ਗੈਜੇਟ ਡੈਸਕ– ਹੁਆਵੇਈ ਨੇ ਆਪਣੇ ਨਵੇਂ ਫਿੱਟਨੈੱਸ ਟ੍ਰੈਕਰ ਬੈਂਡ 3 Pro ਅਤੇ ਬੈਂਡ 3e ਨੂੰ ਅਮਰੀਕੀ ਬਾਜ਼ਾਰ ’ਚ ਲਾਂਚ ਕੀਤਾ ਹੈ। Huawei Band 3 Pro ਨੂੰ ਸਭ ਤੋਂ ਪਹਿਲਾਂ ਹੁਆਵੇਈ Watch GT ਅਤੇ ਨਿਊ ਮੇਟ 20 ਸੀਰੀਜ਼ ਦੇ ਨਾਲ ਪਿਛਲੇ ਮਹੀਨੇ ਲੰਡਨ ’ਚ ਇਕ ਈਵੈਂਟ ਦੌਰਾਨ ਪੇਸ਼ ਕੀਤਾ ਗਿਆ ਸੀ। ਇਸ ਫਿੱਟਨੈੱਸ ਟ੍ਰੈਕਰ ਦੀ ਕੀਮਤ ਯੂਰਪੀ ਬਾਜ਼ਾਰ ’ਚ 99 ਯੂਰੋ (ਕਰੀਬ 8,000 ਰੁਪਏ) ਹੈ। ਹਾਲਾਂਕਿ ਯੂਨਾਈਟਿਡ ਸਟੇਟ ’ਚ ਇਸ ਨੂੰ $69.99 (ਕਰੀਬ 5,000 ਰੁਪਏ) ’ਚ ਲਾਂਚ ਕੀਤਾ ਗਿਆ ਹੈ।
Huawei Band 3 Pro ’ਚ 0.95-ਇੰਚ ਕਰਵ ਅਮੋਲੇਡ ਟੱਚਸਕਰੀਨ ਡਿਸਪਲੇਅ ਹੈ।ਇਸ ਵਿਚ ਹਾਰਟ ਰੇਟ ਸੈਂਸਰ ਅਤੇ ਜੀ.ਪੀ.ਐੱਸ. ਦਾ ਵੀ ਫੀਚਰ ਹੈ। Huawei Watch GT ਦੀ ਤਰ੍ਹਾਂ ਨਿਊ Band 3 Pro ਵੀ 5ATM ਵਾਟਰ ਪਰੂਫਿੰਗ ਅਤੇ ਫਿੱਟਨੈੱਸ ਫੀਚਰਜ਼ ਨਾਲ ਲੈਸ ਹੈ। ਇਸ ਰਾਹੀਂ ਤੁਸੀਂ ਸਲੀਪ ਮਾਨੀਟਰਿੰਗ, ਸਵਿਮ ਟ੍ਰੈਕਰ ਅਤੇ ਸਪੋਰਟਸ ਟ੍ਰੈਕਿੰਗ ਨੂੰ ਵੀ ਕਰ ਸਕਦੇ ਹੋ।
ਇਸ ਵਿਚ 100mAh ਦੀ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ TruSeen 3.0 ਹਾਰਟ ਮਾਨੀਟਰਿੰਗ ਸਿਸਟਮ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਚੱਲਦੇ ਇਹ ਡਿਵਾਈਸ ਬੁਲਕੁਲ ਠੀਕ ਹਾਰਟ ਰੀਟਿੰਗ ਕਰਦਾ ਹੈ। Huawei Band 3e ਐਂਟਰੀ ਲੈਵਲ ਫਿੱਟਨੈੱਸ ਟ੍ਰੈਕਰ ਹੈ ਜਿਸ ਦੀ ਕੀਮਤ $29.99 (ਕਰੀਬ 2,220 ਰੁਪਏ) ਹੈ।
ਇਸ ਵਿਚ ਤੁਹਾਨੂੰ ਬੇਸਿਕ ਫਿੱਟਨੈੱਸ ਟ੍ਰੈਕਿੰਗ ਅਤੇ ਨੋਟੀਫਿਕੇਸ਼ੰਸ ਦਾ ਫੀਚਰ ਮਿਲਦਾ ਹੈ। Band 3e ’ਚ 0.5-ਇੰਚ PMOLED ਸਕਰੀਨ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ 14 ਦਿਨਾਂ ਦਾ ਬੈਟਰੀ ਬੈਕਅਪ ਮਿਲਦਾ ਹੈ।
ਏਅਰ ਕੰਡੀਸ਼ਨਿੰਗ ਦਾ ਖਰਚਾ ਘੱਟ ਕਰੇਗੀ ਹੀਟ ਰਿਜੈਕਟਿੰਗ ਫਿਲਮ
NEXT STORY