ਨਵੀਂ ਦਿੱਲੀ- ਆਈਡੀਆ ਗਾਹਕਾਂ ਲਈ ਖੂਸ਼ਖਬਰੀ ਹੈ ਕਿ ਕੰਪਨੀ ਨੇ ਮੋਬਾਇਲ ਇੰਟਰਨੈਟ ਦੀ ਕੀਮਤ 'ਚ ਕਟੌਤੀ ਦਾ ਐਲਾਨ ਕੀਤਾ ਹੈ। ਇਹ ਕਟੌਤੀ 4ਜੀ, 3ਜੀ ਅਤੇ 2ਜੀ ਇੰਟਰਨੈਟ ਡਾਟਾ 'ਤੇ ਕੀਤੀ ਗਈ ਹੈ। ਨਵੀਆਂ ਦਰਾਂ ਦੇਸ਼ ਭਰ ਦੇ ਸਾਰੇ ਸਰਕਿਲਾਂ 'ਚ ਸ਼ੁੱਕਰਵਾਰ ਤੋਂ ਲਾਗੂ ਹੋ ਜਾਣਗੀਆਂ।
ਕੰਪਨੀ ਨੇ ਮੁੱਖ ਮਾਰਕੀਟਿੰਗ ਆਫਸਰ ਸ਼ਸ਼ੀ ਸ਼ੰਕਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਕਿਫਾਇਤੀ ਪ੍ਰਾਡਕਟ ਰਾਹੀਂ ਇੰਟਰਨੈਟ ਦਾ ਲਾਭ ਹਰ ਸਖਸ਼ ਨੂੰ ਮਿਲੇ। ਉਮੀਦ ਹੈ ਕਿ ਇਸ ਨਾਲ ਇਕ ਨੈੱਟ ਕ੍ਰਾਂਤੀ ਦੇਖਣ ਨੂੰ ਮਿਲੇਗੀ ਅਤੇ ਇਸ ਦਾ ਅਸਰ ਦੇਸ਼ ਦੇ ਹਰ ਖੇਤਰ 'ਚ ਦੇਖਣ ਨੂੰ ਮਿਲੇਗਾ। ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਹੁਣ ਆਈਡੀਆ ਯੂਜ਼ਰ ਨੂੰ 1 ਜੀ.ਬੀ. ਤੋਂ ਘੱਟ ਦੇ ਡਾਟਾ ਪੈਕ 'ਚ 45 ਫੀਸਦੀ ਤੱਕ ਜ਼ਿਆਦਾ ਡਾਟਾ ਮਿਲੇਗਾ। ਆਈਡੀਆ 8 ਤੋਂ ਲੈ ਕੇ 225 ਰੁਪਏ ਦੀ ਰੇਂਜ 'ਚ 4ਜੀ, 3ਜੀ ਅਤੇ 2ਜੀ ਡਾਟਾ ਪੈਕ ਵੇਚਦੀ ਹੈ।
ਕੰਪਨੀ ਨੇ ਦੱਸਿਆ ਕਿ ਪਹਿਲਾਂ 19 ਰੁਪਏ ਦੇ ਕੁਪਨ 'ਚ 3 ਦਿਨਾਂ ਲਈ 75 ਐੱਮ.ਬੀ. 2ਜੀ ਡਾਟਾ ਮਿਲਦਾ ਸੀ, ਨਵੀਂ ਦਰਾਂ ਲਾਗੂ ਹੋਣ ਤੋਂ ਬਾਅਦ 110 ਐੱਮ.ਬੀ. ਡਾਟਾ ਮਿਲੇਗਾ। ਅਜਿਹਾ ਹੀ 4ਜੀ/3ਜੀ ਪੈਕ ਦੇ ਨਾਲ ਵੀ ਹੈ। 22 ਰੁਪਏ ਦਾ ਡਾਟਾ ਪੈਕ ਖਰੀਦਣ 'ਤੇ ਪਹਿਲੇ 3 ਦਿਨਾਂ ਲਈ 65 ਐੱਮ.ਬੀ. ਡਾਟਾ ਮਿਲਦਾ ਸੀ, ਹੁਣ 90 ਐੱਮ.ਬੀ. ਡਾਟਾ ਮਿਲੇਗਾ ਮਲਤਬ 38 ਫੀਸਦੀ ਜ਼ਿਆਦਾ।
ਅਮਰੀਕੀ ਕੰਪਨੀ ਨੇ ਲਾਂਚ ਕੀਤਾ ਤੇਜ਼ ਚੱਲਣ ਵਾਲਾ ਰੇਸਿੰਗ ਡ੍ਰੋਨ
NEXT STORY