ਗੈਜੇਟ ਡੈਸਕ- ਸੈਮਸੰਗ ਨੇ ਐਂਡਰਾਇਡ 16 ਬੇਸਡ One UI 8 ਨੂੰ ਰਿਲੀਜ਼ ਕਰ ਦਿੱਤਾ ਹੈ। Galaxy S25 ਸੀਰੀਜ਼ ਲਈ ਕੰਪਨੀ ਨੇ ਇਸ UI ਨੂੰ ਰੀਲੀਜ਼ ਕਰ ਦਿੱਤਾ ਹੈ। ਕੰਪਨੀ ਨੇ ਹੁਣ ਤਕ ਕਈ ਬੀਟਾ ਵਰਜ਼ਨ ਨੂੰ ਰਿਲੀਜ਼ ਕੀਤਾ ਹੈ। One UI 8 ਦਾ ਸਟੇਬਲ ਵਰਜ਼ਨ ਫਿਲਹਾਲ ਚੁਣੇ ਹੋਏ ਸਮਾਰਟਫੋਨ ਮਾਡਲਾਂ 'ਤੇ ਹੀ ਮਿਲ ਰਿਹਾ ਹੈ।
One UI 8 ਦਾ ਅਪਡੇਟ ਬ੍ਰਾਂਡ ਦੇ ਲੇਟੈਸਟ ਸਮਾਰਟਫੋਨ Galaxy Z Fold 7, Galaxy Z Flip 7, Galaxy Z Flip 7 FE ਅਤੇ ਹਾਲ ਹੀ 'ਚ ਲਾਂਚ ਹੋਏ Galaxy S25 FE 'ਤੇ ਮਿਲੇਗਾ। ਇਸ ਤੋਂ ਇਲਾਵਾ Samsung Galaxy S25 ਸੀਰੀਜ਼ 'ਤੇ ਵੀ ਤੁਹਾਨੂੰ ਅਪਡੇਟ ਮਿਲੇਗਾ।
Galaxy S25 ਸੀਰੀਜ਼ ਲਈ ਅਪਡੇਟ ਰੋਲਆਊਟ ਕਰ ਦਿੱਤਾ ਗਿਆ ਹੈ। ਇਸ ਅਪਡੇਟ ਦੀ ਸ਼ੁਰੂਆਤ ਸਾਊਥ ਕੋਰੀਅਨ ਮਾਰਕੀਟ ਤੋਂ ਹੋਈ ਹੈ। ਭਾਰਤ ਸਮੇਤ ਦੂਜੇ ਬਾਜ਼ਾਰਾਂ ਦੇ ਗਾਹਕਾਂ ਨੂੰ ਵੀ ਇਹ ਅਪਡੇਟ ਮਿਲੇਗਾ। ਜੇਕਰ ਤੁਸੀਂ ਸੈਮਸੰਗ ਦੇ ਲੇਟੈਸਟ ਅਤੇ ਫਲੈਗਸ਼ਿਪ ਫੋਨ ਦੀ ਵਰਤੋਂ ਕਰ ਰਹੇ ਹੋ ਤਾਂ ਇਹ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲੇਗਾ।
ਕੰਪਨੀ ਨੇ ਦੱਸਿਆ ਹੈ ਕਿ Galaxy S24 ਸੀਰੀਜ਼ ਦੇ ਨਾਲ Galaxy Z Fold 6, Galaxy Z Flip 6 ਅਤੇ Galaxy S24 FE पर One UI 8 ਦਾ ਅਪਡੇਟ ਇਸ ਸਾਲ ਦੇ ਅਖੀਰ ਤਕ ਆਏਗਾ। ਉਂਝ ਤਾਂ ਕੰਪਨੀ ਆਪਣੇ ਕਈ ਸਮਾਰਟਫੋਨਾਂ ਨੂੰ 6 ਤੋਂ 7 ਸਾਲਾਂ ਦਾ ਅਪਡੇਟ ਆਫਰ ਕਰ ਰਹੀ ਹੈ ਪਰ One UI 8 ਦਾ ਅਪਡੇਟ ਦੂਜੇ ਫੋਨਾਂ ਦੇ ਪ੍ਰੀਮੀਅਮ ਡਿਵਾਈਸਾਂ ਦੇ ਮੁਕਾਬਲੇ ਦੇਰ ਨਾਲ ਮਿਲੇਗਾ।
ਇਹ ਵੀ ਪੜ੍ਹੋ- ਸਸਤੀਆਂ ਹੋਈਆਂ ਸਕੂਟਰੀਆਂ! Activa ਤੇ Dio ਦੀਆਂ ਕੀਮਤਾਂ 'ਚ ਹੋਈ ਭਾਰੀ ਕਟੌਤੀ
ਕਿਹੜੇ ਡਿਵਾਈਸਿਜ਼ ਨੂੰ ਮਿਲੇਗਾ One UI 8 ਦਾ ਅਪਡੇਟ
