ਜਲੰਧਰ-Huawei ਆਪਣੇ Mate 9 ਸਮਾਰਟਫੋਨ 'ਤੇ ਐਂਡਰਾਇਡ ਓਰੀਏ ਸਾਫਟਵੇਅਰ ਅਪਡੇਟ ਲਈ ਕੰਮ ਕਰ ਰਿਹਾ ਹੈ। ਰਿਪੋਰਟ ਅਨੁਸਾਰ ਹੁਣ Huawei ਦਾ ਮੇਟ 9 ਸਮਾਰਟਫੋਨ ਨੂੰ ਐਂਡਰਾਇਡ ਓਰੀਓ 8.0 ਨਾਲ ਸਪਾਟ ਗੀਂਕਬੇਂਚ 'ਤੇ ਦੇਖਿਆ ਗਿਆ ਹੈ।
ਰਿਪੋਰਟ ਅਨੁਸਾਰ ਐਂਡਰਾਇਡ ਦੁਆਰਾ ਦੇਖਿਆ ਗਿਆ ਹੈ ਕਿ ਗੀਕਬੇਂਚ ਲਿਸਟਿੰਗ 'ਤੇ ਧਿਆਨ ਕੀਤਾ ਜਾਵੇ ਤਾਂ ਹੁਵਾਵੇ ਆਉਣ ਵਾਲੇ ਮਹੀਨਿਆਂ 'ਚ ਆਪਣੇ ਯੂਜ਼ਰਸ ਲਈ ਐਂਡਰਾਇਡ 8.0 ਓਰੀਓ ਅਪਡੇਟ ਨੂੰ ਸ਼ਰੂ ਕਰ ਸਕਦਾ ਹੈ। ਹੁਣ ਤੱਕ ਮੇਟ 9 ਸਮਾਰਟਫੋਨ ਐਂਡਰਾਇਡ 7.0 ਨੂਗਟ ਆਊਟ ਆਫ ਬਾਕਸ 1 ਇਮੋਸ਼ਨ UI 5.0 'ਤੇ ਚੱਲਦਾ ਹੈ। ਇਸ ਸਮਾਰਟਫੋਨ ਤੋਂ ਇਲਾਵਾ ਹੁਵਾਵੇ ਪੀ10 , ਆਨਰ 8 ਪ੍ਰੋ, ਆਨਰ 8 , ਆਨਰ 8 ਲਾਈਟ ਅਤੇ ਆਨਰ 6 ਐਕਸ ਸਮਾਰਟਫੋਨਜ਼ ਨੂੰ ਵੀ ਜਲਦੀ ਐਂਡਰਾਇਡ ਓਰੀਏ ਅਪਡੇਟ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਮੇਟ 9 ਸਮਾਰਟਫੋਨ 'ਚ ਐਂਡਰਾਇਡ ਓਰੀਓ ਅਪਡੇਟ ਆਉਣ ਨਾਲ ਕੁਝ ਵਿਸ਼ੇਸ ਫੀਚਰਸ ਜਿਵੇ ਕਿ ਪਿਕਚਰ-ਇਨ-ਪਿਕਚਰ ਮੋਡ, ਨੋਟੀਫਿਕੇਸ਼ਨ ਡੌਟਸ, ਐਂਡਰਾਇਡ ਇੰਸਟੈਂਟ ਐਪਸ, ਲਾਂਗ ਬੈਟਰੀ ਲਾਇਫ , ਨੋਟੀਫਿਕੇਸ਼ਨ ਚੈਨਲ ਅਤੇ ਕੁਝ ਹੋਰ ਜ਼ਰੂਰੀ ਫੀਚਰਸ ਮਿਲ ਸਕਦੇ ਹਨ।ਜੇਕਰ ਗੱਲ ਕਰੀਏ ਇਸ ਸਮਾਰਟਫੋਨ ਦੇ ਕੈਮਰੇ ਦੀ ਤਾਂ ਸਮਾਰਟਫੋਨ 'ਚ 12 ਮੈਗਾਪਿਕਸਲ ਆਰ. ਜੀ. ਬੀ. ਕਲਰ ਸੈਂਸਰ ਅਤੇ 20 ਮੈਗਾਪਿਕਸਲ ਮੋਨੋਕ੍ਰੋਮ ਸੈਂਸਰ ਨਾਲ ਆਉਦੇ ਹਨ। ਕੈਮਰੇ ਨਾਲ 4k ਵੀਡੀਓ ਰਿਕਾਰਡਿੰਗ ਸਮੱਰਥਾ ਨਾਲ ਆਉਦਾ ਹੈ।
Huawei Mate 9 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5.9 ਇੰਚ ਫੁੱਲ ਐੱਚ. ਡੀ. (1080p )ਡਿਸਪਲੇਅ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਕਿਰਿਨ 960 ਅਕਾਟਾ-ਕੋਰ ਐਸ. ਓ. ਸੀ. , 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਨਾਲ 128 ਜੀ. ਬੀ. ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਇਆ ਜਾ ਸਕਦਾ ਹੈ।ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਵਾਈ-ਫਾਈ 802.11ac , 4G ਐੱਲ. ਟੀ. ਈ. ਨਾਲ VoLTE ਵਾਇਸ ਕਾਲਿੰਗ ਸੁਪੋਰਟ , ਬਲੂਟੁੱਥ , ਜੀ. ਪੀ. ਐੱਸ. ਅਤੇ ਯੂ. ਐੱਸ. ਬੀ. ਟਾਇਪ ਸੀ ਪੋਰਟ ਚਾਰਜਿੰਗ ਅਤੇ ਡਾਟਾ ਟਰਾਂਸਫਰ ਲਈ ਦਿੱਤੇ ਗਏ ਹਨ। ਸਮਾਰਟਫੋਨ 'ਚ 4000 ਐੱਮ. ਏ. ਐੱਚ. ਨਾਨ- ਰੀਮੂਵਬੇਲ ਬੈਟਰੀ ਦਿੱਤੀ ਗਈ ਹੈ।
ਭਾਰਤ 'ਚ ਲਾਂਚ ਹੋਈ ਪਹਿਲੀ ਇਲੈਕਟ੍ਰੋਨਿਕ ਬੱਸ, ਇਕ ਵਾਰ ਚਾਰਜ ਹੋਣ 'ਤੇ ਚੱਲੇਗੀ 200Km
NEXT STORY