ਗੈਜੇਟ ਡੈਸਕ- ਜੇਕਰ ਤੁਸੀਂ ਵੀ ਇੰਸਟਾਗ੍ਰਾਮ 'ਤੇ Reels ਦੇਖਣ ਦੇ ਸ਼ੌਕੀਨ ਹੋ ਅਤੇ ਹਮੇਸ਼ਾ ਆਪਣੇ ਦੋਸਤਾਂ ਨੂੰ ਮਜ਼ੇਦਾਰ ਵੀਡੀਓ ਭੇਜਦੇ ਰਹਿੰਦੇ ਹੋ ਤਾਂ ਤੁਹਾਡੇ ਲਈ ਇਕ ਚੰਗੀ ਖਬਰ ਹੈ। ਇੰਸਟਾਗ੍ਰਾਮ ਨੇ ਹਾਲ ਹੀ 'ਚ ਆਪਣੇ ਐਪ 'ਚ ਇਕ ਧਮਾਕੇਦਾਰ ਫੀਚਰ ਨੂੰ ਜੋੜਿਆ ਹੈ, ਜਿਸਨੂੰ Blend ਕਿਹਾ ਜਾ ਰਿਹਾ ਹੈ।
ਕੀ ਹੈ Blend ਫੀਚਰ
ਇੰਸਟਾਗ੍ਰਾਮ ਦਾ Blend ਫੀਚਰ ਇਕ ਤਰ੍ਹਾਂ 'ਦੋਸਤੀ ਵਾਲੀ ਫੀਡ' ਹੈ। ਇਸ ਵਿਚ ਤੁਸੀਂ ਅਤੇ ਤੁਹਾਡਾ ਕੋਈ ਖਾਸ ਦੋਸਤ ਮਿਲ ਕੇ ਰੀਲਜ਼ ਦੇਖ ਸਕਦੇ ਹੋ ਜੋ ਦੋਵਾਂ ਦੀ ਪਸੰਦ 'ਤੇ ਆਧਾਰਿਤ ਹੁੰਦੀਆਂ ਹਨ। ਮਤਲਬ ਜੇਕਰ ਤੁਹਾਨੂੰ ਕਾਮੇਡੀ ਪਸੰਦ ਹੈ ਅਤੇ ਤੁਹਾਡੇ ਦੋਸਤ ਨੂੰ ਟ੍ਰੈਂਡੀ ਡਾਂਸ ਵੀਡੀਓ ਤਾਂ ਬਲੈਂਡ ਫੀਡ 'ਚ ਤੁਹਾਨੂੰ ਦੋਵੇਂ ਤਰ੍ਹਾਂ ਦੇ ਕੰਟੈਂਟ ਦੇ ਫੀਡ ਮਿਲਣਗੇ।
ਇੰਝ ਕੰਮ ਕਰੇਗਾ Blend
1. ਇੰਸਟਾਗ੍ਰਾਮ 'ਤੇ ਉਸ ਦੋਸਤ ਨੂੰ ਇਨਵਾਟ ਭੇਜੋ ਜਿਸ ਨਾਲ ਤੁਸੀਂ ਬਲੈਂਡ ਕਰਨਾ ਚਾਹੁੰਦੇ ਹੋ।
2. ਜਿਵੇਂ ਹੀ ਉਹ ਇਨਵਾਈਟ ਐਕਸੈਪਟ ਕਰੇਗਾ, ਤੁਹਾਡੇ ਦੋਵਾਂ ਲਈ ਇਕ ਖਾਸ ਬਲੈਂਡ ਫੀਡ ਬਣ ਜਾਵੇਗੀ।
3. ਇਸ ਫੀਡ 'ਚ ਦੇਖਣ ਵਾਲੇ ਰੀਲਜ਼, ਤੁਹਾਡੀ ਅਤੇ ਤੁਹਾਡੇ ਦੋਸਤ ਦੀ ਪਸੰਦ ਦੇ ਹਿਸਾਬ ਨਾਲ ਕਸਟਮਾਈਜ਼ ਹੋਣਗੇ।
4. ਤੁਸੀਂ ਇਸਨੂੰ ਇੰਸਟਾਗ੍ਰਾਮ ਚੈਟ ਰਾਹੀਂ ਐਕਸੈਸ ਕਰ ਸਕਦੇ ਹੋ।
ChatGPT ਲਿਆਇਆ ਇਹ ਖ਼ਾਸ ਫੀਚਰ! ਹੁਣ ਫ੍ਰੀ ’ਚ ਹੋਣਗੇ ਸਾਰੇ ਕੰਮ
NEXT STORY