ਗੈਜੇਟ ਡੈਸਕ– Huawei Enjoy 10 Plus ਨੂੰ ਚੀਨੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਹੈਂਡਸੈੱਟ ਬੀਤੇ ਸਾਲ ਲਾਂਚ ਕੀਤੇ ਗਏ ਹੁਵਾਵੇਈ ਇੰਜੌਏ 9 ਪਲੱਸ ਦਾ ਅਪਗ੍ਰੇਡ ਹੈ। ਨਵਾਂ ਸਮਾਰਟਫੋਨ ਆਪਣੇ ਪੁਰਾਣੇ ਵੇਰੀਐਂਟ ਦੇ ਮੁਕਾਬਲੇ ਕਈ ਮਾਮਲਿਆਂ ’ਚ ਅਪਗ੍ਰੇਡ ਹੈ। ਇਨ੍ਹਾਂ ’ਚੋਂ ਸਭ ਤੋਂ ਅਹਿਮ ਹੈ ਪਾਪ-ਅੱਪ ਸੈਲਫੀ ਕੈਮਰਾ। ਹੁਵਾਵੇਈ ਨੇ ਇਸ ਵਾਰ ਨਵਾਂ ਪ੍ਰੋਸੈਸਰ ਕਿਰਿਨ 710 ਐੱਫ ਇਸਤੇਮਾਲ ਕੀਤਾ ਹੈ। ਹੁਵਾਵੇਈ ਇੰਜੌਏ 10 ਪੱਲਸ ਹਾਲ ਹੀ ’ਚ ਭਾਰਤ ’ਚ ਲਾਂਚ ਕੀਤੇ ਗਏ ਹੁਵਾਵੇਈ ਵਾਈ 9 ਪ੍ਰਾਈਮ ਨਾਲ ਕਾਫੀ ਹੱਦ ਤਕ ਮੇਲ ਖਾਂਦਾ ਹੈ।
ਕੀਮਤ
ਚੀਨੀ ਬਾਜ਼ਾਰ ’ਚ Huawei Enjoy 10 Plus ਦੇ ਤਿੰਨ ਵੇਰੀਐਂਟ ਉਤਾਰੇ ਗਏ ਹਨ। ਫੋਨ ਦੇ 4 ਜੀ.ਬੀ. ਰੈਮ ਵੇਰੀਐਂਟ ਦੀ ਕੀਮਤ 1,499 ਚੀਨੀ ਯੁਆਨ (ਕਰੀਬ 15,100 ਰੁਪਏ) ਹੈ। ਇਸ ਦੇ 6 ਜੀ.ਬੀ. ਰੈਮ ਵੇਰੀਐਂਟ ਨੂੰ 1,799 ਚੀਨੀ ਯੁਆਨ (ਕਰੀਬ 18,200 ਰੁਪਏ) ’ਚ ਵੇਚਿਆ ਜਾਵੇਗਾ। Huawei Enjoy 10 Plus ਦਾ ਸਭ ਤੋਂ ਪ੍ਰੀਮੀਅਮ ਵੇਰੀਐਂਟ 8 ਜੀ.ਬੀ. ਰੈਮ ਨਾਲ ਲੈਸ ਹੈ। ਇਸ ਦੀ ਕੀਮਤ 2,099 ਚੀਨੀ ਯੁਆਨ (ਕਰੀਬ 21,200 ਰੁਪਏ) ਹੈ।
ਫੀਚਰਜ਼
ਫੋਨ ’ਚ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਸਕਰੀਨ ਹੈ। ਇਸ ਵਿਚ ਕੋਈ ਨੌਚ ਨਹੀਂ ਹੈ। ਇੰਜੌਏ 10 ਪਲੱਸ ’ਚ 16 ਮੈਗਾਪਿਕਸਲ ਦਾ ਪਾਪ-ਅੱਪ ਸੈਲਫੀ ਕੈਮਰਾ ਹੈ। ਇਸ ਦਾ ਅਪਰਚਰ ਐੱਫ/2.2 ਹੈ। ਫੋਨ ਦੇ ਪਿਛਲੇ ਹਿੱਸੇ ’ਤੇ ਟ੍ਰਿਪਲ ਕੈਮਰਾ ਸੈੱਟਅਪ ਹੈ। ਸਮਾਰਟਫੋਨ 48 ਮੈਗਾਪਿਕਸਲ ਦੇ ਪ੍ਰਾਈਮਰੀ ਕੈਮਰੇ ਨਾਲ ਲੈਸ ਹੈ। ਇਸ ਦਾ ਅਪਰਚਰ ਐੱਫ/1.8 ਹੈ। ਇਸ ਦੇ ਨਾਲ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਤੀਜਾ ਕੈਮਰਾ 2 ਮੈਗਾਪਿਕਸਲ ਦਾ ਹੈ। ਇਹ ਡੈੱਪਥ ਸੈਂਸਰ ਹੈ।
ਹੁਵਾਵੇਈ ਨੇ ਆਪਣੇ ਇਸ ਫੋਨ ’ਚ ਕਿਰਿਨ 710 ਐੱਫ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ। ਰੈਮ ਦੇ ਤਿੰਨ ਆਪਸ਼ਨ ਹਨ- 4 ਜੀ.ਬੀ., 6 ਜੀ.ਬੀ. ਅਤੇ 8 ਜੀ.ਬੀ.। ਤਿੰਨਾਂ ਦੀ ਵੇਰੀਐਂਟ ਦੀ ਸਟੋਰੇਜ 128 ਜੀ.ਬੀ. ਹੈ ਜਿਸ ਨੂੰ ਲੋੜ ਪੈਣ ’ਤੇ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਫੋਨ ਐਂਡਰਾਇਡ ਪਾਈ ’ਤੇ ਆਧਾਰਿਤ ਈ.ਐੱਮ.ਯੂ.ਆਈ. 9.1 ’ਤੇ ਚੱਲੇਗਾ। ਬੈਟਰੀ 4,000mAh ਦੀ ਹੈ।
ਐਪਲ ਕੱਲ ਲਾਂਚ ਕਰੇਗੀ iOS 13, ਇਸ ਲਈ ਖਾਸ ਹੋਵੇਗਾ ਨਵਾਂ OS
NEXT STORY