ਆਟੋ ਡੈਸਕ– Hyundai Tucson ਨੇ ਹਾਲ ਹੀ ’ਚ NCAP ਦੇ ਕ੍ਰੈਸ਼-ਟੈਸਟ ’ਚ ਜ਼ੀਰੋ ਰੇਟਿੰਗ ਹਾਸਲ ਕੀਤੀ ਹੈ। ਇਹ ਮਾਡਲ ਭਾਰਤ ਸਮੇਤ ਕਈ ਹੋਰ ਦੇਸ਼ਾਂ ’ਚ ਵਿਕਰੀ ਲਈ ਉਪਲੱਬਧ ਹੈ। ਹਾਲ ਹੀ ’ਚ Tucson ਦੇ ਜਿਸ ਮਾਡਲ ਦੀ ਟੈਸਟਿੰਗ ਕੀਤੀ ਗਈ, ਉਹ ਬਹੁਤ ਘੱਟ ਸੇਫਟੀ ਫੀਚਰਜ਼ ਨਾਲ ਲੈਸ ਸੀ। ਜਿਸ ਵਿਚ ਸਿਰਫ ਦੋਹਰੇ ਫਰੰਟ ਏਅਰਬੈਗ ਅਤੇ ਬੈਲਟ ਪ੍ਰੋਟੈਂਸਰ ਹੀ ਸ਼ਾਮਲ ਕੀਤੇ ਗਏ ਸਨ। ਇਸਤੋਂ ਇਲਾਵਾ Tucson ਦੀ ਚਾਈਲਡ ਆਕਿਊਪੇਂਟ ਪ੍ਰੋਟੈਕਸ਼ਨ ਨੂੰ ਵੀ ਬੇਹੱਦ ਖਰਾਬ ਰੇਟਿੰਗ ਪ੍ਰਾਪਤ ਹੋਈ ਹੈ। ਹੁੰਡਈ ਤੋਂ ਪਹਿਲਾਂ ਟਿਗੁਆਨ ਅਤੇ ਜੀਪ ਕੰਪਾਸ ਨੇ NCAP ਦੁਆਰਾ ਕੀਤੀ ਗਈ ਟੈਸਟਿੰਗ ’ਚ 5-ਸਟਾਰ ਰੇਟਿੰਗ ਹਾਸਲ ਕੀਤੀ ਸੀ।
ਇਸਤੋਂ ਇਲਾਵਾ ਹੁੰਡਈ ਅਗਲੇ ਸਾਲ ਭਾਰਤੀ ਬਾਜ਼ਾਰ ’ਚ ਨਵੀਂ ਜਨਰੇਸ਼ਨ ਟਕਸਨ ਨੂੰ ਲਾਂਚ ਕਰੇਗੀ। ਇਸ ਨਵੀਂ ਜਨਰੇਸ਼ਨ ਟਕਸਨ ਨੂੰ ਕਈ ਵਾਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਨਵੀਂ ਟਕਸਨ ਦੀ ਖਾਸ ਗੱਲ ਇਹ ਹੈ ਕਿ ਇਸਨੇ ਯੂਰੋ NCAP ਦੇ ਕ੍ਰੈਸ਼ ਟੈਸਟਿੰਗ ’ਚ 5-ਸਟਾਰ ਰੇਟਿੰਗ ਹਾਸਲ ਕੀਤੀ ਹੈ। ਇਹ ਨਵੀਂ ਐੱਸ.ਯੂ.ਵੀ. ਕਾਫੀ ਸਾਰੇ ਸੇਫਟੀ ਫੀਚਰਜ਼ ਜਿਵੇਂ- ਡਿਊਲ ਏਅਰਬੈਗ, ਲੇਨ ਅਸਿਸਟ, ਸਾਈਡ ਏਅਰਬੈਗ, ਸੀਟ ਬੈਲਟ ਪ੍ਰੀ-ਟ੍ਰੈਂਸ਼ਨਰਸ ਅਤੇ ਲੋਡ ਲਿਮਟਿਰਸ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਸੀਟ ਬੈਲਟ ਰਿਮਾਇੰਡਰ ਸਿਸਟਮ ਅਤੇ ਸਪੀਡ ਅਸਿਸਟੈਂਸ ਨਾਲ ਲੈਸ ਹੋਵੇਗੀ। ਸੇਫਟੀ ਫੀਚਰਜ਼ ਤੋਂ ਇਲਾਵਾ ਇਸਦੇ ਐਕਸਟੀਰੀਅਰ ’ਚ ਇਕ ਨਵੀੰ Hyundai Parametric Jewel ਡਿਜ਼ਾਇਨ ਦੀ ਗਰਿੱਲ ਅਤੇ LED DRL ਸ਼ਾਮਲ ਕੀਤੀ ਗਈ ਹੈ। ਇਸ ਵਿਚ ਨਵੇਂ ਡਿਜ਼ਾਇਨ ਕੀਤੇ ਗਏ 5-ਸਪੋਕ ਡਾਇਮੰ-ਕੱਟ ਅਲੌਏ ਵ੍ਹੀਲ, ਪਿਛਲੇ ਪਾਸੇ ਵਰਟਿਕਲ ਐੱਲ.ਈ.ਡੀ. ਟੇਲਲੈਂਪਸ, ਇਕ ਫਾਕਸ ਸਕਿਡ ਪਲੇਟ ਅਤੇ ਇਕ ਟਵਿਨ-ਟਿਪ ਐਗਜਾਸਟ ਪਾਈਪ ਸ਼ਾਮਲ ਕੀਤੇ ਗਏ ਹਨ।
ਗਲੋਬਲ ਬਾਜ਼ਾਰ ’ਚ ਟਕਸਨ ਨੂੰ ਕੁੱਲ 9 ਵੱਖ-ਵੱਖ ਪਾਵਰਟ੍ਰੋਨ ਦੇ ਨਾਲ ਪੇਸ਼ ਕੀਤਾ ਜਾਵੇਗਾ। ਜਦਕਿ ਭਾਰਤ ’ਚ ਟਕਸਨ ਨੂੰ 2.0 ਲੀਟਰ ਨੈਚੁਰਲੀ ਐਸਪਿਰੇਟਿਡ ਪੈਟਰੋਲ ਇੰਜਣ ਅਤੇ 2.0 ਲੀਟਰ ਡੀਜ਼ਲ ਇੰਜਣ ਨਾਲ ਪੇਸ਼ ਕੀਤਾ ਜਾਵੇਗਾ। ਇਸ ਨਵੀਂ ਜਨਰੇਸ਼ਨ ਟਕਸਨ ਦੀ ਕੀਮਤ ਲਗਭਗ 25 ਲੱਖ ਰੁਪਏ ਹੋਵੇਗੀ।
2024 ’ਚ ਲਾਂਚ ਹੋ ਸਕਦੈ Apple ਦਾ ਪਹਿਲਾ ਫੋਲਡੇਬਲ ਫੋਨ, ਰਿਪੋਰਟ ’ਚ ਹੋਇਆ ਖੁਲਾਸਾ
NEXT STORY