ਨਵੀਂ ਦਿੱਲੀ— ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਡਿਜੀਟਲ ਲੈਣ-ਦੇਣ ਨੂੰ ਹਮੇਸ਼ਾ ਤੋਂ ਹੀ ਉਤਸ਼ਾਹ ਦਿੰਦੀ ਆਈ ਹੈ। ਆਰ. ਬੀ. ਆਈ. ਦੇ ਅੰਕੜਿਆਂ ਅਨੁਸਾਰ ਮੋਬਾਇਲ ਬੈਂਕਿੰਗ ਜ਼ਰੀਏ ਲੈਣ-ਦੇਣ ’ਚ ਪਿਛਲੇ ਇਕ ਸਾਲ ’ਚ ਕਾਫ਼ੀ ਜ਼ਿਆਦਾ ਵਾਧਾ ਹੋਇਆ ਹੈ।
ਮਈ, 2019 ’ਚ ਮੋਬਾਇਲ ਬੈਂਕਿੰਗ ਜ਼ਰੀਏ 4850.08 ਅਰਬ ਰੁਪਏ ਦਾ ਲੈਣ-ਦੇਣ ਹੋਇਆ ਹੈ। ਮਈ, 2018 ’ਚ ਇਹ ਅੰਕੜਾ 1774.47 ਅਰਬ ਰੁਪਏ ਸੀ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਮਈ, 2019 ਤੱਕ ਮੋਬਾਇਲ ਬੈਂਕਿੰਗ ਰਾਹੀਂ ਲੈਣ-ਦੇਣ ’ਚ 3075.61 ਅਰਬ ਰੁਪਏ ਦਾ ਵਾਧਾ ਹੋਇਆ ਹੈ। ਅਪ੍ਰੈਲ, 2019 ਨਾਲ ਤੁਲਨਾ ਕਰੀਏ ਤਾਂ ਵੀ ਮੋਬਾਇਲ ਬੈਂਕਿੰਗ ਜ਼ਰੀਏ ਲੈਣ-ਦੇਣ ’ਚ ਵਾਧਾ ਹੋਇਆ ਹੈ। ਅਪ੍ਰੈਲ, 2019 ’ਚ ਮੋਬਾਇਲ ਬੈਂਕਿੰਗ ਜ਼ਰੀਏ 3966.03 ਅਰਬ ਰੁਪਏ ਦਾ ਲੈਣ-ਦੇਣ ਹੋਇਆ ਸੀ। ਇਸੇ ਤਰ੍ਹਾਂ ਪਿਛਲੇ ਮਹੀਨੇ ਦੇ ਮੁਕਾਬਲੇ ਮਈ, 2019 ’ਚ ਮੋਬਾਇਲ ਬੈਂਕਿੰਗ ਜ਼ਰੀਏ ਲੈਣ-ਦੇਣ ’ਚ 884.05 ਅਰਬ ਰੁਪਏ ਦਾ ਵਾਧਾ ਹੋਇਆ ਹੈ।
ਕੀ ਤੁਸੀਂ ਵੀ ਕਰਦੇ ਹੋ WhatsApp ਤੇ Telegram ਇਸਤੇਮਾਲ, ਤਾਂ ਇਸ ਖਤਰੇ ਤੋਂ ਰਹੋ ਸਾਵਧਾਨ
NEXT STORY