ਜਲੰਧਰ : ਪਲਾਸਟਿਕ ਦੇ ਕੂੜੇ ਦੀ ਸਮੱਸਿਆ ਨਾਲ ਨਿੱਬੜਨ ਅਤੇ ਪੈਟ੍ਰਲ-ਡੀਜ਼ਲ ਦੀ ਕਿੱਲਤ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਭਾਰਤੀ ਖੋਜਕਾਰਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ । ਇਸ ਨਾਲ ਭਾਰਤ ਛੇਤੀ ਹੀ ਪਲਾਸਟਿਕ ਨੂੰ ਉੱਚ ਗੁਣਵੱਤਾ ਵਾਲੇ ਪੈਟ੍ਰੋਲ 'ਚ ਬਦਲਣ ਵਿਚ ਕਾਮਯਾਬ ਹੋ ਜਾਵੇਗਾ । ਇਹ ਉਪਲੱਬਧੀ ਦੈਹਰਾਦੂਨ ਸਥਿਤ ਭਾਰਤੀ ਪੈਟ੍ਰੋਲਿਅਮ ਸੰਸਥਾਨ ਦੇ ਖੋਜ਼ਕਾਰਾਂ ਨੇ ਹਾਸਲ ਕੀਤੀ ਹੈ । ਸੰਸਥਾਨ ਨੇ ਦੇਸ਼ ਵਿਚ ਪਹਿਲੀ ਵਾਰ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ, ਜੋ ਪਲਾਸਟਿਕ ਦੇ ਕੂੜੇ ਨੂੰ ਪੇਟ੍ਰੋਲਿਅਮ ਉਤਪਾਦਾਂ ਵਿਚ ਤਬਦੀਲ ਕਰ ਦਿੰਦੀ ਹੈ। ਇਹ ਗ੍ਰੀਨ ਤਕਨੀਕ ਹੁਣ ਤੱਕ ਜਰਮਨੀ, ਜਾਪਾਨ ਅਤੇ ਅਮਰੀਕਾ ਦੇ ਕੋਲ ਹੀ ਸੀ, ਜਦਕਿ ਆਸਟ੍ਰੇਲੀਆ ਅਤੇ ਬ੍ਰਿਟੇਨ ਵਿਚ ਇਸ 'ਤੇ ਕੰਮ ਹੀ ਚੱਲ ਰਿਹਾ ਹੈ।
ਇੰਝ ਹੁੰਦਾ ਹੈ ਪਲਾਸਟਿਕ ਪਟ੍ਰੋਲ-ਡੀਜ਼ਲ ਵਿਚ ਤਬਦੀਲ
ਇਸ ਤਕਨੀਕ ਦੀ ਮਦਦ ਨਾਲ ਪਲਾਸਟਿਕ ਨੂੰ ਉਪਯੁਕਤ ਉਤਪ੍ਰੇਰਕਾਂ ਨਾਲ ਮਿਲਾ ਕੇ ਗੈਸੋਲੀਨ, ਡੀਜ਼ਲ ਜਾਂ ਖੁਸ਼ਬੂਦਾਰ ਗੈਸਾਂ ਵਿਚ ਬਦਲਿਆ ਜਾਂਦਾ ਹੈ। ਇਸ ਪ੍ਰਕਿਰਿਆ ਵਿਚ ਆਮ ਉਤਪਾਦ ਦੇ ਰੂਪ ਵਿਚ ਐੱਲ. ਪੀ. ਜੀ. ਵੀ ਪੈਦਾ ਹੁੰਦੀ ਹੈ। ਇਸ ਪ੍ਰਕਿਰਿਆ ਵਿਚ ਪੈਦਾ ਹੋਣ ਵਾਲੇ ਡੀਜ਼ਲ ਵਿਚ ਸਲਫਰ ਹੁੰਦਾ ਹੈ, ਜਿਸਦੀ ਵਜ੍ਹਾ ਨਾਲਂ ਇਸ ਨੂੰ ਬਹੁਤ ਉੱਚ ਗੁਣਵੱਤਾ ਦਾ ਕਿਹਾ ਜਾਂਦਾ ਹੈ। ਇਸ ਦੇ ਇਸਤੇਮਾਲ ਨਾਲ ਇੰਜਣ 'ਚੋਂ ਨਿਕਲਣ ਵਾਲਾ ਧੂਆਂ ਘੱਟ ਖਤਰਨਾਕ ਹੋਵੇਗਾ। ਇਸ ਦੇ ਇਲਾਵਾ ਇਹ ਆਮ ਡੀਜ਼ਲ ਦੀ ਤੁਲਣਾ ਵਿਚ ਮਾਇਲੇਜ ਵਿਚ ਵੀ ਦੋ ਕਿਲੋਮੀਟਰ ਪ੍ਰਤੀ ਲਿਟਰ ਦਾ ਵਾਧਾ ਕਰ ਦੇਵੇਗਾ।
ਬਣਾਉਣ ਦੀ ਲਾਗਤ ਵੀ ਘੱਟ
ਸੰਸਥਾਨ ਦੇ ਨਿਰਦੇਸ਼ਕ ਐੱਮ. ਓ. ਗਰਗ ਦੇ ਅਨੁਸਾਰ ਪੈਟ੍ਰੋਲ ਦੀ ਦੇਸ਼ ਭਰ ਵਿਚ ਕੀਮਤ ਇਸ ਸਮੇਂ 70 ਤੋਂ 80 ਰੁਪਏ ਪ੍ਰਤੀ ਲਿਟਰ ਤੱਕ ਹੈ, ਲੇਕਿਨ ਜੇਕਰ ਇਸ ਤਕਨੀਕ ਨਾਲ ਪੈਟ੍ਰੋਲ ਕੱਢਿਆ ਜਾਂਦਾ ਹੈ ਤਾਂ ਉਸ ਦੀ ਕੀਮਤ 30 ਤੋਂ 40 ਰੁਪਏ ਪ੍ਰਤੀ ਲਿਟਰ ਪਵੇਗੀ।
ਯਾਹੂ ਦਾ ਅਪਗ੍ਰੇਡ ਮੈਸੇਂਜਰ ਐਪ ਵਿੰਡੋਜ਼ ਅਤੇ ਮੈਕ ਲਈ ਕੀਤਾ ਗਿਆ ਲਾਂਚ
NEXT STORY