ਗੈਜੇਟ ਡੈਸਕ– ਵੋਡਾਫੋਨ ਤੋਂ ਬਾਅਦ ਆਈਡੀਆ ਨੇ ਵੀ ਆਪਣੇ ਗਾਹਕਾਂ ਲਈ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ ਜਿਸ ਦੀ ਕੀਮਤ 159 ਰੁਪਏ ਹੈ। ਇਕ ਪਾਸੇ ਜਿਥੇ ਵੋਡਾਫੋਨ ਨੇ 159 ਰੁਪਏ ਦਾ ਪ੍ਰੀਪੇਡ ਪਲਾਨ ਓਪਨ ਮਾਰਕੀਟ ’ਚ ਪੇਸ਼ ਕੀਤਾ ਸੀ ਉਥੇ ਹੀ ਆਈਡੀਆ ਦਾ ਪਲਾਨ ਕੁਝ ਪ੍ਰਸਿੱਧ ਸਰਕਲਾਂ ਲਈ ਹੀ ਹੈ। ਆਈਡੀਆ ਦੇ ਪਲਾਨ ’ਚ ਵੀ ਵੋਡਾਫੋਨ ਦੇ ਪਲਾਨ ਵਰਗੇ ਫਾਇਦੇ ਮਿਲ ਰਹੇ ਹਨ।
159 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 1 ਜੀ.ਬੀ. ਡਾਟਾ ਮਿਲੇਗਾ ਜਿਸ ਦੀ ਮਿਆਦ 28 ਦਿਨਾਂ ਦੀ ਹੈ ਯਾਨੀ ਇਸ ਪਲਾਨ ’ਚ ਕੁਲ 28 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਅਨਲਿਮਟਿਡ ਵੁਆਇਸ ਕਾਲਿੰਗ ਦੇ ਨਾਲ ਰੋਜ਼ਾਨਾ 100 SMS ਦੀ ਸੁਵਿਧਾ ਵੀ ਮਿਲ ਰਹੀ ਹੈ। ਕਾਲਿੰਗ ਲਈ ਇਸ ਪਲਾਨ ’ਚ ਰੋਜ਼ਾਨਾ 250 ਮਿੰਟ ਅਤੇ ਇਕ ਹਫਤੇ ’ਚ 1,000 ਮਿੰਟ ਤਕ ਦੀ ਲਿਮਟ ਮਿਲ ਰਹੀ ਹੈ।
ਇਸ ਤੋਂ ਪਹਿਲਾਂ ਵੋਡਾਫੋਨ ਇੰਡੀਆ ਅਤੇ ਆਈਡੀਆ ਸੈਲੁਲਰ ਦਾ ਭਾਰਤ ’ਚ ਮਰਜਰ ਪ੍ਰੋਸੈਸ ਪੂਰਾ ਹੋ ਗਿਆ ਹੈ ਅਤੇ ਹੁਣ ਇਹ ਇਕ ਇਕਾਈ ਹੈ। ਨਵੀਂ ਕੰਪਨੀ ਦਾ ਨਾਂ ਵੋਡਾਫੋਨ ਆਈਡੀਆ ਲਿਮਟਿਡ ਹੈ। ਹੁਣ ਇਹ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਆਪਰੇਟਰ ਕੰਪਨੀ ਹੈ। ਇਸ ਤੋਂ ਬਾਅਦ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜਿਓ ਦਾ ਨਾਂ ਹੈ। ਮਰਜਰ ਤੋਂ ਬਾਅਦ ਵੋਡਾਫੋਨ ਅਤੇ ਆਈਡੀਆ ਨੈੱਟਵਰਕ ਇੰਫ੍ਰਾਸਟ੍ਰਕਚਰ ਨੂੰ ਵੰਡ ਰਹੀ ਹੈ ਜਿਸ ਨਾਲ ਯੂਜ਼ਰਸ ਨੂੰ ਬਿਹਤਰ ਐਕਸਪੀਰੀਅੰਸ ਦਿੱਤਾ ਜਾ ਸਕੇ।
ਬਾਰਡਰ ਦੀ ਸੁਰੱਖਿਆ ਵਧਾਏਗੀ ਨਵੀਂ AI ਡਿਟੈਕਸ਼ਨ ਟੈਕਨਾਲੋਜੀ
NEXT STORY