ਜਲੰਧਰ— ਪਿਛਲੇ ਸਾਲ ਸਿੰਬਰ 'ਚ ਮਹਿੰਦਰਾ ਐਂਡ ਮਹਿੰਦਰਾ ਨੇ ਨਵੀਂ ਟੀ.ਯੂ. ਵੀ 300 ਨੂੰ ਲਾਂਚ ਕੀਤਾ ਸੀ ਜੋ ਕਿ ਇਕ ਸਭ-4 ਮੀਟਰ ਵਾਲੀ ਐੱਸ. ਊ. ਵੀ ਹੈ। ਹੁਣ ਕੰਪਨੀ ਨੇ ਇਸ ਦਾ ਜ਼ਿਆਦਾ ਪਾਵਰਫੁੱਲ ਵਰਜਨ ਲਾਂਚ ਕਰ ਦਿੱਤਾ ਹੈ ਜੋ 100 ਬੀ. ਐੱਚ. ਪੀ ਦੀ ਪਾਵਰ ਦਿੰਦਾ ਹੈ।
ਨਵੀਂ ਟੀ. ਯੂਵੀ 300 'ਚ 1.5 ਲਿਟਰ ਡੀਜਲ mHawk100 ਇੰਜਣ ਲਗਾ ਹੈ ਜੋ ਨੂਵੋਸਪੋਰਟ 'ਚ ਵੀ ਲਗਾ ਹੈ ਪਰ ਇਹ ਟਾਪ ਵੈਰਿਅੰਟ 'ਚ ਹੀ ਉਪਲੱਬਧ ਹੈ। ਮਹਿੰਦਰਾ ਨੇ ਨਵੀਂ ਟੀ. ਯੂ. ਵੀ 300 'ਚ ਟੀ8 ਏ ਐੱਮ. ਟੀ ਵੈਰਿਅੰਟ ਦੀ ਵੀ ਪੇਸ਼ਕਸ਼ ਕੀਤੀ ਹੈ। ਜ਼ਿਆਦਾ ਪਾਵਰਫੁੱਲ ਟੀ. ਯੂ. ਵੀ 300 ਦੀ ਕੀਮਤ 8.87 ਲੱਖ ਰੂਪਏ ਐਕਸ ਸ਼ੋ-ਰੂਮ ਮੁੰਬਈ ) ਰੱਖੀ ਗਈ ਹੈ।
ਇਸ ਤੋਂ ਇਲਾਵਾ ਟੀ. ਯੂ. ਵੀ 300 ਦਾ ਟਾਰਕ (240 ਐੱਨ. ਐੱਮ) 'ਚ ਵੀ ਵਾਧਾ ਹੋਈ ਹੈ। 5 ਸਪੀਡ ਏ.ਐੱਮ. ਟੀ (ਆਟੋਮੈਟਿਕ ਗਿਅਰਬਾਕਸ) ਨੂੰ ਵੀ ਅਪਗ੍ਰੇਡ ਕੀਤਾ ਗਿਆ ਹੈ ਅਤੇ ਹੁਣ ਇਹ ਪਹਿਲਾਂ ਤੋਂ ਜ਼ਿਆਦਾ ਸਮੂਥ ਕੰਮ ਕਰਦਾ ਹੈ। ਟੀ. ਊ,. ਵੀ 300 ਹੁਣ 80 ਅਤੇ 100 ਬੀ.ਐੱਚ. ਪੀ ਪਾਵਰ ਨਾਲ ਉਪਲੱਬਧ ਹੈ ਜਿਸ ਦੀ ਕੀਮਤ 7. 26 ਲੱਖ ਰੂਪਏ ਤੋਂ ਸ਼ੁਰੂ ਹੈ।
ਸੈਮਸੰਗ ਨੇ ਪੇਸ਼ ਕੀਤੇ ਸਟਾਈਲਿਸ਼ ਏਅਰਕੰਡਿਸ਼ਨਿੰਗ ਪ੍ਰਾਡਕਟਸ
NEXT STORY