ਜਲੰਧਰ- ਪਿਛਲੇ ਮਹੀਨੇ ਹੁਵਾਵੇ ਨੇ ਆਪਣੇ ਸਮਾਰਟਫੋਨ ਲਈ ਜੀ. ਪੀ. ਯੂ ਟਰਬੋ ਟੈਕਨਾਲੌਜੀ ਦੇ ਰੋਲ-ਆਊਟ ਲਈ ਟਾਈਮ ਲਿਮਿਟ ਦਾ ਖੁਲਾਸਾ ਕਰ ਦਿੱਤਾ ਸੀ। ਕੰਪਨੀ ਨੇ ਹੁਣ P20 ਪ੍ਰੋ ਸਮਾਰਟਫੋਨ ਲਈ ਅਪਡੇਟ ਸ਼ੁਰੂ ਕਰ ਦਿੱਤੀ ਹੈ। huawei P20 ਪ੍ਰੋ ਨੂੰ ਵਰਜਨ ਨੰਬਰ CLT-L29 8.1.0.152 (C 432) ਦੇ ਨਾਲ ਇਕ ਸਾਫਟਵੇਅਰ ਅਪਡੇਟ ਮਿਲੀ ਹੈ। ਅਪਡੇਟ ਦਾ ਸਾਈਜ 670 ਐੱਮ. ਬੀ ਹੈ, ਇਸ ਲਈ ਇਹ ਰਿਕਮੈਂਡ ਕੀਤਾ ਜਾਂਦਾ ਹੈ ਕਿ ਅਪਡੇਟ ਪ੍ਰੋਸੈਸ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਕੋਲ ਇਕ ਸਟੇਬਲ Wi-fi ਕੁਨੈਕਸ਼ਨ ਹੋਣਾ ਚਾਹੀਦਾ ਹੈ।
ਅਪਡੇਟ P20 ਪ੍ਰੋ 'ਚ ਹੁਵਾਵੇ ਦਾ ਜੀ. ਪੀ. ਯੂ. ਟਰਬੋ ਟੈਕਨਾਲੌਜੀ 'ਤੇ ਕੇਂਦਰਿਤ ਹੈ। ਜਿਵੇਂ ਕੀ ਨਾਂ ਤੋਂ ਪਤਾ ਚੱਲਦਾ ਹੈ ਇਹ ਟੈਕਨਾਲੌਜੀ ਗਰਾਫਿਕਸ-ਇੰਟੈਸਿਵ ਗੇਮ ਖੇਡਣ ਦੇ ਦੌਰਾਨ ਸਾਫਟ ਪਰਫਾਰਮੈਂਸ ਦਿੰਦੀ ਹੈ। ਗੇਮ ਸੂਟ ਐਪ ਤੋਂ ਜੀ. ਪੀ. ਯੂ ਟਰਬੋ ਚਾਲੂ ਕੀਤਾ ਜਾ ਸਕਦਾ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਫਿਲਹਾਲ ਸਾਰੀਆਂ ਗੇਮ ਜੀ. ਪੀ. ਯੂ ਟਰਬੋ ਨੂੰ ਸਪੋਰਟ ਨਹੀਂ ਕਰਦੇ ਹਨ। ਪਰ ਹੁਵਾਵੇ ਗੇਮ ਡਿਵੈੱਲਪਰਸ ਦੇ ਨਾਲ ਮਿਲ ਕੇ ਜ਼ਿਆਦਾ ਗੇਮਜ਼ ਨੂੰ ਇਸ ਦੇ ਲਈ ਕੰਪੈਟੀਬਲ ਕਰ ਰਿਹਾ ਹੈ।

ਫਿਲਹਾਲ PUBG Mobile ਤੇ Nova Mobile ਜਿਵੇਂ ਗੇਮ ਜੀ. ਪੀ. ਯੂ ਟਰਬੋ ਮੋਡ ਨੂੰ ਸਪੋਰਟ ਕਰਦੇ ਹਨ। ਸਾਫਟਵੇਅਰ ਅਪਡੇਟ ਗੇਮ ਸੂਅਟ ਐਪ ਦੇ ਨਾਲ-ਨਾਲ ਜੁਲਾਈ ਐਂਡ੍ਰਾਇਡ ਸਕਿਓਰਿਟੀ ਪੈਚ ਤੇ ਅਨ-ਇੰਟਰਪਟਿਡ ਗੇਮਿੰਗ ਜਿਹੇ ਫੀਚਰਸ ਵੀ ਲਿਆਊਂਦਾ ਹੈ। ਹੁਵਾਵੇ ਦੁਆਰਾ ਸ਼ੇਅਰ ਕੀਤੀ ਗਈ ਲਿਸਟ ਨੂੰ ਵੇਖਿਆ ਜਾਵੇ ਤਾਂ ਇਸ ਸਾਲ ਨਵੰਬਰ ਤੱਕ ਜੀ. ਪੀ. ਯੂ ਟਰਬੋ ਕਈ ਸਮਾਰਟਫੋਨ 'ਚ ਰੋਲ-ਆਊਟ ਕੀਤਾ ਜਾਵੇਗਾ। ਆਉਣ ਵਾਲੇ ਮਹੀਨਿਆਂ 'ਚ ਜੋ ਸਮਾਰਟਫੋਨ ਅਪਡੇਟ ਲਈ ਲਾਈਨ 'ਚ ਹਨ ਉਨ੍ਹਾਂ 'ਚ ਮੇਟ 10 ਲਾਈਟ, ਨੋਵਾ 2i, P ਸਮਾਰਟ, P20 ਲਾਈਟ, Y9 (2018), ਮੇਟ 9, ਮੇਟ 9 ਪ੍ਰੋ, P10 ਤੇ P10 ਪਲੱਸ ਸ਼ਾਮਿਲ ਹਨ।
ਜਲਦੀ ਹੀ ਇਸ ਨਾਂ ਨਾਲ ਡਾਊਨਲੋਡ ਲਈ ਉਪਲੱਬਧ ਹੋਵੇਗਾ ਗੂਗਲ ਦੀ ਤੇਜ਼ ਐਪ
NEXT STORY