ਜਲੰਧਰ : ਇਸ ਸਾਲ ਦੀ ਸ਼ੁਰੂਆਤ ਵਿਚ ਰਿੰਗਿੰਗ ਬੈਲਜ਼ ਨੇ ਬੇਹੱਦ ਸਸਤੇ ਸਮਾਰਟਫੋਨ ਫਰੀਡਮ 251 ਦੀ ਘੋਸ਼ਣਾ ਕੀਤੀ ਸੀ ਜਿਸ ਦੀ ਕੀਮਤ 251 ਰੁਪਏ ਸੀ। ਇਸ ਦੇ ਬਾਅਦ Docoss X1 ਸਮਾਰਟਫੋਨ ਨੂੰ 888 ਰੁਪਏ ਅਤੇ ਚੈਂਪ ਵਨ ਸੀ1 ਨੂੰ 501 ਰੁਪਏ ਵਿਚ ਲਾਂਚ ਕਰਨ ਦੀ ਘੋਸ਼ਣਾ ਕੀਤੀ ਗਈ। ਹੁਣ ਸਸਤੇ ਸਮਾਰਟਫੋਨ ਲਾਂਚ ਕਰਨ ਦੀ ਲਿਸਟ ਵਿਚ ਇੱਕ ਅਤੇ ਕੰਪਨੀ ਸ਼ਾਮਿਲ ਹੋ ਗਈ ਹੈ ਜੋ Vobizen Wise 5 ਨਾਮਕ ਸਮਾਰਟਫੋਨ ਨੂੰ ਸਿਰਫ਼ 499 ਰੁਪਏ ਵਿਚ ਵੇਚੇਗੀ ।
Vobizen ਮੋਬਾਇਲ ਇਕ ਕੋਇੰਬਟੂਰ ਸਥਿਤ ਕੰਪਨੀ ਹੈ। ਇਸ ਦੇ ਸਮਾਰਟਫੋਨ Vobizen Wise 5 ਨੂੰ ਕੰਪਨੀ ਦੀ ਵੈੱਬਸਾਇਟ 'ਤੇ ਪ੍ਰੀ-ਆਰਡਰ ਲਈ ਲਿਸਟ ਕੀਤਾ ਗਿਆ ਹੈ ਜਿਸ ਦੀ ਡਲਿਵਰੀ 22 ਤੋਂ 28 ਕਾਮਕਾਜੀ ਦਿਨਾਂ ਵਿਚ ਹੋਵੇਗੀ। Vobizen Wise 5 ਦੀ ਕੀਮਤ 3,499 ਰੁਪਏ ਹੈ ਲੇਕਿਨ ਆਫਰ ਦੇ ਤਹਿਤ ਇਸ ਸਮਾਰਟਫੋਨ ਨੂੰ 499 ਰੁਪਏ ਵਿਚ ਗ੍ਰੇ, ਯੈਲੋ ਅਤੇ ਵ੍ਹਾਈਟ ਰੰਗਾਂ ਵਿਚ ਵੇਚਿਆ ਜਾ ਰਿਹਾ ਹੈ। ਫੋਨ ਵਿਚ 5 ਇੰਚ ਦੀ 854x480 ਪਿਕਸਲ ਡਿਸਪਲੇ ਲੱਗੀ ਹੈ। ਫੋਨ ਵਿਚ 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਪ੍ਰੋਸੈਸਰ, 1 ਜੀ. ਬੀ. ਰੈਮ, 8 ਜੀ. ਬੀ. ਇੰਟਰਨਲ ਸਟੋਰੇਜ, 32 ਜੀ. ਬੀ. ਐੱਸ. ਡੀ. ਕਾਰਡ ਸਪੋਰਟ ਅਤੇ ਮਾਰਸ਼ਮੈਲੋ ਆਪ੍ਰਿਟੰਗ ਸਿਸਟਮ ਮਿਲੇਗਾ। ਫੋਟੋਗ੍ਰਾਫੀ ਲਈ ਫੋਨ ਵਿਚ 5 ਮੈਗਾਪਿਕਸਲ ਦਾ ਰਿਅਰ ਆਟੋਫੋਕਸ ਕੈਮਰਾ ਅਤੇ 2 ਮੈਗਾਪਿਕਸਲ ਫ੍ਰੰਟ ਕੈਮਰਾ ਮਿਲੇਗਾ। ਇਸ ਵਿਚ 2,000 ਐੱਮ. ਏ. ਐੱਚ. ਦੀ ਬੈਟਰੀ ਲੱਗੀ ਹੈ। ਫੋਨ ਵਿਚ ਦਿੱਤੇ ਗਏ ਇਨ੍ਹਾਂ ਫੀਚਰਸ ਨੂੰ ਵੇਖਕੇ ਤਾਂ ਅਜਿਹਾ ਲੱਗਦਾ ਹੈ ਕਿ ਕੰਪਨੀ ਨੇ ਇਹ ਕਦਮ ਮਸ਼ਹੂਰੀ ਪਾਉਣ ਲਈ ਚੁੱਕਿਆ ਹੈ ।
ਜ਼ੋਲੋ ਨੇ ਇਸ ਸਮਾਰਟਫੋਨ ਲਈ ਪੇਸ਼ ਕੀਤਾ ਮਾਰਸ਼ਮੈਲੋ ਅਪਡੇਟ
NEXT STORY