ਜਲੰਧਰ— ਮਾਰੂਤੀ ਸੁਜ਼ੂਕੀ ਇਸ ਸਾਲ ਆਪਣੀ ਲੋਕਪ੍ਰਿਅ ਕਾਰ ਸਵਿੱਫਟ ਦਾ ਹਾਈਬ੍ਰਿਡ ਵਰਜ਼ਨ ਪੇਸ਼ ਕਰ ਸਕਦੀ ਹੈ ਜਿਸ ਨੂੰ ਕੰਪਨੀ ਨੇ ਰੇਂਜ ਐਕਸਟੈਂਡਰ ਨਾਂ ਦਿੱਤਾ ਹੈ। ਰੇਂਜ ਐਕਸਟੈਂਡਰ ਦਾ ਮਤਲਬ ਹੈ ਕਿ ਮਾਈਲੇਜ ਵਧਣਾ ਅਤੇ ਕੰਪਨੀ ਦੀ ਇਹ ਹਾਈਬ੍ਰਿਡ ਸਵਿੱਫਟ ਇਕ ਲੀਟਰ 'ਚ 48.2 ਕਿਲੋਮੀਟਰ ਤੱਕ ਚੱਲ ਸਕੇਗੀ। ਹਾਈਬ੍ਰਿਡ ਹੋਣ ਕਾਰਨ ਇਸ ਕਾਰ 'ਚ ਫਿਊਲ ਦੇ ਨਾਲ-ਨਾਲ ਇਲੈਕਟ੍ਰਿਕ ਮੋਟਰ ਕੰਮ ਕਰੇਗੀ।
ਹਾਈਬ੍ਰਿਡ, ਬੈਰਲਲ ਹਾਈਬ੍ਰਿਡ ਅਤੇ ਫੁੱਲੀ ਇਲੈਕਟ੍ਰਿਕ 3 ਵਰਜ਼ਨ ਉਤਾਰੀ ਜਾਣ ਵਾਲੀ ਸਵਿੱਫਟ ਹਾਈਬ੍ਰਿਡ 'ਚ ਲੱਗਾ 658cc ਦਾ 3 ਚੈਂਬਰ ਪੈਟਰੋਲ ਇੰਜਨ 73 ਬੀ.ਐੱਚ.ਪੀ. ਦੀ ਪਾਵਰ ਦੇਵੇਗਾ। ਪੈਟਰੋਲ ਇੰਜਨ ਦੇ ਨਾਲ ਇਸ ਵਿਚ ਲਿਥੀਅਮ-ਆਇਨ ਬੈਟਰੀ ਵੀ ਹੋਵੇਗੀ ਜੋ ਕਾਰ ਨੂੰ 25.5 ਕਿਲੋਮੀਟਰ ਤੱਕ ਚਲਾਉਣ 'ਚ ਮਦਦ ਕਰੇਗੀ ਅਤੇ ਇਸ ਨੂੰ ਚਰਾਜ ਹੋਣ 'ਚ 1.5 ਘੰਟੇ ਦਾ ਸਮੇਂ ਲੱਗੇਗਾ।
iOS ਲਈ ਵਟਸਐਪ ਐਡ ਕਰੇਗਾ 2 ਨਵੇਂ ਫੀਚਰਜ਼
NEXT STORY