ਗੈਜੇਟ ਡੈਸਕ– ਇਨਫਿਨਿਕਸ ਨੇ ਭਾਰਤ ’ਚ ਆਪਣਾ ਨਵਾਂ ਸਮਾਰਟਫੋਨ Infinix Smart 6 ਲਾਂਚ ਕੀਤਾ ਹੈ। Infinix Smart 6 ਦੀ ਵਿਕਰੀ 6 ਮਈ ਤੋਂ ਸ਼ੁਰੂ ਹੋਵੇਗੀ। Infinix Smart 6 ਦੀ ਖਾਸੀਅਤ ਇਹ ਹੈ ਕਿ ਇਸਦਾ ਬੈਕ ਪੈਨਲ ਐਂਟਰੀ ਬੈਕਟੀਰੀਅਲ ਹੈ ਯਾਨੀ ਇਸ ’ਤੇ ਬੈਕਟੀਰੀਆ ਦਾ ਅਸਰ ਨਹੀਂ ਹੋਵੇਗਾ। ਇਨਫਿਨਿਕਸ ਦੇ ਇਸ ਫੋਨ ’ਚ 6.6 ਇੰਚ ਦੀ ਵਾਟਰਡ੍ਰੋਪ ਸਨਲਾਈਟ ਡਿਸਪਲੇਅ ਹੈ। Infinix Smart 6 ’ਚ ਮੀਡੀਆਟੈੱਕ ਹੀਲਿਓ ਏ22 ਪ੍ਰੋਸੈਸਰ ਹੈ ਜੋ ਕਿ ਇਕ ਕਵਾਡ-ਕੋਰ ਪ੍ਰੋਸੈਸਰ ਹੈ।
Infinix Smart 6 ਦੀ ਕੀਮਤ
Infinix Smart 6 ਦੀ ਕੀਮਤ 7,499 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ ਫਲਿਪਕਾਰਟ ਰਾਹੀਂ 6 ਮਈ ਤੋਂ ਹੋਵੇਗੀ। ਫੋਨ ਨੂੰ ਭਾਰਤ ’ਚ ਹਾਰਟ ਆਫ ਆਸੀਅਨ, ਲਾਈਟ ਸੀ ਗਰੀਨ, ਪੋਲਰ ਬਲੈਕ ਅਤੇ ਸਟੇਰੀ ਪਰਪਲ ਰੰਗ ’ਚ ਖਰੀਦਿਆ ਜਾ ਸਕੇਗਾ।
Infinix Smart 6 ਦੇ ਫੀਚਰਜ਼
Infinix Smart 6 ’ਚ 6.6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਫੋਨ ’ਚ ਮੀਡੀਆਟੈੱਕ ਹੀਲਿਓ ਏ22 ਪ੍ਰੋਸੈਸਰ ਦੇ ਨਾਲ ਐਂਡਰਾਇਡ 11 (ਗੋ ਐਡੀਸ਼ਨ) ਆਧਾਰਿਤ XOS 7.6 ਹੈ। ਫੋਨ ਦੇ ਨਾਲ 4 ਜੀ.ਬੀ. ਰੈਮ+32 ਜੀ.ਬੀ. ਦੀ ਸਟੋਰੇਜ ਮਿਲੇਗੀ। 4 ਜੀ.ਬੀ. ਰੈਮ+2 ਜੀ.ਬੀ. ਵਰਚੁਅਲ ਰੈਮ ਵੀ ਸ਼ਾਮਲ ਹੈ। ਫੋਨ ’ਚ ਫੇਸ ਅਨਲਾਕ ਅਤੇ ਫਿੰਗਰਪ੍ਰਿੰਟ ਸੈਂਸਰ ਵੀ ਮਿਲੇਗਾ। ਦਾਅਵਾ ਹੈ ਕਿ ਇਸ ਪੈਕ ਪੈਨਲ ਤੇ ਬੈਕਟੀਰੀਆ ਦਾ ਅਸਰ ਨਹੀਂ ਹੋਵੇਗਾ।
Infinix Smart 6 ’ਚ ਡਿਊਲ ਏ.ਆਈ. ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 8 ਮੈਗਾਪਿਕਸਲ ਦਾ ਹੈ। ਇਸਦੇ ਨਾਲ ਡਬਲ ਐੱਲ.ਈ.ਡੀ. ਫਲੈਸ਼ ਹੈ। ਕੈਮਰੇ ਦੇ ਨਾਲ ਆਟੋ ਸਿਨ ਡਿਟੈਕਸ਼ਨ ਤੋਂ ਇਲਾਵਾ ਏ.ਆਈ. ਐੱਚ.ਡੀ. ਆਰ, ਬਿਊਟੀ ਅਤੇ ਪੋਟਰੇਟ ਮੋਡ ਹਨ। ਇਸ ਵਿਚ 5 ਮੈਗਾਪਿਕਸਲ ਦਾ ਏ.ਆਈ. ਸੈਲਫੀ ਕੈਮਰਾ ਹੈ।
ਫਰੰਟ ਕੈਮਰੇ ਦੇ ਨਾਲ ਵੀ ਫਲੈਸ਼ ਲਾਈਟ ਹੈ। Infinix Smart 6 ’ਚ DTS-HD ਸਰਾਊਂਡ ਸਾਊਂਡ ਦਾ ਸਪੋਰਟ ਹੈ। ਇਸ ਵਿਚ ਬਲੂਟੁੱਥ v5.0 ਹੈ। ਫੋਨ ਦੇ ਨਾਲ 5000mAh ਦੀ ਬੈਟਰੀ ਹੈ ਜਿਸਨੂੰ ਲੈ ਕੇ 31 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ।
Twitter ਖ਼ਰੀਦਣ ਤੋਂ ਬਾਅਦ ਮਸਕ ਨੇ ਦਿੱਤਾ ਪਹਿਲਾ ਸੁਝਾਅ, ਕਿਹਾ- ਡਾਇਰੈਕਟ ਮੈਸੇਜ ’ਚ ਜੁੜਨਾ ਚਾਹੀਦੈ ਇਹ ਫੀਚਰ
NEXT STORY