ਆਟੋ ਡੈਸਕ– ਯਾਤਰੀ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਹੁੰਡਈ ਮੋਟਰ ਇੰਡੀਆ ਨੇ ਮੰਗਲਵਾਰ ਨੂੰ ਭਾਰਤੀ ਬਾਜ਼ਾਰ ’ਚ ਵੈਨਿਊ ਐੱਨ. ਲਾਈਨ ਲਾਂਚ ਕਰਨ ਦਾ ਐਲਾਨ ਕੀਤਾ, ਜਿਸ ਦੀ ਅਖਿਲ ਭਾਰਤੀ ਪੱਧਰ ’ਤੇ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 12.16 ਲੱਖ ਰੁਪਏ ਹੈ। ਕੰਪਨੀ ਨੇ ਇਸ ਦੇ ਦੋ ਮਾਡਲ ਉਤਾਰੇ ਹਨ, ਜਿਸ ’ਚ ਇਕ ਮਾਡਲ ਦੀ ਕੀਮਤ 13.15 ਲੱਖ ਰੁਪਏ ਹੈ।
ਕੰਪਨੀ ਨੇ ਦੱਸਿਆ ਕਿ 1.0 ਲਿਟਰ ਟੁਬਰੋ ਜੀ. ਡੀ. ਆਈ. ਪੈਟਰੋਲ ਇੰਜਣ ਨਾਲ ਇਹ ਦੋਵੇਂ ਮਾਡਲ ਉਤਾਰੇ ਗਏ ਹਨ। ਕੰਪਨੀ ਦੇ ਐੱਮ. ਡੀ. ਅਤੇ ਸੀ. ਈ. ਓ. ਉਨਸੂ ਕਿਮ ਨੇ ਕਿਹਾ ਕਿ ਭਾਰਤ ’ਚ ਮੋਬਿਲਿਟੀ ਦੇ ਖੇਤਰ ’ਚ ਬਦਲਾਅ ਪ੍ਰਤੀ ਸਾਡੀ ਵਚਨਬੱਧਤਾ ਦ੍ਰਿੜ ਰਹੀ ਹੈ। ਇਸ ਨਵੀਂ ਲਾਂਚਿੰਗ ਨਾਲ ਅਸੀਂ 2 ਸਾਲਾਂ ’ਚ 2 ਐੱਨ. ਲਾਈਨ ਮਾਡਲ ਪੇਸ਼ ਕਰਾਂਗੇ।
ਨਵੀਂ ਵੈਨਿਊ ਐੱਨ. ਲਾਈਨ ’ਚ 1.0 ਲੀਟਰ ਇਨਲਾਈਨ ਡੀ.ਓ.ਐੱਚ.ਸੀ. ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 118 bhp ਦੀ ਪਾਵਰ ਅਤੇ 172 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਦੇ ਨਾਲ 7-ਸਪੀਡ ਡੀ.ਸੀ.ਟੀ. ਆਟੋਮੈਟਿਕ ਟਰਾਂਸਮਿਸ਼ਨ ਮਿਲਦਾ ਹੈ। ਇਸਤੋਂ ਇਲਾਵਾ ਇਸ ਵਿਚ ਤੁਹਾਨੂੰ 3 ਡ੍ਰਾਈਵਿੰਦ ਮੋਡਸ- ਨਾਰਮਲ, ਇਕੋ ਅਤੇ ਸਪੋਰਟ ਵੀ ਦਿੱਤਾ ਗਿਆ ਹੈ।
ਬਦਲਾਵਾਂ ਦੀ ਗੱਲ ਕਰੀਏ ਤਾਂ ਇਸ ਵਿਚ ਕੁਝ ਕਾਸਮੈਟਿਕ ਅਪਡੇਟਸ ਵੀ ਕਤੇ ਗਏ ਹਨ। ਇਸਦੇ ਫਰੰਟ ਬੰਪਰ ’ਤੇ N-ਲੋਗੋ, 16 ਇੰਚ ਦੇ ਅਲੌਏ ਵ੍ਹੀਲਜ਼, ਲਾਲ ਰੰਗ ਦੀ ਰੂਫ ਰੇਲ ਦਿੱਤੀ ਗਈ ਹੈ। ਉਥੇ ਹੀ ਇੰਟੀਰੀਅਰ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਸਟੈਂਡਰਡ ਮਾਡਲ ਦੇ ਮੁਕਾਬਲੇ ਕੁਝ ਜ਼ਿਆਦਾ ਬਦਲਾਅ ਨਹੀਂ ਕੀਤੇ ਗਏ ਪਰ ਇਸ ਵਿਚ i20 N-Line ਦੀ ਤਰ੍ਹਾਂ ਨਵਾਂ 3 ਸਪੋਕ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ Venue N-Line ਦਾ ਇੰਟੀਰੀਅਰ 8 ਇੰਚ ਦੀ ਟੱਚਸਕਰੀਨ, ਐਪਲ ਕਾਰ ਪਲੇਅ, ਐਂਡਰਾਇਡ ਆਟੋ ਕਨੈਕਟਿਡ ਕਾਰ ਟੈੱਕ, ਐਂਬੀਅੰਟ ਲਾਈਟਿੰਗ, ਇੰਟੀਗ੍ਰੇਟਿਡ ਏਅਰ ਪਿਊਰੀਫਾਇਰ, ਵੌਇਸ ਕਮਾਂਡ ਆਦਿ ਫੀਚਰਜ਼ ਨਾਲ ਲੈਸ ਹੈ।
ਐਮੋਲੇਡ ਡਿਸਪਲੇਅ ਵਾਲੀ Realme Watch 3 Pro ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY