ਜਲੰਧਰ- ਚੀਨੀ ਕੰਪਨੀ ਓਕੀਟੇਲ 2015 'ਚ ਕੇ10000 ਸਮਾਰਟਫੋਨ ਨੂੰ ਲਾਂਚ ਕਰ ਕੇ ਸੁਰਖੀਆਂ 'ਚ ਆ ਗਈ ਸੀ। ਅਸਲ 'ਚ ਇਹ ਫੋਨ 10000 ਐੱਮ. ਏ. ਐੱਚ. ਬੈਟਰੀ ਨਾਲ ਲੈਸ ਹੈ। ਹੁਣ ਇਕ ਤਾਜ਼ਾ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਹੁਣ ਕੰਪਨੀ ਕੇ10000 ਪ੍ਰੋ ਦੀ ਤਿਆਰੀ ਕਰ ਰਹੀ ਹੈ, ਜੋ ਮਾਰਕੀਟ 'ਚ ਜੂਨ ਮਹੀਨੇ ਦੀ ਸ਼ੁਰੂਆਤੀ ਤੱਕ ਉਪਲੱਬਧ ਕਰਾਏ ਜਾਣਗੇ।
ਪ੍ਰੋ ਵੇਰੀਅੰਟ 'ਚ ਵੀ ਬੈਟਰੀ 10000 ਐੱਮ. ਏ. ਐੱਚ. ਦੀ ਹੈ ਪਰ ਇਸ 'ਚ 12 ਵੋਲਟ/2 ਐਂਪੀਅਰ ਫਲੈਸ਼ ਚਾਰਜਰ ਦਿੱਤਾ ਜਾਵੇਗਾ। ਇਹ ਫੋਨ ਨੂੰ ਸਿਰਫ ਤਿੰਨ ਘੰਟੇ 'ਚ ਪੂਰੀ ਤਰ੍ਹਾਂ ਤੋਂ ਚਾਰਜ ਕਰ ਦੇਵੇਗਾ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਓਕੀਟੇਲ ਕੇ10000 ਪ੍ਰੋ 'ਚ 5.5 ਇੰਚ ਦਾ (1080x1920 ਪਿਕਸਲ) ਰੈਜ਼ੋਲਿਊਸ਼ਨ ਡਿਸਪਲੇ ਹੈ। ਇਸ 'ਤੇ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਮੌਜੂਦ ਹੈ। ਪਹਿਲਾ ਵੇਰੀਅੰਟ 720 ਪਿਕਸਲ ਡਿਸਪਲੇ ਨਾਲ ਆਉਂਦਾ ਸੀ ਅਤੇ ਇਸ 'ਤੇ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਨਹੀਂ ਸੀ। ਪ੍ਰੋਸੈਸਰ ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ। ਓਕੀਟੇਲ ਕੇ10000 ਪ੍ਰੋ 'ਚ 1.5 ਗੀਗਾਹਟਰਜ਼ ਮੀਡੀਆਟੇਕ ਐੱਮ. ਟੀ. 6750ਟੀ ਆਕਟਾ-ਕੋਰ ਪ੍ਰੋਸੈਸਰ ਨਾਲ 3 ਜੀ. ਬੀ. ਰੈਮ ਦਿੱਤੇ ਗਏ ਹਨ। ਸਟੋਰੇਜ ਵੀ 32 ਜੀ. ਬੀ. ਕਰ ਦਿੱਤੀ ਗਈ ਹੈ। ਦੂਜੀ ਪਾਸੇ ਓਕੀਟੇਲ ਕੇ10000 ਦੀ ਤੁਲਨਾ 'ਚ ਪ੍ਰੋ ਵਰਜਨ ਦਾ ਵਜਨ 27.5 ਗ੍ਰਾਮ ਘੱਟ ਹੈ। ਓਕੀਟੇਲ ਕੇ10,000 ਪ੍ਰੋ ਦਾ ਵਜਨ 292.5 ਗ੍ਰਾਮ ਹੈ।
ਪਿਛਸੇ ਸਾਲ ਅਕਤੂਬਰ ਮਹੀਨੇ 'ਚ ਓਕੀਟੇਲ ਵੱਲੋਂ ਓਕੀਟੇਲ ਕੇ10000 ਐੱਸ. ਨੂੰ ਲਾਂਚ ਕੀਤੇ ਜਾਣ ਦੀ ਵੀ ਚਰਚਾ ਸੀ। ਦੱਸਿਆ ਗਿਆ ਹੈ ਕਿ ਇਸ ਵੇਰੀਅੰਟ 'ਚ ਮੋਟਾਈ ਅਤੇ ਵਜਨ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰੇਗੀ। ਕੰਪਨੀ ਇਸ ਦੇ ਡਿਜ਼ਾਈਨ 'ਚ ਵੀ ਬਦਲਾਅ ਕਰੇਗੀ। ਓਕੀਟੇਲ ਕੇ10000 ਐੱਮ. 'ਚ ਕੰਪਨੀ ਵੱਲੋਂ ਪੁਰਾਣੇ ਮੀਡੀਆਟੇਕ ਐੱਮ. ਟੀ 6735 ਚਿੱਪਸੈੱਟ ਦੀ ਜਗ੍ਹਾ ਮੀਡੀਆਟੇਕ ਹੀਲਿਓ ਪੀ20 ਪ੍ਰੋਸੈਸਰ ਇਸਤੇਮਾਲ ਕੀਤੇ ਜਾਣ ਦੀ ਖਬਰ ਸੀ ਪਰ ਹੁਣ ਇਸ ਸਮਾਰਟਫੋਨ ਦੇ ਬਾਰੇ 'ਚ ਬੇਹੱਦ ਹੀ ਘੱਟ ਜਾਣਕਾਰੀ ਉਪਲੱਬਧ ਹੈ। ਹੁਣ ਓਕੀਟੇਲ ਕੇ10000 ਪ੍ਰੋ ਨੂੰ ਜੂਨ ਮਹੀਨੇ 'ਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਕੰਪਨੀ ਵੱਲੋਂ ਜਾਰੀ ਕੀਤੇ ਗਏ ਟੀਜ਼ਰ ਇਮੇਜ਼ 'ਚ ਫਿੰਗਰਪ੍ਰਿੰਟ ਸੈਂਸਰ ਪਿਛਲੇ ਹਿੱਸੇ 'ਤੇ ਨਜ਼ਰ ਆ ਰਿਹਾ ਹੈ। ਇਹ ਓਕੀਟੇਲ ਕੇ10000 'ਚ ਨਹੀਂ ਮੌਜੂਦ ਸੀ।
Lexus ਨੇ ਆਪਣੀ LX450d SUV ਦੀ ਕੀਮਤ ਤੋਂ ਚੁੱਕਿਆ ਪਰਦਾ, V8 ਡੀਜਲ ਇੰਜਣ ਨਾਲ ਲੈਸ
NEXT STORY