ਗੈਜੇਟ ਡੈਸਕ– ਹਾਂਗਕਾਂਗ ਆਧਾਰਿਤ ਕੰਪਨੀ ਇਨਫਿਨਿਕਸ ਨੇ ਖੁਲਾਸਾ ਕੀਤਾ ਹੈ ਕਿ ਜਲਦੀ ਹੀ ਇਨਫਿਨਿਕਸ ਬ੍ਰਾਂਡ ਅਧੀਨ ਭਾਰਤ ’ਚ ਸਮਾਰਟ ਬੈਂਡ ਲਾਂਚ ਕੀਤਾ ਜਾਵੇਗਾ। ਇਸ ਦੇ ਭਾਰਤ ’ਚ ਦਸੰਬਰ ਦੀ ਸ਼ੁਰੂਆਤ ’ਚ ਆਉਣ ਦੀ ਉਮੀਦ ਹੈ। ਇਨਫਿਨਿਕਸ ਇੰਡੀਆ ਦਾ ਸੀ.ਈ.ਓ. ਅਨਿਸ਼ ਕਪੂਰ ਨੇ ਮੀਡੀਆ ਨੂੰ ਦੱਸਿਆ ਕਿ ਇਨਫਿਨਿਕਸ ਇਕ ਸਮਾਰਟ ਬੈਂਡ ਲਾਂਚ ਕਰੇਗੀ, ਜੋ ਸਮਾਰਟਵਾਚ ਤੋਂ ਜ਼ਿਆਦਾ ਇਕ ਫਿੱਟਨੈੱਸ ਟਰੈਕਰ ਹੋਵੇਗਾ। ਇਹ ਸਮਾਰਟ ਬੈਂਡ ਇਨਫਿਨਿਕਸ ਦਾ ਭਾਰਤ ’ਚ ਪਹਿਲਾ ਪ੍ਰੋਡਕਟ ਹੋਵੇਗਾ। ਕੰਪਨੀ ਨੇ ਭਾਰਤ ਦੇ ਬਾਹਰ ਕਈ ਪ੍ਰੋਡਕਟ ਲਾਂਚ ਕੀਤੇ ਹਨ ਜਿਨ੍ਹਾਂ ’ਚੋਂ ਐਕਸ-ਸੀਰੀਜ਼ ਸਮਾਰਟ ਬੈਂਡ ’ਚ ਲੇਟੈਸਟ ਇਨਫਿਨਿਕਸ ਐਕਸ ਬੈਂਡ 3 ਹੈ।
ਦੂਜੇ ਐਕਟੀਵਿਟੀ ਟ੍ਰੈਕਰ ਦੀ ਤਰ੍ਹਾਂ ਇਨਫਿਨਿਕਸ ਸਮਾਰਟ ਬੈਂਡ ਵੀ ਫਿੱਟਨੈੱਸ ਟ੍ਰੈਕਰ ਫੀਚਰ ਦੇ ਨਾਲ ਆਏਗਾ ਜੋ ਤੁਹਾਡੇ ਕਦਮ, ਦੂਰੀ, ਦੌੜ, ਕੈਲਰੀ ਬਰਨ ਅਤੇ ਕਿੰਨੇ ਮਿੰਟ ਐਕਟਿਵ ਰਹੇ ਆਦਿ ਨੂੰ ਮਾਪੇਗਾ। ਸੰਭਾਵਨਾ ਹੈ ਕਿ ਇਨਫਿਨਿਕਸ ਸਮਾਰਟ ਬੈਂਡ ’ਚ ਇਨਬਿਲਟ ਆਪਟੀਕਲ ਸੈਂਸਰ ਹੋਵੇਗਾ ਜੋ ਹਾਰਟ ਰੇਟ ਨੂੰ ਟ੍ਰੈਕ ਕਰੇਗਾ। ਇਸ ਦੇ ਨਾਲ ਹੀ ਇਸ ਵਿਚ IP68 ਵਾਟਰ ਰਜਿਸਟੈਂਟ ਫੀਚਰ ਹੋ ਸਕਦਾ ਹੈ ਜਿਸ ਨਾਲ ਬਾਰਸ਼ ਦੇ ਸੀਜ਼ਨ ’ਚ ਵੀ ਇਸਤੇਮਾਲ ਕੀਤਾ ਜਾ ਸਕੇ।
ਇਨਫਿਨਿਕਸ ਸਮਾਰਟ ਬੈਂਡ ਦਾ ਮੁਕਾਬਲਾ ਆਨਰ ਬੈਂਡ 3, ਮੇਵਾਫਿੱਟ ਬੋਲਡ HR, ਫਾਸਟ੍ਰੈਕ Reflex 2.0, ਆਈਵੂਮੀ FitMe Health Band, ਲੇਨੋਵੋ HX06 ਨਾਲ ਹੈ। ਇਸ ਤੋਂ ਇਲਾਵਾ ਇਸ ਦਾ ਮੁਕਾਬਲਾ ਸ਼ਾਓਮੀ ਦੇ ਨਵੇਂ ਬੈਂਡ ਮੀ ਬੈਂਡ 3 ਨਾਲ ਹੋਵੇਗਾ ਜਿਸ ਨੂੰ ਭਾਰਤ ’ਚ 1999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ।
idea ਦੀ ਜਿਓ ਨਾਲ ਜੰਗ, ਇਸ ਨਵੇਂ ਪਲਾਨ 'ਚ ਮਿਲੇਗਾ 164GB ਡਾਟਾ
NEXT STORY