਮੋਡ, ਬੀ.ਐੱਸ.ਆਈ. ਸੈਂਸਰ ਅਤੇ ਐੱਫ/2.0 ਅਪਰਚਰ ਨਾਲ ਲੈਸ ਹੈ। ਭਾਰਤ 'ਚ ਇਸ ਹੈਂਡਸੈੱਟ ਦਾ ਡਿਊਲ ਸਿਮ ਵੇਰੀਅੰਟ ਵਿਕਦਾ ਹੈ ਜੋ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ ਵੇਰੀਅੰਟ 'ਚ ਉਪਲੱਬਧ ਹੈ।
ਐੱਚ.ਟੀ.ਸੀ. ਯੂ ਪਲੇ 'ਚ ਵੀ 2 ਟੀ.ਬੀ. ਤੱਕ ਦਾ ਕਾਰਡ ਸਪੋਰਟ ਦਿੱਤਾ ਗਿਆ ਹੈ। ਕੁਨੈਕਟੀਵਿਟੀ ਫੀਚਰ 'ਚ 4ਜੀ ਐੱਲ.ਟੀ.ਈ., ਵੀ.ਓ.ਐੱਲ.ਟੀ.ਈ., ਜੀ.ਪੀ.ਐੱਸ./ਏ-ਜੀ.ਪੀ.ਐੱਸ., ਬਲੂਟੂਥ ਵੀ 4.2, ਵਾਈ-ਫਾਈ 802.11 ਏਸੀ, ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. 2.0 ਟਾਈਪ ਸੀ ਸ਼ਾਮਲ ਹਨ। ਸਮਾਰਟਫੋਨ 'ਚ ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਡਿਜੀਟਲ ਕੰਪਾਸ ਅਤੇ ਜਾਇਰੋਸਕੋਪ ਦਿੱਤੇ ਗਏ ਹਨ। ਇਸ ਦਾ ਭਾਰ 145 ਗ੍ਰਾਮ ਅਤੇ ਡਾਈਮੈਂਸ਼ਨ 145.99x72.9x7.99 ਮਿਲੀਮੀਟਰ ਹੈ। ਇਸ ਵਿਚ ਹੋਮ ਬਟਨ 'ਚ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ਨੂੰ ਪਾਵਰ ਦੇਣ ਲਈ 2500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਜੂਨ 'ਚ 10000 mAh ਬੈਟਰੀ ਅਤੇ ਫਿੰਗਰਪ੍ਰਿੰਟ ਸੈਂਸਰ ਵਾਲਾ ਇਹ ਸਮਾਰਟਫੋਨ ਹੋ ਸਕਦਾ ਹੈ ਲਾਂਚ
NEXT STORY