ਜਲੰਧਰ— ਵਾਹਨ ਕੰਪਨੀ ਟੋਇਟਾ ਆਪਣੇ ਮਲਟੀਪਰਪਜ਼ ਵਾਹਨ ਇਨੋਵਾ ਦਾ ਪੈਟਰੋਲ ਵਰਜ਼ਨ ਪੇਸ਼ ਕਰਨ ਲਈ ਕੰਮ ਕਰ ਰਹੀ ਹੈ। ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ 2000cc ਅਤੇ ਇਸ ਤੋਂ ਜ਼ਿਆਦਾ ਸਮੱਰਥਾ ਵਾਲੀਆਂ ਡੀਜ਼ਲ ਕਾਰਾਂ ਦੇ ਪੰਜੀਕਰਨ 'ਤੇ ਰੋਕ ਨਾਲ ਉਸ ਦੀ ਵਿਕਰੀ ਪ੍ਰਭਾਵਿਤ ਹੋਈ ਹੈ।
ਟੋਇਟਾ ਕਿਰਲੋਸਕਰ ਮੋਟਰ ਦੇ ਉਪ ਪ੍ਰਧਾਨ ਸ਼ੈਲੇਸ਼ ਸ਼ੇਟੀ ਨੇ ਇਥੇ ਇਨੋਵਾ ਕ੍ਰਾਇਸਟਾ ਦੀ ਪੇਸ਼ਕਸ਼ ਦੇ ਮੌਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰ ਹਿੱਸਿਆਂ 'ਚ ਦਿੱਲੀ ਐੱਨ.ਸੀ.ਆਰ. ਸਭ ਤੋਂ ਵੱਡਾ ਬਾਜ਼ਾਰ ਹੈ। ਉਥੇ ਇਨੋਵਾ ਅਤੇ ਫੋਰਚੂਨਰ ਦੀ ਵਿਕਰੀ ਰੁੱਕ ਗਈ ਹੈ ਤਾਂ ਇਸ ਦਾ ਕੁਲ ਵਿਕਰੀ 'ਤੇ ਚੰਗਾ ਖਾਸਾ ਅਸਰ ਹੋਵੇਗਾ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਸੀਂ ਦੇਸ਼ 'ਚ 1.39 ਲੱਖ ਕਾਰਾਂ ਵੇਚੀਆਂ ਸਨ। ਇਸ ਸਾਲ ਵਿਕਰੀ ਅੰਕੜਾ ਇਸੇ ਦਾਇਰੇ 'ਚ ਰਹਿਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨਿਯਮਾਂ ਦੇ ਤਹਿਤ ਅਸੀਂ ਸਾਰੇ ਉਤਸਰਜਨ ਨਿਯਮਾਂ ਦਾ ਪਾਲਨ ਕਰ ਰਹੇ ਹਾਂ। ਡੀਜ਼ਲ ਚੰਗਾ ਇੰਧਣ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਰੋਕ ਇਕ ਦਿਨ ਖਤਮ ਹੋਵੇਗੀ। ਹਾਲਾਂਕਿ, ਅਸੀਂ ਇਨੋਵਾ ਦੇ ਪੈਟਰੋਲ ਵਰਜ਼ਨ 'ਤੇ ਕੰਮ ਕਰ ਰਹੇ ਹਾਂ। ਦੇਸ਼ 'ਚ ਇਨੋਵਾ ਦੀ ਮਾਸਿਕ ਵਿਕਰੀ 8000-9000 ਹੈ ਅਤੇ ਕੰਪਨੀ ਦਸੰਬਰ ਦੇ ਅਖੀਰ 'ਚ ਰੋਕ ਤੋਂ ਬਾਅਦ ਦਿੱਲੀ ਐੱਨ.ਸੀ.ਆਰ. 'ਚ ਇਕ ਵੀ ਇਨੋਵਾ ਜਾਂ ਫੋਰਚੂਨਰ ਨਹੀਂ ਵੇਚ ਪਾਈ ਹੈ।
ਪਹਿਲਾਂ ਤੋਂ ਜ਼ਿਆਦਾ ਪਾਵਰਫੁੱਲ ਹੋਈ ਮਹਿੰਦਰਾ ਦੀ ਇਹ ਕਾਂਪੈਕਟ ਐੱਸ.ਯੂ. ਵੀ
NEXT STORY