ਆਟੋ ਡੈਸਕ– ਹੁੰਡਈ ਮੋਟਰ ਇੰਡੀਆ ਨੇ ਅਲੈਂਟਰਾ ਦਾ ਬੀ.ਐੱਸ.-6 ਮਾਡਲ ਲਾਂਚ ਕਰ ਦਿੱਤਾ ਹੈ। ਬੀ.ਐੱਸ.-6 ਹੁੰਡਈ ਅਲੈਂਟਰਾ ਡੀਜ਼ਲ ਦੋ ਮਾਡਲਾਂ- SX MT ਅਤੇ SX (O) AT ’ਚ ਉਪਲੱਬਧ ਹੈ। ਇਨ੍ਹਾਂ ਦੀ ਕੀਮਤ 18.70 ਲੱਖ ਅਤੇ 20.65 ਲੱਖ ਰੁਪਏ ਹੈ। ਇਸ ਤੋਂ ਇਲਾਵਾ ਕੰਪਨੀ ਨੇ ਬੀ.ਐੱਸ.-6 ਹੁੰਡਈ ਅਲੈਂਟਰਾ ਦੇ ਪੈਟਰੋਲ ਮਾਡਲ ਦੀ ਕੀਮਤ ਵੀ ਅਪਡੇਟ ਕੀਤੀ ਹੈ। ਪੈਟਰੋਲ ਮਾਡਲ ਹੁਣ 17.60 ਲੱਖ ਤੋਂ 19.55 ਲੱਖ ਰੁਪਏ ’ਚ ਮੌਜੂਦ ਹੈ।
ਹੁੰਡਈ ਅਲੈਂਟਰਾ ਦੇ ਡੀਜ਼ਲ ਮਾਡਲ ’ਚ ਹੁਣ ਬੀ.ਐੱਸ.-6 ਅਨੁਕੂਲ 1.5 ਲੀਟਰ ਇੰਜਣ ਮਿਲਦਾ ਹੈ। ਇਹ ਇੰਜਣ 4000 ਆਰ.ਪੀ.ਐੱਮ. ’ਤੇ 113 ਬੀ.ਐੱਚ.ਪੀ. ਦੀ ਤਾਕਤ ਅਤੇ 1500-2750 ਆਰ.ਪੀ.ਐੱਮ. ’ਤੇ 250 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। SX MT ਮਾਡਲ ’ਚ 6-ਸਪੀਡ ਮੈਨੁਅਲ ਅਤੇ SX (O) AT ਮਾਡਲ ’ਚ 6-ਸਪੀਡ ਆਟੋਮੈਟਿਕ ਗਿਅਰਬਾਕਸ ਹੈ।
ਬੀ.ਐੱਸ.-6 ਅਲੈਂਟਰਾ ਡੀਜ਼ਲ ਦੀਆਂ ਖੂਬੀਆਂ
ਹੁੰਡਈ ਅਲੈਂਟਰਾ ਡੀਜ਼ਲ ਦੇ SX ਮਾਡਲ ’ਚ ਆਟੋਮੈਟਿਕ ਹੈੱਡਲੈਂਪਸ, ਇਲੈਕਟ੍ਰਿਕ ਸਨਰੂਫ, ਡਿਊਲ ਜ਼ੋਨ ਕਲਾਈਮੇਟ ਕੰਟਰੋਲ, ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ ਨਾਲ 8-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਬਲਿਊਲਿੰਕ ਕੁਨੈਕਟਿਡ ਕਾਰ ਤਕਨੀਕ, ਕਰੂਜ਼ ਕੰਟਰੋਲ ਅਤੇ ਕੀਅ-ਲੈੱਸ ਐਂਟਰੀ ਨਾਲ ਪੁਸ਼ ਬਟਨ ਸਟਾਰਟ-ਸਟਾਪ ਵਰਗੇ ਫੀਚਰਜ਼ ਹਨ। SX (O) ਮਾਡਲ ’ਚ 10 ਤਰ੍ਹਾਂ ਪਾਵਰ ਅਜਸਟੇਬਲ ਡਰਾਈਵਰ ਸੀਟ, ਵੈਂਟੀਲੇਟਿਡ ਫਰੰਟ ਸੀਟਾਂ, ਐੱਲ.ਈ.ਡੀ. ਹੈੱਡਲੈਂਪਸ, ਵਾਇਰਲੈੱਸ ਫੋਨ ਚਾਰਜਰ, ਲੈਦਰ ਅਪਹੋਲਸਟਰੀ ਅਤੇ ਫਰੰਟ ਪਾਰਕਿੰਗ ਸੈਂਸਰ ਵਰਗੇ ਫੀਚਰਜ਼ ਵੀ ਮਿਲਣਗੇ।
ਸੁਰੱਖਿਆ ਫੀਚਰ
ਸੁਰੱਖਿਆ ਲਈ ਅਲੈਂਟਰਾ ਡੀਜ਼ਲ ਦੇ ਦੋਵਾਂ ਮਾਡਲਾਂ ’ਚ 6-ਏਅਰਬੈਗਸ, ਏ.ਬੀ.ਐੱਸ., ਈ.ਬੀ.ਡੀ., ਈ.ਐੱਸ.ਸੀ., ISOFIX ਚਾਈਲਡ ਸੀਟ ਮਾਊਂਟਸ, ਰੀਅਰ ਪਾਰਕਿੰਗ ਕੈਮਰਾ ਅਤੇ ਰੀਅਰ ਪਾਰਕਿੰਗ ਸੈਂਸਰ ਵਰਗੇ ਫੀਚਰ ਦਿੱਤੇ ਗਏ ਹਨ।
ਕੰਪਨੀ ਦਾ ਬਿਆਨ
ਹੁੰਡਈ ਅਲੈਂਟਰਾ ਬੀ.ਐੱਸ.-6 ਡੀਜ਼ਲ ਦੇ ਲਾਂਚ ਮੌਕੇ ਕੰਪਨੀ ਦੇ ਐੱਮ.ਡੀ. ਨੇ ਕਿਹਾ ਕਿ ਹੁੰਡਈ ਅਲੈਂਟਰਾ ਅਸਲ ’ਚ ਇਕ ਗਲੋਬਲ ਸੇਡਾਨ ਕਾਰ ਹੈ। ਗਾਹਕ ਦੀ ਸੁਰੱਖਿਆ ਨੂੰ ਵਧਾਉਂਦੇ ਹੋਏ ਅਸੀਂ ਇਸ ਨੂੰ 1.5 ਲੀਟਰ ਬੀ.ਐੱਸ.-6 ਡੀਜ਼ਲ ਇੰਜਣ ਨਾਲ ਉਤਾਰ ਦਿੱਤਾ ਹੈ। ਭਾਰਤੀ ਬਾਜ਼ਾਰ ’ਚ ਇਸ ਕਾਰ ਦਾ ਮੁਕਾਬਲਾ ਹੋਂਡਾ ਸਿਵਿਕ ਅਤੇ ਸਕੋਡਾ ਓਕਟਾਵਿਆ ਨਾਲ ਹੋਵੇਗਾ।
Excitel ਬ੍ਰਾਡਬੈਂਡ ਦਾ ਸ਼ਾਨਦਾਰ ਪ੍ਰਦਰਸ਼ਨ, ਤੇਜ਼ੀ ਨਾਲ ਜੁੜ ਰਹੇ ਨਵੇਂ ਗਾਹਕ
NEXT STORY