ਆਟੋ ਡੈਸਕ– ਹੁੰਡਈ ਨੇ ਭਾਰਤੀ ਵੈੱਬਸਾਈਟ ਤੋਂ ਆਪਣੀ ਕੰਪੈਕਟ ਸੇਡਾਨ ਕਾਰ ਐਕਸੈਂਟ ਨੂੰ ਹਟਾ ਦਿੱਤਾ ਹੈ। ਯਾਨੀ ਹੁਣ ਇਸ ਕਾਰ ਦੀ ਵਿਕਰੀ ਬੰਦ ਹੋ ਗਈ ਹੈ। ਹੁੰਡਈ ਨੇ ਇਸ ਸਾਲ ਹੀ ਜਨਵਰੀ ’ਚ ਆਪਣੀ ਓਰਾ ਕਾਰ ਨੂੰ ਐਕਸੈਂਟ ਦੇ ਸਕਸੈਸਰ ਮਾਡਲ ਦੇ ਤੌਰ ’ਤੇ ਪੇਸ਼ ਕੀਤਾ ਹੈ। ਹੁਣ ਤਕ ਇਨ੍ਹਾਂ ਦੋਵਾਂ ਕਾਰਾਂ ਨੂੰ ਹੀ ਕੰਪਨੀ ਭਾਰਤ ’ਚ ਵੇਚ ਰਹੀ ਸੀ ਪਰ ਹੁਣ ਅਚਾਨਕ ਹੀ ਹੁੰਡਈ ਐਕਸੈਂਟ ਨੂੰ ਭਾਰਤੀ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਹੁੰਡਈ ਓਰਾ ਨਾਲ ਹੀ ਹੁਣ ਕੰਪਨੀ ਨੇ ਐਕਸੈਂਟ ਨੂੰ ਰਿਪਲੇਸ ਕਰ ਦਿੱਤਾ ਹੈ।
ਹੁੰਡਈ ਐਕਸੈਂਟ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਨੂੰ ਦੋ ਇੰਜਣਾਂ ਨਾਲ ਬਾਜ਼ਾਰ ’ਚ ਵੇਚਿਆ ਜਾ ਰਿਹਾ ਸੀ। ਇਸ ਕਾਰ ’ਚ 1.2 ਲੀਟਰ ਪੈਟਰੋਲ ਇੰਜਣ ਦਾ ਇਸਤੇਮਾਲ ਹੋ ਰਿਹਾ ਸੀ। ਇਹ ਇੰਜਣ 6,000 ਆਰ.ਪੀ.ਐੱਮ. ’ਤੇ 82 ਬੀ.ਐੱਚ.ਪੀ. ਦੀ ਪਾਵਰ ਅਤੇ 114 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।
ਹੁਣ ਗੱਲ ਕਰਦੇ ਹਾਂ ਹੁੰਡਈ ਐਕਸੈਂਟ ਪ੍ਰਾਈਮ ਦੀ ਜੋ ਕਿ ਮੁੱਖ ਰੂਪ ਨਾਲ ਟੈਕਸੀ ਬਾਜ਼ਾਰ ਲਈ ਅਜੇ ਵੀ ਵੇਚੀ ਜਾ ਰਹੀ ਹੈ। ਇਸ ਕਾਰ ਨੂੰ ਫੈਕਟਰੀ ਫਿਟੇਡ ਸੀ.ਐੱਨ.ਜੀ. ਕਿੱਟ ਦੇ ਨਾਲ ਲਿਆਇਆ ਜਾ ਰਿਹਾ ਹੈ ਅਤੇ ਇਹ 1.2 ਲੀਟਰ ਪੈਟਰੋਲ ਇੰਜਣ ਨਾਲ ਆਉਂਦੀ ਹੈ। ਹੁੰਡਈ ਐਕਸੈਂਟ ਪ੍ਰਾਈਮ ਇਕ ਇਲੈਕਟ੍ਰੋਨਿਕ ਸਪੀਡ ਲਿਮਟਿਡ ਨਾਲ ਆਉਂਦੀ ਹੈ ਜਿਸ ਦੀ ਮਦਦ ਨਾਲ ਕਾਰ ਦੀ ਟਾਪ ਸਪੀਡ 80 ਕਿਲੋਮੀਟਰ ਪ੍ਰਤੀ ਘੰਟਾ ’ਤੇ ਤੈਅ ਕੀਤੀ ਗਈ ਹੈ।
ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਬੱਚਿਆਂ ਦਾ ਡਾਟਾ ਚੋਰੀ ਕਰਨ ਵਾਲੇ 3 ਐਪਸ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
NEXT STORY