ਜਲੰਧਰ- ਹੁਵਾਵੇ ਪੀ 10 ਪਲੱਸ (Huawei P10 Plus) ਦਾ ਬਲੈਕ ਕਲਰ ਵੇਰੀਐਂਟ ਲਾਂਚ ਹੋ ਚੁੱਕਿਆ ਹੈ। ਇਹ ਸਮਾਰਟਫੋਨਸ ਆਰਕਟੀਕ ਵਾਈਟ, ਡੇਜ਼ਲਿੰਗ ਬਲੂ, ਡੇਜ਼ਲਿੰਗ ਗੋਲਡ, ਪ੍ਰੈਸਟੀਜ਼ ਗੋਲਡ, ਗ੍ਰੇਫਾਈਟ ਬਲੈਕ, ਮਿਸਟਿੱਕ ਸਿਲਵਰ, ਰੋਜ਼ ਗੋਲਡ ਅਤੇ ਹੋਰ ਸਾਰੇ ਗ੍ਰੀਨਰੀ ਕਲਰਸ 'ਚ ਲਾਂਚ ਕੀਤੇ ਗਏ ਸਨ। Huawei ਨੇ ਚੀਨ 'ਚ P10 Plus ਦਾ ਬ੍ਰਾਈਟ ਬਲੈਕ ਕਲਰ ਵੇਰਿਐਂਟ ਲਾਂਚ ਕੀਤਾ ਹੈ। ਨਵਾਂ ਬ੍ਰਾਈਟ ਬਲੈਕ ਵੇਰੀਐਂਟ ਗਲਾਸੀ ਫਿਨੀਸ਼ ਦੇ ਨਾਲ ਆਇਆ ਹੈ। ਇਹ ਸਮਾਰਟਫੋਨ Vmall, Suning.com ਅਤੇ Tmall 'ਤੇ ਉਪਲੱਬਧ ਹੈ ਅਤੇ ਇਸ ਦੀ ਕੀਮਤ 4,888 Yuan (ਲਗਭਗ Rs 47,000 Rs) ਹੈ।
ਇਸ 'ਚ 5.5 ਇੰਚ ਦੀ ਕਵਾਡ HD 2560x1440 LED ਡਿਸਪਲੇਅ ਹੈ ਜੋ 2.5D ਕਰਵਡ ਕੋਰਨਿੰਗ ਗੋਰਿੱਲਾ ਗਲਾਸ 5 ਦੇ ਪ੍ਰੋਟੈਕਸ਼ਨ ਦੇ ਨਾਲ ਆਉਂਦੀ ਹੈ। P10 Plus 'ਚ 3750 mAh ਦੀ ਬੈਟਰੀ ਮੌਜੂਦ ਹੈ ਕੰਪਨੀ ਦੀ ਫ਼ਾਸਟ ਚਾਰਜ ਟੈਕਨੋਲਾਜੀ ਦੇ ਨਾਲ ਆਉਂਦੀ ਹੈ ਅਤੇ ਕੰਪਨੀ ਦਾਅਵਾ ਕਰਦੀ ਹੈ ਕਿ 30 ਮਿੰਟ 'ਚ ਪੂਰਾ ਫ਼ੋਨ ਚਾਰਜ ਹੋ ਸਕਦਾ ਹੈ।
ਇਸ ਸਮਾਰਟਫੋਨ ਦੇ ਬੈਕ 'ਤੇ Leica 2.0 ਡਿਊਲ ਕੈਮਰਾ ਸੈਟਅਪ ਮੌਜੂਦ ਹੈ। ਇਸ 'ਚ ਇਕ 20 ਮੈਗਾਪਿਕਸਲ ਮੋਨੋਕ੍ਰੋਮ ਲੈਨਜ਼ ਅਤੇ ਇਕ 12 ਮੈਗਾਪਿਕਸਲ ਦਾ ਰੈਗੂਲਰ ਲੈਨਜ਼ ਉਪਲੱਬਧ ਹੈ ਜੋ f/1.8 ਅਪਰਚਰ, OiS, ਪ੍ਰੋ ਮੋਡ, ਹਾਈ-ਬਰਿਡ ਜ਼ੂਮ ਆਦਿ ਦੇ ਨਾਲ ਆਉਂਦਾ ਹੈ। ਇਸ ਦੇ ਬੈਕ 'ਤੇ ਕੋਈ ਕੈਮਰਾ ਹੰਪ ਮੌਜ਼ੂਦ ਨਹੀਂ ਹੈ ਅਤੇ ਇਸ ਦਾ ਡਿਊਲ ਕੈਮਰਾ ਸੈੱਟਅਪ Leica ਦੇ ਲੈਟੇਸਟ Summilux 8 ਲੈਨਜ਼ ਦੇ ਨਾਲ ਉਪਲੱਬਧ ਹੈ ਇਸ ਦਾ ਰਿਅਰ ਕੈਮਰਾ 8.265 ਕੋਡੈੱਕ ਦੇ ਨਾਲ 4K ਤੱਕ ਵੀਡੀਓ ਰਿਕਾਰਡ ਕਰ ਸਕਦਾ ਹੈ ਜੋ ਇਸ ਦੇ ਟੋਟਲ ਸਾਈਜ਼ ਨੂੰ 50% ਤੱਕ ਕੰਪ੍ਰੇਸ ਕਰਦਾ ਹੈ।
ਇਸ ਡਿਵਾਇਸ 'ਚ Huawei ਦਾ 2.35 GHz ਓਕਟਾ-ਕੋਰ ਕਿਰਨ 960 ਚਿੱਪਸੈੱਟ ਅਤੇ ਗਰਾਫ਼ਿਕਸ ਲਈ ਮਾਲੀ-G71MP8 GPU ਮੌਜੂਦ ਹੈ। P10 Plus ਸਮਾਰਟਫੋਨ 4GB ਰੈਮ ਅਤੇ 6GB ਰੈਮ ਦੇ ਆਪਸ਼ਨਸ 'ਚ ਉਪਲੱਬਧ ਹਨ। Huawei ਨੇ ਇਸ ਸਮਾਰਟਫੋਨ 'ਚ ਨਵੀਂ 'ਅਲਟਰਾ ਮੈਮਰੀ' ਟੈਕਨਾਲੋਜ਼ੀ ਵੀ ਸ਼ਾਮਿਲ ਕੀਤੀ ਹੈ ਜੋ ਤੇਜ਼ ਪਰਫਾਰਮੇਨਸ ਲਈ ਲੈਨਜ਼ ਮੈਮਰੀ ਦਾ ਇਸਤੇਮਾਲ ਕਰਦੀ ਹੈ। ਇਸ 'ਚ 128GB ਦਾ ਇੰਟਰਨਲ ਸਟੋਰੇਜ਼ ਦਿੱਤਾ ਗਿਆ ਹੈ ਜਿਸ ਨੂੰ ਮਾਇਕ੍ਰੋ S4 ਕਾਰਡ ਦੁਆਰਾ ਵਧਾਇਆ ਜਾ ਸਕਦਾ ਹੈ ਜਿਸ ਨੂੰ ਹਾਈ-ਬਰਿਡ-ਡਿਊਲ ਸਿਮ (ਨੈਨੋ+ਨੈਨੋ) 'ਚ ਲਗਾਇਆ ਜਾ ਸਕਦਾ ਹੈ। ਇਸ ਦੇ ਫ੍ਰੰਟ 'ਤੇ ਅੰਡਰ-ਗਲਾਸ ਫਿੰਗਰਪ੍ਰਿੰਟ ਸੈਂਸਰ ਉਪਲੱਬਧ ਹੈ ਜੋ ਸਮਾਰਟ ਟੱਚ ਦੇ ਨਾਲ ਆਉਂਦਾ ਹੈ ਅਤੇ ਤਿੰਨ ਫੰਕਸ਼ਨਸ 'ਚ ਕੰੰਮ ਕਰ ਸਕਦਾ ਹੈ ਸ਼ਾਟ ਟੈਪ, ਲਾਂਗ ਟੈਪ ਅਤੇ ਸਵਾਈਪ। ਇਹ ਡਿਵਾਇਸ ਲੇਟੈਸਟ EMUI 5.1 ਦੇ ਨਾਲ ਐਂਡ੍ਰਾਇਡ ਨੂਗਟ 'ਤੇ ਚੱਲਦਾ ਹੈ।
ਹੁਣ ਸੈਮਸੰਗ ਦੇ ਇਸ ਸਮਾਰਟਫੋਨ ਦੀ ਬੈਟਰੀ 'ਚ ਆ ਰਹੀ ਹੈ ਓਵਰ ਹੀਟਿੰਗ ਦੀ ਸਮੱਸਿਆ, ਕੰਪਨੀ ਨੇ ਕੀਤਾ ਰੀਕਾਲ
NEXT STORY