ਗੈਜੇਟ ਡੈਸਕ- ਦਿਵਾਲੀ ਤੋਂ ਠੀਕ ਪਹਿਲਾਂ ਅਮੇਜ਼ਾਨ ਦੀ ਗਰੇਟ ਇੰਡੀਅਨ ਫੇਸਟਿਵਲ ਸੇਲ 2018 ਦੀ ਸ਼ੁਰੂਆਤ ਹੋ ਗਈ ਹੈ। 'ਦਿਵਾਲੀ ਸਪੈਸ਼ਲ ਸੇਲ 2 ਨਵੰਬਰ ਤੋਂ ਸ਼ੁਰੂ ਹੋ ਕੇ 5 ਨਵੰਬਰ ਤੱਕ ਚੱਲੇਗੀ। ਅਮੇਜ਼ਾਨ ਸੇਲ 'ਚ ਸਮਾਰਟਫੋਨ ਦੇ ਨਾਲ ਕਈ ਹੋਰ ਕੈਟਾਗਿਰੀ ਦੇ ਪ੍ਰੋਡਕਟ 'ਤੇ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸੇਲ ਲਈ ਅਮੇਜ਼ਾਨ ਨੇ ਐੱਚ. ਡੀ. ਐੱਫ. ਸੀ. ਬੈਂਕ ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਬੈਂਕ ਦਾ ਕਾਰਡ ਇਸਤੇਮਾਲ ਕਰਨ 'ਤੋਂ ਇਲਾਵਾ 10 ਫ਼ੀਸਦੀ ਦਾ ਡਿਸਕਾਊਂਟ ਮਿਲੇਗਾ। ਸਭ ਤੋਂ ਜ਼ਿਆਦਾ ਛੋਟ 1,500 ਰੁਪਏ ਕੀਤੀ ਹੋਵੇਗੀ। Amazon Pay ਯੂਜ਼ਰ ਚਾਅਣ ਤਾਂ 10 ਫ਼ੀਸਦੀ ਕੈਸ਼ਬੈਕ ਵੀ ਪਾ ਸਕਦੇ ਹਨ।
ਲੇਟੈਸਟ OnePlus 6T ਸਮਾਰਟਫੋਨ ਐਕਸਕਲੂਜ਼ਿਵ ਤੌਰ 'ਤੇ ਈ-ਕਾਮਰਸ ਸਾਈਟ ਅਮੇਜ਼ਾਨ ਇੰਡੀਆ ਤੇ ਵਨਪਲੱਸ ਸਟੋਰ 'ਤੇ ਮਿਲ ਰਿਹਾ ਹੈ। ਇਸ ਦੀ ਕੀਮਤ 37,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਨੂੰ ਕਈ ਲਾਂਚ ਆਫਰ ਦੇ ਨਾਲ ਉਪਲੱਬਧ ਕਰਾਇਆ ਗਿਆ ਹੈ।
Xiaomi Redmi Y2 ਦੇ 4 ਜੀ. ਬੀ ਰੈਮ/64 ਜੀ. ਬੀ ਸਟੋਰੇਜ ਵੇਰੀਐਂਟ ਨੂੰ 2,000 ਰੁਪਏ ਦੀ ਛੋਟ ਦੇ ਨਾਲ 10,999 ਰੁਪਏ 'ਚ ਵੇਚਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਰਾਣਾ ਫੋਨ ਐਕਸਚੇਂਜ ਕਰਨ 'ਤੇ 1,000 ਰੁਪਏ ਦਾ ਐਕਸਟਰਾ ਡਿਸਕਾਊਂਟ ਮਿਲੇਗਾ।
Samsung Galaxy S9+ (6 ਜੀ. ਬੀ ਰੈਮ ਤੇ 256 ਜੀ. ਬੀ. ਸਟੋਰੇਜ਼) ਦੀ ਕੀਮਤ ਇੱਕ ਵਾਰ ਫਿਰ 79,000 ਰੁਪਏ ਤੋਂ ਘੱਟ ਕੇ 69,900 ਰੁਪਏ ਹੋ ਗਈ ਹੈ। ਐੱਸ9 ਪਲਸ ਨੂੰ ਪੁਰਾਣੇ ਸਮਾਰਟਫੋਨ ਦੇ ਬਦਲੇ ਖਰੀਦਣ 'ਤੇ 10,000 ਰੁਪਏ ਦਾ ਐਕਟਰਾ ਡਿਸਕਾਊਂਟ ਵੀ ਮਿਲ ਰਿਹਾ ਹੈ। ਐੱਚ, ਡੀ. ਐੱਫ. ਸੀ ਬੈਂਕ ਕਾਰਡ ਦੇ ਨਾਲ 10 ਫ਼ੀਸਦੀ ਡਿਸਕਾਊਂਟ ਵੀ ਮਿਲੇਗਾ। ਅਮੇਜ਼ਾਨ ਤੋਂ ਇਲਾਵਾ 999 ਰੁਪਏ ਦੇਣ 'ਤੇ ਗਲੈਕਸੀ ਐੱਸ 9 ਪਲਸ ਦੇ ਨਾਲ ਨੌਇਜ਼-ਕੈਂਸਲਿੰਗ ਈਅਰਫੋਨਜ਼ ਵੀ ਆਫਰ ਕਰ ਰਹੀ ਹੈ।
