ਜਲੰਧਰ-ਇੰਡੀਅਨ ਸਪੇਸ ਰਿਸਰਚ ਆਰਗਨਾਈਜ਼ੇਸ਼ਨ (ISRO) ਨੇ ਇਕ ਹੀ ਮਿਸ਼ਨ 'ਚ ਵੱਖ-ਵੱਖ ਦੇਸ਼ਾਂ ਦੇ 68 ਉਪਗ੍ਰਹਿ ਇਕੱਠੇ ਧਰਤੀ ਦੀ ਕਲਾਸ 'ਚ ਸਥਾਪਿਤ ਕਰ ਕੇ ਨਵਾਂ ਵਲਡ ਰਿਕਾਰਡ ਕਾਇਮ ਕਰੇਗਾ । ਇਸਰੋ ਅਗਲੇ ਛੇ ਮਹੀਨਿਆਂ 'ਚ ਆਪਣੇ ਸਭ ਤੋਂ ਭਰੋਸੇਯੋਗ ਪੋਲਰ ਸੈਟੇਲਾਈਟ ਲਾਂਚ ਵ੍ਹੀਕਲਜ਼ (ਪੀ.ਐੱਸ.ਐੱਲ.ਵੀ.) ਵੱਲੋਂ ਇਸ ਮਿਸ਼ਨ ਨੂੰ ਅੰਜਾਮ ਦਵੇਗਾ ।
ਇਸ ਤੋਂ ਪਹਿਲਾਂ ਪਿਛਲੇ 22 ਜੂਨ ਨੂੰ ਪੀ.ਐੱਸ.ਐੱਲ.ਵੀ. -ਸੀ34(PSLV-C34) ਨੇ ਇਕੱਠੇ 20 ਉਪਗ੍ਰਿਹਾਂ ਦੀ ਲਾਂਚਿੰਗ ਕਰ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਇਸਰੋ ਦੀ ਕਮਰਸ਼ੀਅਲ ਇਕਾਈ ਐਂਟਰਿਕਸ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਰਾਕੇਸ਼ ਸਸਿਭੂਸ਼ਣ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪੀ.ਐੱਸ.ਐੱਲ.ਵੀ. ਸੰਸਾਰ ਦੇ ਹੋਰ ਸਪੇਸ ਪਾਵਰ ਦੇਸ਼ਾਂ ਨੂੰ ਕਮਰਸ਼ੀਅਲ ਤੌਰ 'ਤੇ ਪੂਰਾ ਮੁਕਾਬਲਾ ਦੇ ਰਿਹਾ ਹੈ।
Instagram ਦਾ ਇਹ ਫੀਚਰ ਦਵੇਗਾ ਸਨੈਪਚੈਟ ਨੂੰ ਟੱਕਰ
NEXT STORY