ਜਲੰਧਰ—ਦੇਸ਼ ਦੇ ਸਭ ਤੋਂ ਵੱਡੇ ਦੂਰਸੰਚਾਰ ਆਪਰੇਟਰ ਚੋਂ ਇਕ ਆਈਡੀਆ ਨੇ ਵੌਇਸ ਓਵਰ ਐੱਲ.ਟੀ.ਈ. (VoLTE ) ਸੇਵਾਵਾਂ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ, ਜੋ ਚੁਣੇ ਗਏ ਬਾਜ਼ਾਰਾਂ 'ਚ 1 ਮਾਰਚ ਤੋਂ ਸ਼ੁਰੂਆਤੀ ਤੌਰ 'ਤੇ ਕੇਵਲ ਕੰਪਨੀ ਦੇ ਕਰਮਚਾਰੀ ਲਈ ਉਪਲੱਬਧ ਹੋਵੇਗੀ। ਆਈਡੀਆ ਦੀ VoLTE ਸੇਵਾਵਾਂ 4 ਦੂਰਸੰਚਾਰ ਸਰਕਲਾਂ ਦੇ 30 ਤੋਂ ਜ਼ਿਆਦਾ ਸ਼ਹਿਰਾਂ 'ਚ ਸ਼ੁਰੂ ਕੀਤੀ ਜਾਵੇਗੀ, ਜਿਸ 'ਚ ਕੋੱਚੀ, ਤਰੀਵੇਂਦਰਮ, ਕਾਲੀਕਟ, ਪੁਣੇ, ਗੋਆ, ਨਾਸਿਕ, ਨਾਗਪੁਰ, ਅਹਿਮਦਾਬਾਦ, ਸੂਰਤ, ਰਾਜਕੋਟ ਅਤੇ ਹੈਦਰਾਬਾਦ ਸ਼ਾਮਲ ਹੈ। ਆਈਡੀਆ ਨੇ ਅਪ੍ਰੈਲ ਤਕ ਦੇਸ਼ ਦੇ ਸਾਰੇ 20 ਸਕਰਲਾਂ (4g) 'ਚ volte ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।
ਇਕ ਰਿਪੋਰਟ ਮੁਤਾਬਕ ਸ਼ੁਰੂਆਤ 'ਚ ਇਹ ਸੇਵਾ ਕੇਵਲ ਕਰਮਚਾਰੀਆਂ ਲਈ ਉਪਲੱਬਧ ਹੋਵੇਗੀ, ਜਿਸ ਦੇ ਤਹਿਤ ਸਟੈਂਡਰਡ ਵੌਇਸ ਕਾਲ ਦੀ ਤੁਲਨਾ 'ਚ ਅਲਟਰਾ ਹਾਈ ਡੈਫੀਨੇਸ਼ਨ ਕਾਲ ਕੁਆਲਟੀ ਉਪਲੱਬਧ ਕਰਵਾਈ ਜਾਵੇਗੀ। ਇਸ ਸੇਵਾ ਦੇ ਜ਼ਰੀਏ ਕਾਲ ਦੌਰਾਨ ਵੀ ਇੰਟਰਨੈੱਟ ਸੇਵਾ ਦਾ ਸਹਿਜੇ ਢੰਗ ਨਾਲ ਲਾਭ ਚੁੱਕਿਆ ਜਾਣਾ ਸੰਭਵ ਹੋਵੇਗਾ। ਪਹਿਲੇ ਪੜਾਅ 'ਚ ਆਈਡੀਆ ਮਾਰਚ ਦੇ ਪਹਿਲੇ ਹਫਤੇ 'ਚ 4 ਸਰਕਲਾਂ 'ਚ volte ਸੇਵਾਵਾਂ ਸ਼ੁਰੂ ਕਰੇਗੀ, ਜਿਨ੍ਹਾਂ 'ਚ ਮਹਾਰਾਸ਼ਟਰ ਅਤੇ ਗੋਆ, ਕੇਰਲ, ਗੁਜਰਾਤ ਅਤੇ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਸ਼ਾਮਲ ਹੈ।
ਦੱਸਣਯੋਗ ਹੈ ਕਿ 4ਜੀ volte ਟੈਕਨਾਲੋਜੀ ਨਾਲ ਆਪਣੀ 4ਜੀ ਸੇਵਾਵਾਂ ਦੀ ਸ਼ੁਰੂਆਤ ਤਕ ਜਿਓ ਨੇ ਏਅਰਟੈੱਲ ਅਤੇ ਵੋਡਾਫੋਨ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਸਖਤ ਟੱਕਰ ਦੇ ਦਿੱਤੀ ਹੈ। ਇਸ ਤੋਂ ਬਾਅਦ ਬਾਕੀ ਕੰਪਨੀਆਂ volte ਸੇਵਾਵਾਂ ਦੀ ਸ਼ੁਰੂਆਤ ਕਰ ਰਹੀਆਂ ਹਨ
ਫੁੱਲ ਚਾਰਜ 'ਤੇ 470 ਕਿਲੋਮੀਟਰ ਚੱਲੇਗੀ ਇਹ ਕਾਰ
NEXT STORY