ਗੈਜੇਟ ਡੈਸਕ– ਵੀਵੋ ਦੇ ਸਬ ਬ੍ਰਾਂਡ iQOO ਨੇ ਹਾਲ ਹੀ ’ਚ ਕੰਪਨੀ ਦਾ ਸਭ ਤੋਂ ਸਸਤਾ 5ਜੀ ਫੋਨ ਲਾਂਚ ਕੀਤਾ ਸੀ। ਹੁਣ ਕੰਪਨੀ ਇਕ ਹੋਰ ਸਮਾਰਟਫੋਨ iQOO U1 ਲੈ ਕੇ ਆਈ ਹੈ। ਇਹ ਇਕ 4ਜੀ ਫੋਨ ਹੈ ਜਿਸ ਦੀ ਸ਼ੁਰੂਆਤੀ ਕੀਮਤ ਚੀਨ ’ਚ 1198 ਯੁਆਨ (ਕਰੀਬ 12,800 ਰੁਪਏ) ਹੈ। ਇਹ ਕੰਪਨੀ ਦਾ ਸਭ ਤੋਂ ਸਸਤਾ ਸਮਾਰਟਫੋਨ ਹੈ। ਫੋਨ ’ਚ ਪੰਚ ਹੋਲ ਡਿਸਪਲੇਅ, ਸ਼ਾਨਦਾਰ ਪ੍ਰੋਸੈਸਰ, ਵੱਡੀ ਬੈਟਰੀ ਅਤੇ ਟ੍ਰਿਪਲ ਰੀਅਲ ਕੈਮਰਾ ਵਰਗੇ ਫੀਚਰਜ਼ ਮਿਲਦੇ ਹਨ। ਫੋਨ ਦਾ ਮੁਕਾਬਲਾ ਸ਼ਾਓਮੀ ਅਤੇ ਰੀਅਲਮੀ ਨਾਲ ਹੋਵੇਗਾ। ਚੀਨ ’ਚ ਇਸ ਦੀ ਵਿਕਰੀ 23 ਜੁਲਾਈ ਤੋਂ ਹੋਵੇਗੀ।
iQOO U1 ਦੇ ਫੀਚਰਜ਼
ਫੋਨ ’ਚ 6.53 ਇੰਚ ਦੀ ਡਿਸਪਲੇਅ ਹੈ। ਇਹ ਇਕ IPS LCD ਡਿਸਪਲੇਅ ਹੈ ਜੋ ਫੁਲ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ (1080x2340 ਪਿਕਸਲ) ਨਾਲ ਆਉਂਦੀ ਹੈ। ਡਿਸਪਲੇਅ ’ਚ ਪੰਚ ਹੋਲ ਦਿੱਤਾ ਗਿਆ ਹੈ ਜਿਸ ਦੇ ਅੰਦਰ 8 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। ਫੋਨ ’ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 720ਜੀ ਪ੍ਰੋਸੈਸਰ ਮਿਲਦਾ ਹੈ। ਇਹੀ ਪ੍ਰੋਸੈਸਰ ਰੈੱਡਮੀ ਨੋਟ 9 ਪ੍ਰੋ, ਪੋਕੋ ਐੱਮ 2 ਪ੍ਰੋ ਅਤੇ ਰੀਅਲਮੀ 6 ਪ੍ਰੋ ਵਰਗੇ ਸਮਾਰਟਫੋਨਾਂ ’ਚ ਵੀ ਮਿਲਦਾ ਹੈ।
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲ ਦਾ, 2 ਮੈਗਾਪਿਕਸਲ ਦਾ ਪੋਟਰੇਟ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਸਮਾਰਟਫੋਨ ਦੇ 3 ਮਾਡਲ- 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ, 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਅਤੇ 8 ਜੀ.ਬੀ. ਰੈੱਮ+128 ਜੀ.ਬੀ. ਸਟੋਰੇਜ ਆਉਂਦੇ ਹਨ। ਸਮਾਰਟਫੋਨ ਐਂਡਰਾਇਡ 10 ’ਤੇ ਕੰਮ ਕਰਦਾ ਹੈ ਅਤੇ ਇਸ ਵਿਚ ਸਾਈਡ ’ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ’ਚ 4500mAh ਦੀ ਬੈਟਰੀ 18 ਵਾਟ ਫਾਸਟ ਚਾਰਜਿੰਗ ਸੁਪੋਰਟ ਨਾਲ ਮਿਲਦੀ ਹੈ।
ਯੂਟਿਊਬ ’ਤੇ ਵਾਪਸ ਆਇਆ HD ਸਟ੍ਰੀਮਿੰਗ, ਤਾਲਾਬੰਦੀ ਦੌਰਾਨ ਹੋਇਆ ਸੀ ਬੰਦ
NEXT STORY