ਗੈਜੇਟ ਡੈਸਕ- ਭਾਰਤ ਦੀ ਮਸ਼ਹੂਰ ਟੈਲੀਕਾਮ ਕੰਪਨੀ ਆਈਡੀਆ ਨੇ ਰਿਲਾਇੰਸ ਜਿਓ ਨੂੰ ਚੁਣੌਤੀ ਦੇਣ ਲਈ ਇਕ ਨਵਾਂ 499 ਰੁਪਏ ਦਾ ਪਲਾਨ ਲਾਂਚ ਕੀਤਾ ਹੈ। ਆਇਡੀਆ ਸੈਲੂਲਰ ਦੇ ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 2GB 4G/3G/2G ਡਾਟਾ ਦਾ ਫ਼ਾਇਦਾ ਮਿਲਦਾ ਹੈ। ਇਸ ਪਲਾਨ ਦਾ ਸਿੱਧਾ ਮੁਕਾਬਲਾ ਰਿਲਾਇੰਸ ਜਿਓ ਦੇ 448 ਰੁਪਏ ਵਾਲੇ ਪਲਾਨ ਨਾਲ ਹੈ। ਰਿਲਾਇੰਸ ਜਿਓ ਦੇ ਇਸ ਪਲਾਨ 'ਚ ਰੋਜ਼ਾਨਾ 2GB ਡਾਟਾ ਦਾ ਫ਼ਾਇਦਾ ਮਿਲਦਾ ਹੈ।
idea 499 ਰੁਪਏ ਵਾਲਾ ਪਲਾਨ
idea ਦੇ ਇਸ ਪਲਾਨ ਦੀ ਮਿਆਦ 82 ਦਿਨਾਂ ਦੀ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਵੁਆਇਸ ਕਾਲਿੰਗ ਦੇ ਨਾਲ 164GB ਡਾਟਾ ਦਾ ਫ਼ਾਇਦਾ ਮਿਲਦਾ ਹੈ। ਆਇਡੀਆ ਸੈਲੂਲਰ ਦੇ ਇਸ ਪਲਾਨ 'ਚ ਰੋਜ਼ਾਨਾ 2GB ਡਾਟਾ ਦਾ ਫ਼ਾਇਦਾ ਮਿਲਦਾ ਹੈ। ਨਾਲ ਹੀ ਯੂਜ਼ਰਸ ਨੂੰ ਰੋਜ਼ਾਨਾ ਕਾਲ ਕਰਨ ਲਈ 250 ਮਿੰਟ ਤੇ ਪ੍ਰਤੀ ਹਫ਼ਤੇ 1000 ਮਿੰਟ ਦੀ ਲਿਮਿਟ ਮਿਲਦੀ ਹੈ। ਯੂਜ਼ਰਸ ਅਨਲਿਮਟਿਡ ਕਾਲਿੰਗ ਦਾ ਫ਼ਾਇਦਾ 100 ਯੂਨਿਕ ਨੰਬਰ 'ਤੇ ਹੀ ਲੈ ਸਕਦੇ ਹਨ। ਯੂਜ਼ਰਸ ਨੂੰ ਇਸ ਪਲਾਨ 'ਚ ਰੋਜ਼ਾਨਾ 100 ਐੱਸ. ਐੱਮ. ਐੱਸ ਦਾ ਵੀ ਮੁਨਾਫ਼ਾ ਮਿਲਦਾ ਹੈ।
Jio 448 ਰੁਪਏ ਵਾਲਾ ਪਲਾਨ
Jio ਦੇ ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਵੁਆਇਸ ਕਾਲਿੰਗ ਦੇ ਨਾਲ 168GB ਡਾਟਾ ਦਾ ਫ਼ਾਇਦਾ ਮਿਲਦਾ ਹੈ। ਰਿਲਾਇੰਸ ਜਿਓ ਦੇ ਇਸ ਪਲਾਨ 'ਚ ਰੋਜ਼ਾਨਾ 2GB ਡਾਟਾ ਦਾ ਫ਼ਾਇਦਾ ਮਿਲਦਾ ਹੈ। ਯੂਜ਼ਰਸ ਨੂੰ ਇਸ ਪਲਾਨ 'ਚ ਰੋਜ਼ਾਨਾ 100 ਐੱਸ. ਐੱਮ. ਐੱਸ ਦਾ ਵੀ ਮੁਨਾਫ਼ਾ ਮਿਲਦਾ ਹੈ।
ਜਿਓ ਦਾ ਧਮਾਕਾ, ਗਾਹਕਾਂ ਨੂੰ ਮੁਫਤ ’ਚ ਮਿਲ ਰਿਹੈ ਰੋਜ਼ਾਨਾ 2GB ਡਾਟਾ
NEXT STORY