ਜਲੰਧਰ- ਦੱਖਣ-ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ ਨੇ ਮਸ਼ਹੂਰ ਐੱਸ.ਯੂ.ਵੀ. ਕਰੇਟਾ ਦੇ ਫੇਸਲਿਫਟ ਮਾਡਲ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਕਾਰ ਨੂੰ ਬ੍ਰਾਜ਼ੀਲ 'ਚ ਚੱਲ ਰਹੇ ਸਾਊ ਪਾਉਲੋ ਆਟੋ ਸ਼ੋਅ 'ਚ ਪੇਸ਼ ਕੀਤਾ ਗਿਆ ਹੈ। 2017 ਹੁੰਡਈ ਕਰੇਟਾ 'ਚ ਕਈ ਕਾਸਮੈਟਿਕ ਬਦਲਾਅ ਅਤੇ ਅਪਡੇਟ ਕੀਤੇ ਗਏ ਹਨ। ਇਸ ਤੋਂ ਇਲਾਵਾ ਗੱਡੀ 'ਚ ਕਈ ਨਵੇਂ ਫੀਚਰਸ ਵੀ ਮੌਜੂਦ ਹਨ। ਉਮੀਦ ਹੈ ਕਿ ਭਾਰਤ 'ਚ ਇਸ ਨੂੰ ਅਗਲੇ ਸਾਲ ਲਾਂਚ ਕੀਤਾ ਜਾਵੇਗਾ। ਕਾਰ ਦੇ ਫਰੰਟ 'ਚ ਨਵਾਂ ਗ੍ਰਿੱਲ ਅਤੇ ਕ੍ਰੋਮ ਬਾਰਡਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵੇਂ ਡਿਜ਼ਾਈਨ ਦਾ ਫਰੰਟ ਬੰਪਰ ਅਤੇ ਹਾਰਿਜਾਂਟਲ ਐੱਲ.ਈ.ਡੀ. ਫਾਗ ਲੈਂਪਜ਼ ਲਗਾਈਆਂ ਗਈਆਂ ਹਨ ਜੋ ਇਸ ਨੂੰ ਪ੍ਰੀਮੀਅਮ ਲੁੱਕ ਦੇ ਰਹੀਆਂ ਹਨ।
ਹੁੰਡਈ ਕਰੇਟਾ ਫੇਸਲਿਫਟ ਦੋ ਇੰਜਣ ਆਪਸ਼ਨ ਦੇ ਨਾਲ ਆਏਗੀ, ਇਸ ਵਿਚ ਇਕ 2.0-ਲੀਟਰ D-CVVT ਅਤੇ ਵਿਕਲਪ 'ਚ ਇਕ 1.6-ਲੀਟਰ D-CVVT ਇੰਜਣ ਮਿਲੇਗਾ। ਇਸ ਕਾਰ 'ਚ ਲੱਗਾ 2.0-ਲੀਟਰ D-CVVT ਇੰਜਣ 4-ਸਿਲੰਡਰ ਨਾਲ ਲੈਸ ਹੋਵੇਗਾ ਅਤੇ 164 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰੇਗਾ। ਉਥੇ ਹੀ 1.6-ਲੀਟਰ D-CVVT ਇੰਜਣ 126 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰੇਗਾ। ਇਨ੍ਹਾਂ ਦੋਵਾਂ ਇੰਜਣਾਂ ਨੂੰ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਹਾਲਾਂਕਿ, ਭਾਰਤ 'ਚ ਲਾਂਚ ਹੋਣ ਵਾਲੀ ਹੁੰਡਈ ਕਰੇਟਾ ਫੇਸਲਿਫਟ 'ਚ 1.6-ਲੀਟਰ Gamma ਡੁਅਲ VTVT ਪੈਟਰੋਲ, 1.6-ਲੀਟਰ U2 CRDi VGT ਅਤੇ ਵਿਕਲਪ 'ਚ 1.4-ਲੀਟਰ U2 CRDi ਡੀਜ਼ਲ ਇੰਜਣ ਮਿਲੇਗਾ।
ਹੁਣ ਐਪਲ ਦੇ ਆਨਲਾਈਨ ਸਟੋਰ 'ਤੇ ਵਿਕਣਗੇ Refurbished ਆਈਫੋਨ !
NEXT STORY