ਗੈਜੇਟ ਡੈਸਕ- ਬੀਤੇ ਕੁਝ ਮਹੀਨਿਆਂ ਤੋਂ ਏ.ਆਈ. ਨੇ ਪੂਰੇ ਤਕਨਾਲੋਜੀ ਜਗਤ 'ਤੇ ਆਪਣਾ ਦਬਦਬਾ ਬਣਾ ਲਿਆ ਹੈ। ਲਗਭਰ ਹਰ ਟੈੱਕ ਕੰਪਨੀ ਇਸ ਰੇਸ 'ਚ ਹਿੱਸਾ ਲੈਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਇਸਤੋਂ ਇਲਾਵਾ ਸਮਾਰਟਫੋਨ ਕੰਪਨੀਆਂ ਵੀ ਹੁਣ ਆਪਣੇ ਡਿਵਾਈਸ 'ਚ ਏ.ਆਈ. ਫੀਚਰਜ਼ ਨੂੰ ਪੇਸ਼ ਕਰ ਰਹੀਆਂ ਹਨ। ਹਿਊਮੈਨ ਨੇ ਆਪਣਾ ਪਹਿਲਾ ਹਾਰਡਵੇਅਰ ਪਿੰਨ 'AI Pin' ਲਾਂਚ ਕੀਤਾ ਹੈ, ਜਿਸਨੂੰ ਕੱਪੜਿਆਂ 'ਤੇ ਚਿਪਕਾਇਆ ਜਾ ਸਕਦਾ ਹੈ।
ਵੱਡੀ ਖਬਰ ਇਹ ਹੈ ਕਿ ਹੁਣ ਇਕ ਅਜਿਹਾ ਏ.ਆਈ. ਡਿਵਾਈਸ ਪੇਸ਼ ਕੀਤਾ ਗਿਆ ਹੈ ਜੋ ਸਮਾਰਟਫੋਨ ਨੂੰ ਰਿਪਲੇਸ ਕਰ ਸਕਦਾ ਹੈ। ਐਪਲ ਦੇ ਸਾਬਕਾ ਕਰਮਚਾਰੀ ਇਮਰਾਨ ਚੌਧਰੀ ਅਤੇ ਬੇਥਨੀ ਬੋਂਗਨੀਓਰਨੋ ਨੇ ਇਕ ਅਜਿਹੇ ਡਿਵਾਈਸ ਨੂੰ ਪੇਸ਼ ਕੀਤਾ ਹੈ, ਜੋ ਤੁਹਾਡੇ ਕੱਪੜਿਆਂ 'ਤੇ ਪਿੰਨ ਦੀ ਤਰ੍ਹਾਂ ਲਗਾਇਆ ਜਾ ਸਕੇਗਾ। Humane ਇਕ ਸਟਾਰਟਅਪ ਕੰਪਨੀ ਹੈ, ਜਿਸਨੇ OpenAI ਦੇ GPT-4 ਅਤੇ Microsoft ਦੇ AI 'ਤੇ ਆਧਾਰਿਤ ਇਕ ਮਾਡਲ ਤਿਆਰ ਕੀਤਾ ਹੈ। ਆਓ ਇਸ ਬਾਰੇ ਜਾਣਦੇ ਹਾਂ।
ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਇਸ ਡਿਵਾਈਸ ਨੂੰ 699 ਡਾਲਰ ਯਾਨੀ ਲਗਭਗ 58,294 ਰੁਪਏ ਤੈਅ ਕੀਤੀ ਗਈ ਹੈ। ਇਸ ਡਿਵਾਈਸ ਦੀ ਪ੍ਰੀ-ਬੁਕਿੰਗ ਅਮਰੀਕਾ 'ਚ 16 ਨਵੰਬਰ ਤੋਂ ਪ੍ਰੀ-ਆਰਡਰ ਨਾਲ ਸ਼ੁਰੂ ਹੋਵੇਗੀ, ਜਦਕਿ ਇਸ ਡਿਵਾਈਸ ਦੀ ਸ਼ਿਪਿੰਗ 2024 'ਚ ਸ਼ੁਰੂ ਕੀਤੀ ਜਾਵੇਗੀ।
