ਆਟੋ ਡੈਸਕ– ਟੋਇਟਾ ਨੇ ਆਖ਼ਿਰਕਾਰ ਇਨੋਵਾ ਕ੍ਰਿਸਟਾ ਫੇਸਲਿਫਟ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਲੋਕਪ੍ਰਸਿੱਧ ਐੱਮ.ਪੀ.ਵੀ. ਨੂੰ ਤਿੰਨ ਮਾਡਲਾਂ GX, VX ਅਤੇ ZX ’ਚ ਲਾਇਆ ਗਿਆ ਹੈ। ਇਸ ਦੇ ਸ਼ੁਰੂਆਤੀ ਮਾਡਲ ਦੀ ਕੀਮਤ 16.26 ਲੱਖ ਰੁਪਏ ਰੱਖੀ ਗਈ ਹੈ ਜਦਕਿ ਟਾਪ ਮਾਡਲ ਦੀ ਕੀਮਤ 24.33 ਲੱਖ ਰੁਪਏ ਦੱਸੀ ਗਈ ਹੈ। ਇਨੋਵਾ ਕ੍ਰਿਸਟਾ ਫੇਸਲਿਫਟ ਦੇ ਡਿਜ਼ਾਇਨ ’ਚ ਥੋੜ੍ਹਾ ਬਦਲਾਅ ਵੇਖਣ ਨੂੰ ਮਿਲਿਆ ਹੈ, ਉਥੇ ਹੀ ਇਸ ਵਿਚ ਕਈ ਨਵੇਂ ਫੀਚਰਜ਼ ਵੀ ਜੋੜੇ ਗਏ ਹਨ।
ਇਹ ਵੀ ਪੜ੍ਹੋ– ਇਸ ਕਾਰ ਪਿੱਛੇ ਟਵਿਟਰ ’ਤੇ ਭਿੜੇ ਮਾਰੂਤੀ ਅਤੇ ਟਾਟਾ, ਜਾਣੋ ਕੀ ਹੈ ਮਾਮਲਾ
ਪੈਟਰੋਲ ਮਾਡਲ ਦੀਆਂ ਕੀਮਤਾਂ
Variant
|
Price
|
GX MT 7-seater/ 8-seater
|
Rs 16.26 lakh/ Rs 16.31 lakh
|
GX AT 7-seater/ 8-seater
|
Rs 17.62 lakh/ Rs 17.67 lakh
|
VX MT 7-seater
|
Rs 19.70 lakh
|
ZX AT 7-seater
|
Rs 22.48 lakh
|
ਡੀਜ਼ਲ ਮਾਡਲ ਦੀਆਂ ਕੀਮਤਾਂ
Variant
|
Price
|
G MT 7-seater/ 8-seater
|
Rs 16.64 lakh/ Rs 16.69 lakh
|
G+ MT 7-seater/ 8-seater
|
Rs 17.92 lakh/ Rs 17.97 lakh
|
GX MT 7-seater/ 8-seater
|
Rs 18.07 lakh/ Rs 18.12 lakh
|
GX AT 7-seater/ 8-seater
|
Rs 19.38 lakh/ Rs 19.43 lakh
|
VX MT 7-seater/ 8-seater
|
Rs 21.59 lakh/ Rs 21.64 lakh
|
ZX MT 7-seater
|
Rs 23.13 lakh
|
ZX AT 7-seater
|
Rs 24.33 lakh
|
ਇਹ ਵੀ ਪੜ੍ਹੋ– KTM ਐਡਵੈਂਚਰ 250 ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