ਅਮੇਜ਼ਾਨ ਦੀ ਗਰੇਟ ਇੰਡੀਅਨ ਫੇਸਟਿਵਲ ਸੇਲ 2018 'ਚ Vivo V9 Pro ਦੀ ਕੀਮਤ 17,990 ਰੁਪਏ ਕਰ ਦਿੱਤੀ ਗਈ ਹੈ, ਜਦ ਕਿ ਇਸ ਦੀ ਐੱਮ. ਆਰ. ਪੀ 19,990 ਰੁਪਏ ਹੈ।
Honor Play ਹੁਣ ਅਮੇਜ਼ਾਨ ਗ੍ਰੇਟ ਇੰਡੀਅਨ ਫੇਸਟਿਵਲ ਸੇਲ 'ਚ 21,999 ਰੁਪਏ ਦੀ ਜਗ੍ਹਾ 17,999 ਰੁਪਏ 'ਚ ਖਰੀਦਣ ਲਈ ਉਪਲੱਬਧ ਹੈ। ਆਨਰ ਪਲੇਅ 'ਚ 6.3 ਇੰਚ ਫੁੱਲ. ਐੱਚ. ਡੀ+ ਫੁਲਵਿਊ ਡਿਸਪਲੇਅ ਤੇ ਡਿਊਲ ਰੀਅਰ ਕੈਮਰਾ ਸੈਟਅਪ ਹੈ। ਫੋਨ 'ਚ ਕਿਰਨ 970 ਪ੍ਰੋਸੈਸਰ ਤੇ 4 ਜੀ. ਬੀ ਰੈਮ ਹੈ। 
ਅਮੇਜ਼ਾਨ ਗ੍ਰੇਟ ਇੰਡੀਅਨ ਸੇਲ 'ਚ Oppo F5 ਦਾ 4 ਜੀ. ਬੀ ਰੈਮ ਮਾਡਲ 16,990 ਰੁਪਏ 'ਚ ਵਿੱਕ ਰਿਹਾ ਹੈ।
Huawei ਬਰਾਂਡ ਦੇ ਕਈ ਸਮਾਰਟਫੋਨ ਸਸਤੇ 'ਚ ਵੀ ਵਿੱਕ ਰਹੇ ਹਨ। Huawei P20 Pro ਨੂੰ 54,999 ਰੁਪਏ, P20 Lite ਨੂੰ 14,999 ਰੁਪਏ, Nova 3 ਨੂੰ 29,999 ਰੁਪਏ ਤੇ Nova 3i ਨੂੰ 17,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
Realme 1 ਨੂੰ ਵੀ ਸਸਤਾ ਕਰ ਦਿੱਤਾ ਗਿਆ ਹੈ। ਇਸ ਦੇ 6 ਜੀ. ਬੀ ਰੈਮ ਤੇ 128 ਜੀ. ਬੀ ਸਟੋਰੇਜ ਮਾਡਲ ਨੂੰ 11,990 ਰੁਪਏ 'ਚ ਵੇਚਿਆ ਜਾ ਰਿਹਾ ਹੈ।
Apple ਦੇ iPad Pro MQDW2HN/A 10.5 ਇੰਚ ਵਾਈ-ਫਾਈ ਮਾਡਲ ਨੂੰ 40,999 ਰੁਪਏ 'ਚ ਵੇਚਿਆ ਜਾ ਰਿਹਾ ਹੈ।

Amazon Fire TV Stick ਨੂੰ 3,499 ਰੁਪਏ, Kindle Paperwhite ਨੂੰ 8,799 ਰੁਪਏ, Kindle ਨੂੰ 4,799 ਰੁਪਏ, Echo Dot (2nd gen) ਨੂੰ 2,449 ਰੁਪਏ, Echo Dot (3rd gen) ਨੂੰ 2,999 ਰੁਪਏ, ਈਕੋ ਸਪਾਟ ਨੂੰ 10,999 ਰੁਪਏ ਤੇ ਅਮੇਜ਼ਾਨ ਈਕੋ 6,999 ਰੁਪਏ 'ਚ ਖਰੀਦਿਆ ਜਾ ਸਕੇਗਾ।
17 ਸਾਲ ਬਾਅਦ ਵਾਪਸੀ ਕਰੇਗੀ Toyota ਦੀ ਇਹ ਸਪੋਰਟਸ ਕਾਰ
NEXT STORY