Galaxy S25 ਸੀਰੀਜ਼
Galaxy S24 ਸੀਰੀਜ਼
Galaxy Z Fold6
Galaxy Z Flip6
Galaxy S24 FE
Galaxy S23 ਸੀਰੀਜ਼
Galaxy Z Fold5
Galaxy Z Flip5
Galaxy S23 FE
Galaxy S22 ਸੀਰੀਜ਼
Galaxy Z Fold4
Galaxy Z Flip4
Galaxy S21 FE
Galaxy Tab S10 ਸੀਰੀਜ਼
Galaxy Tab S10 FE
Galaxy Tab S10 Lite
Galaxy Tab S9 ਸੀਰੀਜ਼
Galaxy Tab S9 FE
Galaxy Tab S8 ਸੀਰੀਜ਼
Galaxy A56 5G
Galaxy A36 5G
Galaxy A26 5G
Galaxy A17 5G
Galaxy A17
Galaxy A07
Galaxy A06 5G
Galaxy A55 5G
Galaxy A35 5G
Galaxy A25 5G
Galaxy A16 5G
Galaxy A16
Galaxy A15 5G
Galaxy A06
Galaxy A54 5G
Galaxy A34 5G
Galaxy A73 5G
Galaxy A53 5G
Galaxy A33 5G
One UI 8 ਦਾ ਅਪਡੇਟ ਮਿਲਣ ਤੋਂ ਬਾਅਦ ਤੁਸੀਂ ਇਸਨੂੰ ਡਾਊਨਲੋਡ ਕਰ ਸਕਦੇ ਹੋ। ਤੁਹਾਦੇ ਫੋਨ ਨੂੰ ਅਪਡੇਟ ਮਿਲ ਰਿਹਾ ਹੈ ਜਾਂ ਨਹੀਂ ਇਸਨੂੰ ਚੈੱਕ ਕਰਨ ਲਈ ਤੁਹਾਨੂੰ ਸੈਟਿੰਗ 'ਚ ਜਾਣਾ ਹੋਵੇਗਾ। ਇਥੇ ਸਾਫਟਵੇਅਰ ਅਪਡੇਟ ਦਾ ਆਪਸ਼ਨ ਮਿਲੇਗਾ, ਉਸ 'ਤੇ ਕਲਿੱਕ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਫੋਨ ਨੂੰ ਅਪਡੇਟ ਮਿਲ ਰਿਹਾ ਹੈ ਜਾਂ ਨਹੀਂ। ਜਦੋਂ ਅਪਡੇਟ ਮਿਲ ਜਾਵੇਗਾ ਤਾਂ ਉਸਨੂੰ ਡਾਊਨਲੋਡ ਅਤੇ ਇੰਸਟਾਲ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਸਮਾਰਟਫੋਨ ਦੇ ਲੇਟੈਸਟ ਫੀਚਰਜ਼ ਮਿਲਣ ਲੱਗਣਗੇ।
ਇਹ ਵੀ ਪੜ੍ਹੋ- ਬੰਦ ਹੋ ਗਈ WhatsApp ਨੂੰ ਟੱਕਰ ਦੇਣ ਵਾਲੀ ਐਪ! 13 ਸਾਲਾ ਪਹਿਲਾਂ ਹੋਈ ਸੀ ਸ਼ੁਰੂਆਤ
Royal Enfield ਦੀ ਨਵੀਂ Price ਲਿਸਟ ਜਾਰੀ! GST 2.0 ਦੇ ਤਹਿਤ ਇੰਨੀਆਂ ਘਟੀਆਂ ਕੀਮਤਾਂ
NEXT STORY