ਗੈਜੇਟ ਡੈਸਕ : ਫੋਟੋ ਤੇ ਵੀਡੀਓ ਸ਼ੇਅਰਿੰਗ ਸੋਸ਼ਲ ਨੈਟਵਰਕਿੰਗ ਸਰਵਿਸ ਇੰਸਟਾਗਰਾਮ ਇਕ ਅਜਿਹੇ ਬਗ ਦਾ ਸ਼ਿਕਾਰ ਹੋ ਗਿਆ ਹੈ ਜੋ ਯੂਜ਼ਰਸ ਦੇ ਪਾਸਵਰਡਸ ਲੀਕ ਕਰ ਰਿਹਾ ਹੈ। ਇੰਸਟਾਗਰਾਮ ਦੀ ਇਕ ਅਜਿਹੀ ਸੁਰੱਖਿਆ ਕਮੀ ਸਾਹਮਣੇ ਆਈ ਹੈ ਜਿਸ ਦੇ ਰਾਹੀਂ ਕੁਝ ਯੂਜ਼ਰਸ ਦੇ ਪਾਸਵਰਡ ਪਬਲਿਕਲੀ ਐਕਸਪੋਜ ਹੋ ਗਏ ਹਨ। ਦ ਵਰਜ ਦੀ ਰਿਪੋਰਟ ਦੇ ਮੁਤਾਬਕ ਕੰਪਨੀ ਦੇ ਪ੍ਰਵਕਤਾ ਨੇ ਦੱਸਿਆ ਹੈ ਕਿ ਇਸ ਕਮੀ ਦਾ ਸਾਨੂੰ ਅਜੇ ਪਤਾ ਲਗਾ ਹੈ, ਪਰ ਇਹ ਸਮੱਸਿਆ ਅਜੇ ਸ਼ੁਰੂਆਤੀ ਦੌਰ 'ਚ ਹੈ। ਇਸ ਤੋਂ ਅਜੇ ਥੋੜ੍ਹੀ ਮਾਤਰਾ 'ਚ ਲੋਕ ਪ੍ਰਭਾਵਿਤ ਹੋਏ ਹਨ। ਅਸੀਂ ਇਸ ਨੂੰ ਜਲਦ ਠੀਕ ਕਰਾਗੇਂ।
ਇਸ ਫੀਚਰ 'ਚ ਹੈ ਸਮੱਸਿਆ
ਇਸ ਬਗ ਨੂੰ ਅਜਿਹੇ ਫੀਚਰ 'ਚ ਪਾਇਆ ਗਿਆ ਹੈ ਜਿਸ ਨੂੰ ਕੰਪਨੀ ਨੇ ਅਪ੍ਰੈਲ ਦੇ ਮਹੀਨੇ 'ਚ ਰੋਲਆਊਟ ਕੀਤਾ ਸੀ। ਇੰਸਟਾਗਰਾਮ ਦੇ ਪ੍ਰਵਕਤਾ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਆਪਣੀ ਲਾਗ ਇਨ ਇੰਫਾਰਮੇਸ਼ਨ ਨੂੰ ਇੰਸਟਾਗਰਾਮ ਦੇ 4ownload Your 4ata” ਟੂਲ 'ਚ ਸੇਵ ਕੀਤੀ ਹੈ ਤਾਂ ਇਸ ਪਾਸਵਰਡਸ ਨਾਲ ਜੁੜੀ ਜਾਣਕਾਰੀ ਨੂੰ ਪੇਜ ਦੇ ”RL 'ਚ ਵੇਖਿਆ ਜਾ ਸਕਦਾ ਹੈ। ਫਿਲਹਾਲ ਲੋਕਾਂ ਦੀ ਜਾਣਕਾਰੀ ਨੂੰ ਐਕਸਪੋਜ ਨਹੀਂ ਕੀਤਾ ਗਿਆ ਹੈ। ਅਸੀਂ ਕੁਝ ਬਦਲਾਅ ਕੀਤੇ ਹਨ ਤਾਂ ਕਿ ਇਹ ਦੁਬਾਰਾ ਤੋਂ ਨਾ ਹੋਣ।
ਕੀ ਹੈ Download Your Data ਟੂਲ
ਇਸ ਟੂਲ ਨੂੰ ਇੰਸਟਾਗਰਾਮ ਨੇ ਇਸ ਲਈ ਬਣਾਇਆ ਸੀ ਤਾਂ ਕਿ ਯੂਜਰਸ ਆਪਣੇ ਡਾਟਾ ਨੂੰ ਕਾਪੀ ਕਰ ਸਕਣਗੇ ਪਰ ਹੁਣ ਇਸ ਟੂਲ 'ਚ ਸੁਰੱਖਿਆ ਕਮੀ ਦਾ ਪਤਾ ਲਗਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਇੰਸਟਾਗਰਾਮ ਦੇ ਪਾਸਵਰਡਸ ਵੀ ਫੇਸਬੁਕ ਦੇ ਸਰਵਰ 'ਚ ਸੇਵ ਰਹਿੰਦੇ ਹਨ। ਅਜਿਹੇ 'ਚ ਇਸ ਨਾਲ ਫੇਸਬੁੱਕ ਦੀ ਸੁਰੱਖਿਆ ਵੀ ਪ੍ਰਭਾਵਿਤ ਹੋ ਸਕਦੀ ਹੈ।
ਬਦਲ ਲੈਣ ਯੂਜ਼ਰਸ ਆਪਣਾ ਪਾਸਵਰਡ
ਇੰਸਟਾਗਰਾਮ ਨੇ ਕਿਹਾ ਹੈ ਕਿ ਇਸ ਇਸ਼ਿਊ ਨੂੰ ਹੁਣ ਫਿਕਸ ਕਰ ਦਿੱਤਾ ਗਿਆ ਹੈ ਤੇ ਪਾਸਵਰਡਸ ਨੂੰ ਐਕਸਪੋਜ ਹੋਣ ਤੇ ਰੋਕ ਦਿੱਤਾ ਗਿਆ ਹੈ। ਕੰਪਨੀ ਨੇ ਯੂਜ਼ਰਸ ਨੂੰ ਆਪਣੇ ਪਾਸਵਰਡ ਨੂੰ ਬਦਲਨ ਦੀ ਹਿਦਾਇਤ ਦਿੱਤੀ ਹੈ।
ਨੋਕੀਆ 5 ਦਸੰਬਰ ਨੂੰ ਲਾਂਚ ਕਰੇਗੀ 3 ਨਵੇਂ ਸਮਾਰਟਫੋਨ
NEXT STORY