ਗੈਜੇਟ ਡੈਸਕ– ਹੁਆਵੇਈ ਨੇ ਹਾਲ ਹੀ ’ਚ ਆਪਣਾ ਨਵਾਂ ਫਲੈਗਸ਼ਿੱਪ ਸਮਾਰਟਫੋਨ Mate 20 ਅਤੇ Mate 20 Pro ਲਾਂਚ ਕੀਤਾ ਸੀ। ਹੁਣ ਇਨ੍ਹਾਂ ’ਚੋਂ Mate 20 Pro ਨੂੰ ਆਪਣੀ ਪਹਿਲੀ ਅਪਡੇਟ ਮਿਲਣ ਜਾ ਰਹੀ ਹੈ। ਅਪਡੇਟ ਸਾਈਜ਼ ’ਚ ਥੋੜ੍ਹੀ ਵੱਡੀ ਹੈ ਇਸ ਲਈ ਇਹ ਸਾਫ ਹੈ ਕਿ ਇਹ ਕਈ ਬਦਲਾਅ ਲੈ ਕੇ ਆ ਰਹੀ ਹੈ।
GSMArena ਮੁਤਾਬਕ, ਅਪਡੇਟ ਦਾ ਸਾਈਜ਼ 491MB ਹੈ ਅਤੇ ਸਮਾਰਟਫੋਨ ਲਈ ਇਹ ਪਹਿਲੀ ਅਪਡੇਟ ਕੁਝ ਦਿਨ ਪਹਿਲਾਂ ਰੋਲ ਆਊਟ ਹੋਣੀ ਸ਼ੁਰੂ ਹੋ ਚੁੱਕੀ ਹੈ। ਅਪਡੇਟ ਫਿਲਹਾਲ ਯੂ.ਕੇ. ਅਤੇ ਸਾਊਥ ਅਫਰੀਕਾ ’ਚ ਉਪਲੱਬਧ ਹੈ। ਅਪਡੇਟ EMUI ਵਰਜਨ ਨੂੰ 9.0.0.126 ’ਤੇ ਅਪਡੇਟ ਕਰ ਦਿੰਦੀ ਹੈ।
ਅਪਡੇਟ ’ਚ ਕੀਤੇ ਗਏ ਬਦਲਾਵਾਂ ਦੀ ਗੱਲ ਕਰੀਏ ਤਾਂ ਇਸ ਵਿਚ ਕੈਮਰਾ ਫੀਚਰਸ ਦੇ ਨਾਲ-ਨਾਲ ਕਈ ਹੋਰ ਆਪਟੀਮਾਈਜੇਸ਼ਨ ਕੀਤੇ ਗਏ ਹਨ। ਅਪਡੇਟ ਡਿਵਾਈਸ ਲਈ ਅਕਤੂਬਰ 2018 ਸਕਿਓਰਿਟੀ ਪੈਚ ਵੀ ਲੈ ਕੇ ਆਉਂਦੀ ਹੈ। ਅਪਡੇਟ ਕੈਮਰਾ ਐਪ ’ਚ ਨਵੇਂ ਫਿਲਟਰਸ ਅਤੇ ਇਫੈੱਕਟਸ ਲੈ ਕੇ ਆਈ ਹੈ। ਇਸ ਤੋਂ ਇਲਾਵਾ ਇਸ ਵਿਚ ਏ.ਆਈ. ਕਲਰ, ਬੈਕਗ੍ਰਾਊਂਡ ਬਲੱਰ ਅਤੇ ਸ਼ੂਟਿੰਗ ਦੌਰਾਨ ਵੀਡੀਓ ਲਈ ਵਿੰਟੇਜ ਫਿਲਟਰ ਵਰਗੇ ਫੀਚਰਸ ਜੋੜੇ ਗਏ ਹਨ। ਇਸ ਵਿਚ ਸ਼ਾਮਲ ਏ.ਆਈ.-ਜ਼ੂਮ ਫੀਚਰ ’ਚ ਹੁਣ ਯੂਜ਼ਰ ਬਿਹਤਰ ਕਲੈਰਟੀ ਲਈ ਫੋਕਸ ਨੂੰ ਐਡਜਸਟ ਵੀ ਕਰ ਸਕਦਾ ਹੈ। ਜੇਕਰ ਤੁਹਾਨੂੰ ਇਹ ਅਪਡੇਟ ਅਜੇ ਤਕ ਨਹੀਂ ਮਿਲੀ ਤਾਂ ਤੁਸੀਂ ਇਸ ਨੂੰ ਫੋਨ ਦੀ ਸੈਟਿੰਗ ’ਚ ਜਾ ਕੇ ਚੈਕ ਕਰ ਸਕਦੇ ਹੋ।
Amazon Great indian Sale, ਵਨਪਲੱਸ ਤੋਂ ਲੈ ਕੇ ਐਪਲ ਤੱਕ ਇਨ੍ਹਾਂ ਪ੍ਰੋਡਕਟਸ 'ਤੇ ਮਿਲ ਰਹੇ ਹਨ ਆਫਰਸ
NEXT STORY