ਜਲੰਧਰ— ਗੂਗਲ Tez ਐਪ ਭਾਰਤ ਦੀ ਵਧਦੀ ਡਿਜੀਟਲ ਪੇਮੈਂਟ ਇੰਡਸਟਰੀ 'ਚ ਟਾਪ ਪਲੇਅਰਸ 'ਚੋਂ ਇਕ ਹੈ। ਜੇਕਰ ਇਕ ਨਵੀਂ ਰਿਪੋਰਟ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਗੂਗਲ ਆਪਣੀ ਪੇਮੈਂਟ ਐਪ ਤੇਜ਼ ਨੂੰ ਰੀਬ੍ਰਾਂਡ ਕਰਨ ਦੀ ਪਲਾਨਿੰਗ ਕਰ ਰਹੀ ਹੈ। ਕੁਝ ਸੋਰਸ ਦਾ ਹਵਾਲਾ ਦਿੰਦੇ ਹੋਏ 5“ ਨੇ ਦਾਅਵਾ ਕੀਤਾ ਹੈ ਕਿ ਗੂਗਲ ਜਲਦੀ ਹੀ ਤੇਜ਼ ਦਾ ਨਾਂ ਬਦਲ ਕੇ ਗੂਗਲ ਪੇਅ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਏਸ਼ੀਆ ਭਰ ਦੇ ਕਈ ਬਾਜ਼ਾਰਾਂ 'ਚ ਪਹਿਲਾਂ ਹੀ ਇਸ ਨੂੰ ਰੀਬ੍ਰਾਂਡ ਕਰਨਾ ਸ਼ੁਰੂ ਕਰ ਦਿੱਤਾ ਹੈ। ਜਨਵਰੀ 'ਚ ਗੂਗਲ ਪੇਮੈਂਟ ਦੇ ਪ੍ਰੋਡਕਟ ਮੈਨੇਜਮੈਂਟ ਦੇ ਵਾਈਸ ਪ੍ਰੈਜ਼ੀਡੈਂਟ Pali Bhat ਨੇ ਕਿਹਾ ਸੀ ਕਿ ਗੂਗਲ ਆਪਣੇ ਦੋਵਾਂ ਪੇਮੈਂਟ ਆਪਸਨ ਗੂਗਲ ਵਾਲੇ ਅਤੇ ਐਂਡਰਾਇਡ ਪੇਅ ਦੋਵਾਂ ਨੂੰ ਆਸਾਨ, ਸਿੰਪਲ ਅਤੇ ਸਕਿਓਰ ਇਸਤੇਮਾਲ ਲਈ ਗੂਗਲ ਪੇਅ 'ਚ ਬਦਲ ਦੇਵੇਗੀ।
ET ਦੀ ਰਿਪੋਰਟ 'ਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਇਸ ਨੇਮ ਚੇਂਜ ਨਾਲ ਗੂਗਲ ਪਲੇਅ ਸਟੋਰ 'ਤੇ ਇਕ ਨਵਾਂ ਪੇਮੈਂਟ ਆਪਸ਼ਨ ਵੀ ਓਪਨ ਹੋ ਸਕਦਾ ਹੈ। ਫਿਲਹਾਲ ਐਂਡਰਾਇਡ ਯੂਜ਼ਰਸ ਕ੍ਰੈਡਿਟ, ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਵਰਗੇ ਆਪਸ਼ਨ 'ਚੋਂ ਚੁਣ ਕੇ ਐਪਸ ਲਈ ਪੇਮੈਂਟ ਕਰ ਸਕਦੇ ਹਨ ਪਰ ਤੇਜ਼ ਦੇ ਇੰਟੀਗ੍ਰੇਸ਼ਨ ਦੇ ਨਾਲ ਗੂਗਲ ਯੂ.ਪੀ.ਆਈ. ਨੂੰ ਪੇਮੈਂਟ ਆਪਸ਼ਨ ਦੇ ਰੂਪ 'ਚ ਜੋੜ ਸਕਦਾ ਹੈ। ਪਿਛਲੇ ਸਾਲ ਲਾਂਚ ਹੋਣ ਤੋਂ ਬਾਅਦ ਗੂਗਲ ਤੇਜ਼ ਲਗਾਤਾਰ ਮਸ਼ਹੂਰ ਹੋ ਰਹੀ ਹੈ। ਤੇਜ਼ ਨੂੰ ਹੁਣ ਤਕ 50 ਮਿਲੀਅਨ (5 ਕਰੋੜ) ਤੋਂ ਜ਼ਿਆਦਾ ਯੂਜ਼ਰਸ ਨੇ ਡਾਊਨਲੋਡ ਕੀਤਾ ਹੈ ਅਤੇ 13.5 ਮਿਲੀਅਨ (1 ਕਰੋੜ 35 ਲੱਖ) ਤੋਂ ਜ਼ਿਆਦਾ ਮੰਥਲੀ ਐਕਟਿਵ ਯੂਜ਼ਰਸ ਇਕ ਮਹੀਨੇ 'ਚ 25 ਕਰੋੜ ਤੋਂ ਜ਼ਿਆਦਾ ਟ੍ਰਾਂਜੈਕਸ਼ਨ ਕਰਦੇ ਹਨ। ਇਹ ਪੇਮੈਂਟ ਪਲੇਟਫਾਰਮ ਐੱਸ.ਬੀ.ਆਈ., ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ. ਅਤੇ ਐਕਸਿਸ ਬੈਂਕ ਸਮੇਤ 70 ਤੋਂ ਜ਼ਿਆਦਾ ਬੈਂਕਾਂ ਨਾਲ ਕੰਮ ਕਰਦੀ ਹੈ।
Huawei ਤੇ ZTE ਨੂੰ ਲੱਗਾ ਦੂਜਾ ਝਟਕਾ, ਹੁਣ ਆਸਟ੍ਰੇਲੀਆ ਨੇ ਲਗਾਇਆ ਦੋਵਾਂ ਕੰਪਨੀਆਂ 'ਤੇ ਬੈਨ!
NEXT STORY