ਜਲੰਧਰ- ਯਾਹੂ ਨੇ ਵਿਡੋਂਜ਼ ਅਤੇ ਮੈਕ ਲਈ ਅਪਗਰੇਡਡ ਮੈਸੇਂਜਰ ਐਪ ਜਾਰੀ ਕੀਤਾ। ਹੁਣ ਯੂਜ਼ਰਸ ਨਾ ਸਿਰਫ ਮੈਸੇਜ਼ ਬਲਕਿ ਫੋਟੋਜ਼ ਅਤੇ ਐਨਿਮੇਟਡ ਜਿਫ ਵੀ ਇਸ ਦੇ ਦੁਆਰਾ ਤੇਜ਼ੀ ਨਾਲ ਭੇਜ ਸਕੋਗੇ। ਯਾਹੂ ਨੇ ਇਕ ਬਿਆਨ ਜਾਰੀ ਕਰ ਦੱਸਿਆ ਕਿ ਇਸ ਐਪ ਦਾ ਅਪਡੇਟਡ ਵਰਜ਼ਨ ਇਸ ਦੇ ਪਿਛਲੇ ਸਾਲ ਦਿਸੰਬਰ 'ਚ ਸਫਲਤਾਪੂਰਵਕ ਜਾਰੀ ਕਰਨ ਤੋਂ ਬਾਅਦ ਲਿਆਇਆ ਗਿਆ ਹੈ।
ਹੁਣ ਇਸ ਐਪ 'ਚ ਕਈ ਨਵੇਂ ਫੀਚਰ ਸ਼ਾਮਿਲ ਕੀਤੇ ਗਏ ਹਨ, ਜਿਸ 'ਚ ਡ੍ਰੈਗ ਐਂਡ ਡਰਾਪ ਆਪਸ਼ਨ ਵੀ ਹੈ, ਜੋ ਇਸਤੇਮਾਲ ਕਰਨ ਵਾਲੇ ਦੀਆਂ ਕਈ ਸਾਰੀ ਤਸਵੀਰਾਂ ਨੂੰ ਇਕ ਵਾਰ 'ਚ ਸਾਂਝਾ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ ਅਤੇ ਪਸੰਦੀਦਾ ਤਸਵੀਰ ਨੂੰ ਲਾਇਕ ਕਰਨ ਦੀ ਸਹੂਲਤ ਵੀ ਦਿੰਦਾ ਹੈ ।
ਯਾਹੂ ਨੇ ਇਸ ਤੋਂ ਇਲਾਵਾ ਅਨਸੈਂਡ ਬਟਨ ਵੀ ਸ਼ੁਰੂ ਕੀਤਾ ਹੈ, ਜੋ ਡੈਸਕਟਾਪ ਦਾ ਹੁਣ ਤੱਕ ਦਾ ਸਭ ਤੋਂ ਪ੍ਰਸਿੱਧ ਫੀਚਰ ਹੈ। ਇਹ ਇਸਤੇਮਾਲ ਕਰਨ ਵਾਲੇ ਨੂੰ ਆਪਣੇ ਭੇਜੇ ਗਏ ਸੁਨੇਹੇ, ਫੋਟੋਜ਼ ਜਾਂ ਜੀ. ਆਈ. ਐੱਫ ਨੂੰ ਵਾਪਸ ਲੈਣ ਦੀ ਸਹੂਲਤ ਦਿੰਦਾ ਹੈ, ਇੱਥੋ ਤੱਕ ਕਿ ਜਦ ਤੁਸੀਂ ਸੈਂਡ 'ਤੇ ਪ੍ਰੈਸ ਕਰ ਚੁਕੇਂ ਹੋਵੋ, ਉਸ ਦੇ ਬਾਅਦ ਵੀ। ਕੰਪਨੀ ਨੇ ਦੱਸਿਆ ਕਿ ਯਾਹੂ ਮੈਸੇਂਜਰ ਦਾ ਅਪਗਰੇਡਡ ਡੈਸਕਟਾਪ ਐਪ ਵਿੰਡੋਜ਼ ਅਤੇ ਮੈਕ 'ਤੇ 5 ਅਗਸਤ ਤੋਂ ਡਾਊਂਨਲੋਡ ਲਈ ਉਪਲੱਬਧ ਹੋਵੇਗਾ।
ਹੁਣ ਇਕੋ ਮੈਸੇਂਜਰ 'ਤੇ ਚੱਲਣਗੇ ਸਾਰੇ ਸੋਸ਼ਲ ਮੈਸੇਜਿੰਗ ਐਪਸ
NEXT STORY