ਜਲੰਧਰ- ਭਾਰਤੀ ਸਮਾਰਟਫੋਨ ਕੰਪਨੀ ਇੰਟੈੱਕਸ ਐਕਵਾ ਲਾਇੰਸ 3ਜੀ ਸਮਾਰਟਫੋਨ ਲਾਂਚ ਕਰਨ ਦੇ ਕੁਝ ਦਿਨਾਂ ਬਾਅਦ ਹੀ ਇੰਟੈੱਕਸ ਨੇ ਨਵਾਂ ਐਂਟਰੀ ਲੇਵਲ ਸਮਾਰਟਫੋਨ ਐਕਵਾ ਜੋਏ ਪੇਸ਼ ਕੀਤਾ ਹੈ। 2,799 ਰੁਪਏ ਵਾਲੇ ਇੰਟੈਕਸ ਐਕਵਾ ਜੋਏ ਸਮਾਰਟਫੋਨ ਨੂੰ ਕੰਪਨੀ ਦੀ ਵੈੱਬਸਾਈਟ 'ਤੇ ਲਿਸਟ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਵਿਕਰੀ ਜਲਦ ਹੀ ਸ਼ੁਰੂ ਹੋਣ ਦੀ ਉਮੀਦ ਹੈ।
ਇੰਟੈਕਸ ਐਕਵਾ ਜੋਏ 'ਚ 4 ਇੰਚ ਦਾ ਡਬਲਿਊ.ਵੀ. ਜੀ. ਏ (480x800 ਪਿਕਸਲ) ਡਿਸਪਲੇ ਹੈ ਜਿਸ ਦੀ ਪਿਕਸਲ ਡੈਨਸਿਟੀ ਹੈ 233 ਪੀ. ਪੀ. ਆਈ ਹੈ। ਐਂਡ੍ਰਾਇਡ 5. 1 ਲਾਲੀਪਾਪ ਆਪ੍ਰੇਟਿੰਗ ਸਿਸਟਮ 'ਤੇ ਆਧਾਰਿਤ ਇਹ ਇਕ ਡੁਅਲ ਸਿਮ ਸਮਾਰਟਫੋਨ ਹੈ।
ਇਸ 'ਚ 1.2 ਗੀਗਾਹਰਟਜ਼ ਕਵਾਡ-ਕੋਰ ਸਪ੍ਰੈਡਟਰਮ ਐੱਸ. ਸੀ 7731ਸੀ ਪ੍ਰੋਸੈਸਰ ਨਾਲ 512 ਐੱਮ. ਬੀ ਦੀ ਰੈਮ ਦਿਤੀ ਗਈ ਹੈ । ਇਨ-ਬਿਲਟ ਸਟੋਰੇਜ਼ ਮੈਮਰੀ 4 ਜੀ. ਬੀ ਹੈ ਜਿਸ ਨੂੰ 32 ਜੀ. ਬੀ ਤੱਕ ਮਾਇਕ੍ਰੋ ਐੱਸ. ਡੀ ਕਾਰਡ ਜ਼ਰੀਏ ਵਧਾਈ ਜਾ ਸਕਦੀ ਹੈ। ਇੰਟੈਕਸ ਐਕਵਾ ਜੋਏੇ 'ਚ 0.3 ਮੈਗਾਪਿਕਸਲ ਦਾ ਰਿਅਰ ਅਤੇ ਫ੍ਰੰਟ ਕੈਮਰਾ ਹੈ। ਰਿਅਰ ਕੈਮਰਾ ਐੱਲ. ਈ. ਡੀ ਫਲੈਸ਼ ਨਾਲ ਆਵੇਗਾ।
ਹੈਂਡਸੈੱਟ 'ਚ 1450 mAh ਦੀ ਬੈਟਰੀ ਹੈ। ਇਸ ਬਾਰੇ 'ਚ 5 ਘੰਟੇ ਤੱਕ ਦਾ ਟਾਕ ਟਾਇਮ ਅਤੇ 160 ਘੰਟੇ ਤੱਕ ਦਾ ਸਟੈਂਡ-ਬਾਏ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ । ਜੀ. ਪੀ. ਆਰ.ਐੱਸ/ਐੱਜ਼, 3ਜੀ, ਏ-ਜੀ. ਪੀ. ਐੱਸ, ਬਲੂਟੁੱਥ, ਵਾਈ-ਫਾਈ 802.11ਬੀ/ਜੀ/ਐੱਨ ਅਤੇ ਮਾਇਕ੍ਰੋ-ਯੂ. ਐੱਸ. ਬੀ ਜਿਹੇ ਕੁਨੈਟੀਵਿਟੀ ਫੀਚਰ ਇਸ ਹੈਂਡਸੈੱਟ ਦਾ ਹਿੱਸਾ ਹਨ। ਇਹ ਸਮਾਰਟਫੋਨ ਸਿਰਫ ਇਕ ਸਿਮ ਸਲਾਟ 'ਤੇ 3ਜੀ ਸਪੋਰਟ ਕਰਦਾ ਹੈ।
ਇੰਟੈਕਸ ਐਕਵਾ ਜੋਏੇ 'ਚ ਮਾਤ ਭਾਸ਼ਾ, 360 ਸਕਿਓਰਿਟੀ, ਨਿਊਜਹੰਟ, ਹਾਇਕ ਅਤੇ ਓਪੇਰਾ ਮਿੰਨੀ ਜਿਹੇ ਐਪ ਪਹਿਲਾਂ ਹੀ ਇੰਸਟਾਲ ਹੋਣਗੇ। ਇਸ ਦਾ ਡਾਇਮੈਂਸ਼ਨ 125x63.9x10.1 ਮਿਲੀਮੀਟਰ ਹੈ ਅਤੇ ਭਾਰ 110 ਗ੍ਰਾਮ ਹੈ । ਇਹ ਸਮਾਰਟਫੋਨ ਬਲੈਕ ਅਤੇ ਵਾਇਟ ਕਲਰ 'ਚ ਉਪਲੱਬਧ ਹੋਵੇਗਾ।
ਹੁਣ indian Entrepreneurs ਦੇ ਨਾਲ ਕੰਮ ਕਰੇਗਾ Facebook
NEXT STORY