ਆਟੋ ਡੈਸਕ– ਆਸਟ੍ਰੇਲੀਆ ’ਚ ਹੁੰਡਈ ਦੀ ਇਲੈਕਟ੍ਰਿਕ ਕਾਰ ਕੋਨਾ ’ਤੇ ਕ੍ਰੈਸ਼ ਟੈਸਟ ਕੀਤਾ ਗਿਆ ਹੈ। ਟੈਸਟ ਦੌਰਾਨ ਇਸ ਕਾਰ ਨੂੰ 5 ’ਚੋਂ 5 ਸਟਾਰ ਰੇਟਿੰਗ ਮਿਲੀ ਹੈ ਜਿਸ ਨਾਲ ਇਹ ਸਭ ਤੋਂ ਸੁਰੱਖਿਅਤ ਇਲੈਕਟ੍ਰਿਕ ਕਾਰ ਬਣ ਗਈ ਹੈ। ਇਸ ਕਾਰ ’ਤੇ ਟੈਸਟ ਆਸਟ੍ਰੇਲੀਆਈ ਸੰਸਥਾ ਏ.ਐੱਨ.ਸੀ.ਏ.ਪੀ. (ਆਸਟ੍ਰੇਲੀਅਨ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ) ਦੁਆਰਾ ਕੀਤਾ ਗਿਆ ਹੈ।
- ਦੱਸ ਦੇਈਏ ਕਿ ਏ.ਐੱਨ.ਸੀ.ਏ.ਪੀ. ਦੁਨੀਆ ਭਰ ਦੀਆਂ ਕਾਰਾਂ ਦਾ ਕ੍ਰੈਸ਼ ਟੈਸਟ ਕਰਨ ਤੋਂ ਬਾਅਦ ਉਨ੍ਹਾਂ ਦੀ ਕੁਆਲਿਟੀ, ਮਜਬੂਤੀ ਅਤੇ ਸੁਰੱਖਿਅ ’ਤੇ ਮੂਲਾਂਕਣ ਕਰਕੇ ਰੇਟਿੰਗ ਪੁਆਇੰਟ ਜਾਂ ਸਟਾਰ ਤੈਅ ਕਰਦੀ ਹੈ। ਦੱਸ ਦੇਈਏ ਕਿ ਐੱਨ.ਸੀ.ਏ.ਪੀ. ਦੁਆਰਾ ਸਾਰੀਆਂ ਕਾਰਾਂ ਦਾ ਕ੍ਰੈਸ਼ ਟੈਸਟ 65 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ’ਤੇ ਕੀਤਾ ਜਾਂਦਾ ਹੈ।
ਕੀ ਹੈ ਕਾਰ ਦੀ ਕੀਮਤ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹੁੰਡਈ ਕੋਨਾ ਇਲੈਕਟ੍ਰਿਕ ਨੇ ਕੋਨਾ ਦੇ ਪੈਟਰੋਲ ਵੇਰੀਐਂਟ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਭਾਰਤ ’ਚ ਹੁੰਡਈ ਕੋਨਾ ਦੀ ਕੀਮਤ 25.30 ਲੱਖ ਰੁਪਏ ਹੈ ਜਿਸ ਨੂੰ ਕਾਰਪੇਟ ਟੈਕਸਟ ’ਚ ਛੋਟ ਤੋਂ ਬਾਅਦ ਘਟਾ ਕੇ 23.71 ਲੱਖ ਰੁਪਏ (ਐਕਸ-ਸ਼ੋਅਰੂਮ) ਕਰ ਦਿੱਤਾ ਗਿਆ ਹੈ। ਫਿਲਹਾਲ, ਦੇਸ਼ ’ਚ ਕੋਨਾ ਇਲੈਕਟ੍ਰਿਕ ਦੇ ਫੀਚਰਜ਼ ਦਾ ਮੁਕਾਬਲਾ ਕਰਨ ਵਾਲੀ ਕੋਈ ਕਾਰ ਮੌਜੂਦ ਨਹੀਂ ਹੈ ਪਰ ਬਹੁਤ ਜਲਦ ਐੱਮ.ਜੀ. ਮੋਟਰਜ਼ ਆਪਣੀ ਇਲੈਕਟ੍ਰਿਕ ਕਾਰ ਭਾਰਤ ’ਚ ਲਾਂਚ ਕਰੇਗੀ ਜੋ ਕੋਨਾ ਨੂੰ ਟੱਕਰ ਦੇ ਸਕਦੀ ਹੈ।
ਇਕ ਚਾਰਜ ’ਚ ਤੈਅ ਕਰੇਗੀ 452 ਕਿਲੋਮੀਟਰ ਦਾ ਸਫਰ
ਹੁੰਡਈ ਦਾ ਦਾਅਵਾ ਹੈ ਕਿ ਕੋਨਾ ਇਲੈਕਟ੍ਰਿਕ ਕਾਰ ਇਕ ਵਾਰ ਫੁੱਲ ਚਾਰਜ ਹੋ ਕੇ 452 ਕਿਲੋਮੀਟਰ ਦਾ ਸਫਰ ਤੈਅ ਕਰ ਸਕਦੀ ਹੈ। ਇਸ ਕਾਰ ’ਚ 39.2 ਕਿਲੋਵਾਟ ਆਵਰ ਦੀ ਬੈਟਰੀ ਲਗਾਈ ਗਈ ਹੈ ਜੋ ਫਾਸਟ ਚਾਰਜਰ ਨਾਲ 57 ਮਿੰਟ ’ਚ 80 ਫੀਸਦੀ ਤਕ ਚਾਰਜ ਹੋ ਜਾਂਦੀ ਹੈ।
ਪੰਚ ਹੋਲ ਡਿਸਪਲੇਅ ਨਾਲ ਲਾਂਚ ਹੋਵੇਗਾ Honor V30 Pro
NEXT STORY