ਜਲੰਧਰ-ਤਾਈਵਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ HTC ਕੰਪਨੀ ਆਪਣੇ ਇਕ ਨਵੇਂ ਸਮਾਰਟਫੋਨ 'ਤੇ ਕੰਮ ਕਰ ਰਹੀਂ ਹੈ, ਜਿਸ ਨੂੰ HTC U12 ਨਾਂ ਨਾਲ ਪੇਸ਼ ਕੀਤਾ ਜਾਵੇਗਾ। ਪਿਛਲੇ ਦਿਨਾਂ ਦੌਰਾਨ ਆਈ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਸੀ ਕਿ HTC U12 'ਚ 4k ਡਿਸਪਲੇਅ ਅਤੇ ਸਨੈਪਡ੍ਰੈਗਨ 845 ਚਿਪਸੈੱਟ ਹੋਵੇਗਾ। ਹੁਣ ਇਸ ਸਮਾਰਟਫੋਨ ਨਾਲ ਜੁੜੀ ਇਕ ਹੋਰ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਅਨੁਸਾਰ ਇਹ ਫੋਨ 5G ਤਕਨੀਕ ਨਾਲ ਲੈਸ ਹੋਵੇਗਾ।
ਪਰ ਡਿਵਾਈਸ ਦੇ ਬਾਰੇ ਕੋਈ ਵੀ ਅਧਿਕਾਰਿਕ ਪੁਸ਼ਟੀ ਹੁਣ ਤੱਕ ਨਹੀਂ ਹੋਈ ਹੈ, ਪਰ ਇਕ ਬਹੁਤ ਹੀ ਦਿਲਚਸਪ ਰਿਪੋਰਟ ਸਾਹਮਣੇ ਆਈ ਹੈ ਕਿ ਜਿਸ 'ਚ ਕਿਹਾ ਗਿਆ ਹੈ ਕਿ HTC ਨੇ ਤਾਈਵਾਨ 'ਚ ਇਕ ਲੋਕਲ ਕੈਰੀਅਰ ਦੁਆਰਾ ਆਯੋਜਿਤ 5G ਪ੍ਰੋਗਰਾਮ ਦੌਰਾਨ HTC U12 ਦਾ ਪ੍ਰਦਰਸ਼ਨ ਕੀਤਾ ਹੈ।
ਟਵਿੱਟਰ 'ਤੇ Evan Blass ਦੁਆਰਾ ਕੀਤੇ ਗਏ ਪੋਸਟ 'ਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸਾਹਮਣੇ ਆਇਆ ਮਾਡਲ HTC U12 ਹੈ, ਜਿਸ ਦਾ ਕੋਡਨੇਮ HTC Imagine ਹੈ। ਤਾਇਵਾਨ ਨੇ ਪ੍ਰਕਾਸ਼ਨ Sogi ਦੀ ਇਕ ਰਿਪੋਰਟ ਅਨੁਸਾਰ HTC ਨੇ ਕਿਹਾ ਹੈ ਕਿ ਫਾਸਟ ਡਾਟਾ ਐਕਸੈਸ ਨਾਲ ਨਵਾਂ ਸਮਾਰਟਫੋਨ ਇਸ ਸਾਲ ਲਾਂਚ ਕੀਤਾ ਜਾਵੇਗਾ।
ਪਰ ਇਸ ਬਾਰੇ ਕੋਈ ਵੀ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਪਿਛਲੇ ਲੀਕ ਅਨੁਸਾਰ HTC U12 ਸਮਾਰਟਫੋਨ 'ਚ 18:9 ਅਸਪੈਕਟ ਰੇਸ਼ੀਓ ਨਾਲ ਇਕ ਪਤਲੀ ਬੇਜ਼ਲ ਡਿਸਪਲੇਅ ਹੋਵੇਗੀ। ਇਸ ਨਾਲ ਸਮਾਰਟਫੋਨ 'ਚ 4k ਡਿਸਪਲੇਅ ਹੋਵੇਗਾ ਅਤੇ ਹਾਲ ਹੀ 'ਚ ਇਕ ਰੇਂਡਰ 'ਚ ਜਾਣਕਾਰੀ ਆਈ ਕਿ ਫਿੰਗਰਪ੍ਰਿੰਟ ਸੈਂਸਰ ਦੇ ਬਜਾਏ ਫ੍ਰੰਟ 'ਤੇ ਇਕ ਆਈਰਿਸ ਸਕੈਨਰ ਹੋ ਸਕਦਾ ਹੈ, ਪਰ HTC ਨੇ ਹੈਂਡਸੈੱਟ ਦੇ ਬਾਰੇ 'ਚ ਹੁਣ ਤੱਕ ਕੋਈ ਆਫੀਸ਼ਿਅਲੀ ਜਾਣਕਾਰੀ ਨਹੀਂ ਦਿੱਤੀ ਹੈ, ਪਰ ਇਕ ਲੀਕ ਅਨੁਸਾਰ ਵਿਸ਼ੇਸ ਹੈਂਡਸੈੱਟ 1Gbps ਦੇ ਨਜ਼ਦੀਕ 809.58Mbps ਦੀ ਡਾਊਨਲੋਡ ਸਪੀਡ ਦੇਣ ਦੇ ਸਮਰੱਥ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ X20 LTE ਮਾਡੇਮ ਦੇ ਨਾਲ ਹੁਡ ਦੇ ਤਹਿਤ ਇਕ ਕੁਆਲਕਾਮ ਸਨੈਪਡ੍ਰੈਗਨ 845 ਹੈ, ਜੋ 1.2Gbps ਤੱਕ ਡਾਊਨਲੋਡ ਸਪੀਡ ਦਾ ਸਮੱਰਥਨ ਕਰਦਾ ਹੈ।
ਸੋਨੀ ਦੇ ਇਨ੍ਹਾਂ ਦੋ ਸਮਾਰਟਫੋਨਜ਼ ਲਈ ਰੋਲ ਆਊਟ ਹੋਈ Android Oreo ਅਪਡੇਟ
NEXT STORY