ਗੈਜੇਟ ਡੈਸਕ : ਇੰਸਟਾਗ੍ਰਾਮ ਨੇ ਆਪਣੇ ਫੋਟੋ ਸ਼ੇਅਰਿੰਗ ਪਲੇਟਫਾਰਮ ਲਈ ਅਜਿਹਾ ਫੈਸਲਾ ਲਿਆ ਹੈ, ਜਿਸ ਨਾਲ ਯੂਜ਼ਰਸ ਦੇ ਫਾਲੋਅਰਸ ਤੇ ਪੋਸਟ ਲਾਈਕਸ ਵਿਚ ਅਚਾਨਕ ਕਮੀ ਆਉਣ ਵਾਲੀ ਹੈ। ਇੰਸਟਾਗ੍ਰਾਮ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਗ੍ਰੋਥ ਲਈ ਜਿਹੜੇ ਲੋਕ ਥਰਡ ਪਾਰਟੀ ਐਪਸ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੇ ਅਕਾਊਂਟਸ ’ਚ ਅਚਾਨਕ ਲਾਈਕਸ ਤੇ ਕੁਮੈਂਟਸ ਵਿਚ ਕਮੀ ਆ ਸਕਦੀ ਹੈ। ਯੂਜ਼ਰਸ ਫੇਕ ਥਰਡ ਪਾਰਟੀ ਐਪਸ ਰਾਹੀਂ ਫੇਕ ਲਾਈਕਸ, ਫਾਲੋਅਰਸ ਤੇ ਕੁਮੈਂਟਸ ਪੋਸਟ ਕਰ ਲੈਂਦੇ ਹਨ, ਜੋ ਕੰਪਨੀ ਦੀ ਪਾਲਿਸੀ ਦੀ ਉਲੰਘਣਾ ਕਰਦੇ ਹਨ। ਇਸੇ ਕਾਰਨ ਕੰਪਨੀ ਨੇ ਹੁਣ ਵੱਡਾ ਕਦਮ ਚੁੱਕਿਆ ਹੈ।
ਫੇਕ ਲਾਈਕਸ ਦਾ ਪਤਾ ਲੱਗਣ ’ਤੇ ਹੋਈ ਕਾਰਵਾਈ
ਇੰਸਟਾਗ੍ਰਾਮ ਨੇ ਸਭ ਤੋਂ ਪਹਿਲਾਂ ਉਨ੍ਹਾਂ ਅਕਾਊਂਟਸ ਦਾ ਪਤਾ ਲਾਇਆ ਹੈ, ਜੋ ਇਨ੍ਹਾਂ ਐਪ ਮੈਸੇਜਿਜ਼ ਦੀ ਵਰਤੋਂ ਕਰ ਕੇ ਫੇਕ ਲਾਈਕਸ ’ਤੇ ਕੁਮੈਂਟਸ ਕਰਦੇ ਹਨ, ਜਿਸ ਤੋਂ ਬਾਅਦ ਯੂਜ਼ਰਸ ਨੂੰ ਮੈਸੇਜ ਰਾਹੀਂ ਅਲਰਟ ਕੀਤਾ ਗਿਆ ਹੈ ਕਿ ਅਸੀਂ ਉਨ੍ਹਾਂ ਦੇ ਲਾਈਕਸ, ਫਾਲੋਵਰਸ ਤੇ ਕੁਮੈਂਟਸ ਰਿਮੂਵ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਪਾਸਵਰਡ ਬਦਲਣ ਦੀ ਸਲਾਹ ਦਿੰਦੇ ਹਾਂ।
ਇਸ ਸਮੱਸਿਆ ’ਤੇ ਕਾਬੂ ਪਾਉਣ ਲਈ ਇੰਸਟਾਗ੍ਰਾਮ ਨੇ ਮਸ਼ੀਨ ਲਰਨਿੰਗ ਟੂਲਸ ਤਿਆਰ ਕੀਤੇ ਹਨ, ਜੋ ਉਨ੍ਹਾਂ ਅਕਾਊਂਟਸ ਦਾ ਪਤਾ ਕਰਨ ਵਿਚ ਮਦਦ ਕਰਨਗੇ, ਜੋ ਇਨ੍ਹਾਂ ਥਰਡ ਪਾਰਟੀ ਐਪਸ ਦੀ ਵਰਤੋਂ ਕਰ ਰਹੇ ਸਨ। ਇੰਸਟਾਗ੍ਰਾਮ ਦੇ ਇਸ ਕਦਮ ਨੂੰ ਕਾਫੀ ਵੱਡਾ ਫੈਸਲਾ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਨਾਲ ਇੰਸਟਾਗ੍ਰਾਮ ਬਿਹਤਰੀਨ ਫੋਟੋ ਸ਼ੇਅਰਿੰਗ ਕਮਿਊਨਿਟੀ ਬਣੇਗਾ, ਜਿੱਥੇ ਲੋਕ ਆਪਸ ਵਿਚ ਕੰਟੈਂਟ ਸ਼ੇਅਰ ਕਰ ਸਕਣਗੇ।
ਬਗ ਕਾਰਨ ਬੰਦ ਹੋਇਆ ਗੂਗਲ ਪਿਕਸਲ 3 ਦਾ ਕੈਮਰਾ
NEXT STORY