ਇਸਤੋਂ ਇਲਾਵਾ ਹਿਊਮੈਨ ਨੇ 24 ਡਾਲਰ (ਕਰੀਬ 2,000 ਰੁਪਏ) 'ਚ ਇਕ ਸਬਸਕ੍ਰਿਪਸ਼ਨ ਮਾਡਲ ਵੀ ਪੇਸ਼ ਕੀਤਾ ਹੈ।
ਸਮਾਰਟਫੋਨ ਨੂੰ ਰਿਪਲੇਸ ਕਰੇਗਾ ਏ.ਆਈ. ਪਿੰਨ
- ਏ.ਆਈ. ਕੰਪਨੀ ਹਿਊਮੈਨ ਨੇ ਆਪਣਾ ਪਹਿਲਾ ਹਾਰਡਵੇਅਰ ਪਿੰਨ AI Pin ਆਧਾਰਿਤ ਲਾਂਚ ਕੀਤਾ ਹੈ। ਇਸ ਵਿਚ ਤੁਹਾਨੂੰ ਓਪਨ ਏ.ਆਈ. ਦੇ ਜੀ.ਪੀ.ਟੀ.-4 ਅਤੇ ਮਾਈਕ੍ਰੋਸਾਫਟ ਦੇ ਏ.ਆਈ. ਮਾਡਲ 'ਤੇ ਆਧਾਰਿਤ ਡਿਜੀਟਲ ਅਸਿਸਟੈਂਟ ਨੂੰ ਸਪੋਰਟ ਮਿਲਦਾ ਹੈ।
- ਨਵਾਂ ਏ.ਆਈ. ਪਿੰਨ ਇਕ ਕੰਪੈਕਟ, ਏ.ਆਈ.-ਪਾਵਰਡ ਡਿਵਾਈਸ ਹੈ ਜਿਸਨੂੰ ਤੁਸੀਂ ਆਪਣੇ ਕੱਪੜਿਆਂ 'ਚ ਲਗਾ ਸਕਦੇ ਹੋ।
- ਇਸਨੂੰ ਮੈਗਨੇਟ ਦੇ ਸਹਾਰੇ ਆਸਾਨੀ ਨਾਲ ਕੱਪੜੇ 'ਚ ਚਿਪਕਾਇਆ ਜਾ ਸਕਦਾ ਹੈ। ਇਸ ਵਿਚ ਤੁਹਾਨੂੰ ਇਕ ਪ੍ਰਾਜੈਕਟਰ ਅਤੇ ਮਾਈਕ੍ਰੋਫੋਨ, ਸਪੀਕਰ, ਕੈਮਰਾ, ਬੈਟਰੀ ਅਤੇ ਸੈਂਸਰ ਮਿਲਦਾ ਹੈ।
- ਇਸ ਡਿਵਾਈਸ ਨੂੰ ਚਲਾਉਣ ਲਈ ਤੁਹਾਨੂੰ ਕਿਸੇ ਐਪ ਜਾਂ ਸਕਰੀਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਸਨੂੰ ਤੁਸੀਂ ਵੌਇਸ, ਜੈਸਚਰ, ਟੱਚ ਅਤੇ ਲੇਜ਼ਰ ਇੰਕ ਦੀ ਮਦਦ ਨਾਲ ਐਕਸੈਸ ਕਰ ਸਕਦੇ ਹੋ।
- ਇਹ ਡਿਵਾਈਸ Humane OS 'ਤੇ ਕੰਮ ਕਰਦਾ ਹੈ।
ਸ਼ਾਨਦਾਰ ਆਫਰ: ਸਿਰਫ਼ 67 ਰੁਪਏ ਪ੍ਰਤੀ ਦਿਨ ਦੀ ਕੀਮਤ 'ਚ ਘਰ ਲੈ ਆਓ ਨਵਾਂ ਸੈਮਸੰਗਗ ਲੈਕਸੀ S23 FE
NEXT STORY