ਡਿਜ਼ਾਇਨ ’ਚ ਕੀਤੇ ਗਏ ਬਦਲਾਅ
ਇਨੋਵਾ ਕ੍ਰਿਸਟਾ ਫੇਸਲਿਫਟ ’ਚ ਨਵੀਂ ਪਿਆਨੋ ਬਲੈਕ ਰੰਗ ’ਚ ਫਰੰਟ ਗਰਿੱਲ ਵੇਖਣ ਨੂੰ ਮਿਲੀ ਹੈ, ਉਥੇ ਹੀ ਇਸ ਗਰਿੱਲ ’ਚ ਕ੍ਰੋਮ ਦੀ ਫਿਨਿਸ਼ਿੰਗ ਵੀ ਦਿੱਤੀ ਗਈ ਹੈ। ਹੈੱਡਲਾਈਟ ਦੇ ਚਾਰੇ ਪਾਸੇ ਵੀ ਕ੍ਰੋਮ ਦੀ ਲਾਈਨਿੰਗ ਮਿਲਦੀ ਹੈ। ਇਸ ਤੋਂ ਇਲਾਵਾ ਇਸ ਵਿਚ ਹੈੱਡਲੈਂਪਸ ਨੂੰ ਵੀ ਅਪਡੇਟ ਕੀਤਾ ਗਿਆ ਹੈ ਅਤੇ ਹੁਣ ਇਸ ਵਿਚ ਐੱਲ.ਈ.ਡੀ. ਡੇ-ਟਾਈਮ ਰਨਿੰਗ ਲੈਂਪ ਦਿੱਤੇ ਗਏ ਹਨ। ਖ਼ਾਸ ਗੱਲ ਇਹ ਹੈ ਕਿ ਹੈੱਡਲੈਂਪਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਉਹ ਕਾਰ ਦੀ ਗਰਿੱਲ ਨੂੰ ਓਵਰਲੈਪ ਕਰਦੇ ਹਨ ਜਿਸ ਨਾਲ ਇਹ ਵੇਖਣ ’ਚ ਹੋਰ ਵੀ ਸ਼ਾਨਦਾਰ ਲਗਦੀ ਹੈ।
ਕਾਰ ਦੇ ਬੰਪਰ ਨੂੰ ਵੀ ਅਪਡੇਟ ਕੀਤਾ ਗਿਆ ਹੈ। ਕਾਰ ’ਚ ਨਵੇਂ ਡਾਇਮੰਡ ਕੱਟ ਡਿਊਲ ਟੋਨ ਅਲੌਏ ਵ੍ਹੀਲਜ਼ ਵੇਖਣ ਨੂੰ ਮਿਲੇ ਹਨ। ਰੀਅਰ ਪ੍ਰੋਫਾਈਲ ਦੀ ਗੱਲ ਕਰੀਏ ਤਾਂ ਇਸ ਵਿਚ ਨਵੀਂ ਟੇਲ ਲਾਈਟ ਲਗਾਈ ਗਈ ਹੈ, ਇਸ ਤੋਂ ਇਲਾਵਾ ਰੀਅਰ ਸੈਕਸ਼ਨ ਨੂੰ ਕਾਫੀ ਕਲੀਨ ਲੁੱਕ ਦਿੱਤੀ ਗਈ ਹੈ। ਕੁਲ ਮਿਲਾ ਕੇ ਕੰਪਨੀ ਨਵੀਂ ਇਨੋਵਾ ਕ੍ਰਿਸਟਾ ਨੂੰ ਸੁਪੋਰਟੀ ਅੰਦਾਜ਼ ’ਚ ਲੈ ਕੇ ਆਈ ਹੈ।
ਇਹ ਵੀ ਪੜ੍ਹੋ– ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 15 ਅਪਡੇਟ, ਵੇਖੋ ਪੂਰੀ ਲਿਸਟ
ਇੰਟੀਰੀਅਰ
ਇੰਟੀਰੀਅਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਕਾਫੀ ਅਪਡੇਟ ਕੀਤੇ ਗਏ ਹਨ। ਕਾਰ ’ਚ ਨਵੇਂ ਡੈਸ਼ਬੋਰਡ ਦੇ ਨਾਲ 9.0 ਇੰਚ ਦਾ ਵੱਡਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਮਿਲਦਾ ਹੈ ਜੋ ਕਿ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਨੂੰ ਸੁਪੋਰਟ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਏਅਰ ਪਿਊਰੀਫਾਇਰ ਅਤੇ 360 ਡਿਗਰੀ ਕੈਮਰਾ ਵੀ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ਕੇਂਦਰ ਸਰਕਾਰ ਦਾ ਵੱਡਾ ਕਦਮ, ਭਾਰਤ ’ਚ ਬੈਨ ਕੀਤੇ 43 ਹੋਰ ਚੀਨੀ ਐਪਸ, ਪੜ੍ਹੋ ਪੂਰੀ ਲਿਸਟ
ਸੇਫਟੀ ਦਾ ਰੱਖਿਆ ਗਿਆ ਪੂਰਾ ਧਿਆਨ
ਸੇਫਟੀ ਦੀ ਗੱਲ ਕੀਤੀ ਜਾਵੇ ਤਾਂ ਇਨੋਵਾ ਕ੍ਰਿਸਟਾ ’ਚ 7 ਏਅਰਬੈਗਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਵ੍ਹੀਕਲ ਸਟੇਬਿਲਿਟੀ ਕੰਟਰੋਲ ਅਤੇ ਹਿੱਲ ਅਸਿਸਟ ਵਰਗੇ ਫੀਚਰਜ਼ ਵੀ ਮਿਲਦੇ ਹਨ।
ਇਹ ਵੀ ਪੜ੍ਹੋ– ਫੇਸਬੁੱਕ ’ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਇਹ ਚੀਜ਼ਾਂ, ਨਹੀਂ ਤਾਂ ਹਮੇਸ਼ਾ ਲਈ ਬਲਾਕ ਹੋ ਸਕਦੈ ਤੁਹਾਡਾ ਅਕਾਊਂਟ
ਇੰਜਣ ਆਪਸ਼ਨ
ਨਵੀਂ ਕ੍ਰਿਸਟਾ ਨੂੰ 2.27 ਲੀਟਰ ਪੈਟਰੋਲ ਅਤੇ 2.4 ਲੀਟਰ ਡੀਜ਼ਲ ਇੰਜਣ ਆਪਸ਼ਨ ’ਚ ਉਤਾਰਿਆ ਗਿਆ ਹੈ। ਇਸ ਦਾ ਪੈਟਰੋਲ ਇੰਜਣ 166 ਬੀ.ਐੱਚ.ਪੀ. ਦੀ ਪਾਵਰ, ਉਥੇ ਹੀ ਡੀਜ਼ਲ ਇੰਜਣ 150 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। ਕਾਰ ’ਚ 5 ਸਪੀਡ ਮੈਨੁਅਲ ਦੇ ਨਾਲ 6 ਸਪੀਡ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਵੀ ਮਿਲਦਾ ਹੈ।
ਟੋਇਟਾ ਇਨੋਵਾ ਕ੍ਰਿਸਟਾ ਆਪਣੇ ਸੈਗਮੈਂਟ ’ਚ ਫੀਚਰਜ਼, ਸਪੇਸ ਅਤੇ ਉਪਯੋਗਿਤਾ ਦੇ ਮਾਮਲੇ ’ਚ ਸਭ ਤੋਂ ਅੱਗੇ ਹੈ। ਐੱਮ.ਪੀ.ਵੀ. ਸੈਗਮੈਂਟ ’ਚ ਟੋਇਟਾ ਇਨੋਵਾ ਕ੍ਰਿਸਟਾ 43 ਫੀਸਦੀ ਹੀ ਹਿੱਸੇਦਾਰੀ ਰੱਖਦੀ ਹੈ। ਭਾਰਤੀ ਬਾਜ਼ਾਰ ’ਚ ਇਸ ਐੱਮ.ਪੀ.ਵੀ. ਦੇ ਸਿੱਧੇ ਮੁਕਾਬਲੇ ’ਚ ਕੋਈ ਹੋਰ ਐੱਮ.ਪੀ.ਵੀ. ਨਹੀਂ ਹੈ।
Poco ਦਾ ਨਵਾਂ ਫੋਨ ਲਾਂਚ, ਮਿਲੇਗੀ 6000mAh ਦੀ ਦਮਦਾਰ ਬੈਟਰੀ, ਜਾਣੋ ਕੀਮਤ
NEXT STORY